LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜਪੁਰਾ ‘ਚ BJP ਦੇ ਵਿਰੋਧ ਦਾ ਮਾਮਲਾ: ਬੀਜੇਪੀ ਲੀਡਰ ਨੇ ਪੁਲਿਸ ਅਧਿਕਾਰੀ 'ਤੇ ਲਾਇਆ ਇਲਜ਼ਾਮ

bjp hgams

ਰਾਜਪੁਰਾ: ਰਾਜਪੁਰਾ ਵਿੱਚ (BJP Leaders) ਭਾਜਪ‍ਾ ਲੀਡਰਾਂ ਦਾ ਬੀਤੇ ਦਿਨੀ ਜਬਰਦਸਤ (protest) ਵਿਰੋਧ ਹੋਇਆ ਹੈ। ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਭਜਾ-ਭਜਾ ਕੇ ਕੁੱਟਿਆ ਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਕਿਸਾਨਾਂ ਨੇ ਇਲਜ਼ਾਮਾ ਲਾਇਆ ਹੈ ਕਿ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਭੁਪੇਸ਼ ਅਗਰਵਾਲ ਦੇ ਗੰਨਮੈਨ ਵੱਲੋਂ ਕਿਸਾਨਾਂ (farmers) ਨੂੰ ਰਿਵਾਲਵਰ ਦਿਖਾਉਣ ਮਗਰੋਂ ਮਾਮਲਾ ਭਖਿਆ ਹੈ।

ਗੁੱਸੇ ਵਿੱਚ ਆਏ ਕਿਸਾਨਾਂ ਨੇ ਰਾਜਪੁਰਾ-ਪਟਿਆਲਾ ਹਾਈਵੇ ਜਾਮ ਕਰ ਦਿੱਤਾ। ਕਿਸਾਨਾਂ ਨੇ ਕਿਹਾ ਹੈ ਕਿ ਦੋਸ਼ੀਆ ਖਿਲਾਫ ਕੇਸ ਦਰਜ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਬੀਜੇਪੀ ਲੀਡਰਾਂ ਦੀ ਮੀਟਿੰਗ ਦਾ ਘੇਰਾਓ ਕਰਨ ਆਏ ਸੀ ਪਰ ਉਨ੍ਹਾਂ ਨੂੰ ਰਿਵਾਲਰ ਵਿਖਾਇਆ ਗਿਆ।

 

Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

ਇਸ ਵਿਚਕਾਰ ਅੱਜ ਭਾਜਪਾ ਲੀਡਰ ਭੁਪੇਸ਼ ਅਗਰਵਾਲ ਨੇ ਦੋਸ਼ ਲਾਇਆ ਕਿ ਡੀਐਸਪੀ ਜੀਐਸ ਟਿਵਾਣਾ ਦੇ ਕਹਿਣ ’ਤੇ ਪੰਜ ਸੌ ਕਿਸਾਨਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ‘ਤੇ ਡੀਐਸਪੀ ਟਿਵਾਣਾ ਨੇ ਕਿਹਾ ਕਿ ਇਹ ਝੂਠਾ ਦੋਸ਼ ਹੈ। ਸੈਂਕੜੇ ਪੁਲਿਸ ਮੁਲਾਜ਼ਮ ਅਤੇ ਦੋ ਐਸਐਚਓ ਉਥੇ ਮੌਜੂਦ ਸਨ। ਕਿਸਾਨ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਭਾਜਪਾ ਦਾ ਪ੍ਰੋਗਰਾਮ ਅੰਦਰ ਚੱਲ ਰਿਹਾ ਸੀ। ਉਹ ਸੁਰੱਖਿਅਤ ਬਾਹਰ ਲਿਆਏ ਗਏ ਸਨ ਅਤੇ ਆਪਣੀਆਂ ਗੱਡੀਆਂ ਵਿੱਚ ਜਾ ਰਹੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਾਅਦ ਵਿਚ ਘੇਰਿਆ ਗਿਆ ਹੋਵੇ। ਸਾਡੇ ਸਾਹਮਣੇ ਕੁਝ ਨਹੀਂ ਹੋਇਆ।

ਦੂਜੇ ਪਾਸੇ ਰਾਜਪੁਰਾ ‘ਚ ਬੀਜੇਪੀ ਦੇ ਵਿਰੋਧ ਨੂੰ ਲੈ ਕੇ ਅਦਾਲਤ ਨੇ ਰਿਪੋਟ ਮੰਗੀ ਹੈ। ਹਾਈਕੋਰਟ ਨੇ ਆਗੂਆਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਕਿਹਾ। ਅੱਜ ਦੁਪਿਹਰ 2 ਵਜੇ ਤੱਕ ਇਹ ਰਿਪੋਟ ਮੰਗੀ ਹੈ। ਕਿਹਾ ਜਾ ਰਿਹਾ ਹੈ ਕਿ ਬੀਜੇਪੀ ਆਗੂਆਂ ਨੂੰ ਨਜਾਇਜ਼ ਤੌਰ ‘ਤੇ ਨਜ਼ਰਬੰਦ ਦਾ ਇਲਜ਼ਾਮ ਹੈ।

ਜਾਣੋ ਪੂਰਾ ਮਾਮਲਾ
ਐਤਵਾਰ ਨੂੰ ਪੰਜਾਬ ਭਾਜਪਾ ਨੇਤਾ ਭੁਪੇਸ਼ ਅਗਰਵਾਲ ਅਤੇ ਹੋਰ ਸਥਾਨਕ ਪਾਰਟੀ ਨੇਤਾਵਾਂ 'ਤੇ ਕਥਿਤ ਤੌਰ 'ਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਕਿਸਾਨਾਂ ਨੇ ਹਮਲਾ ਕੀਤਾ ਸੀ। ਲੀਡਰਾਂ ਦਾ ਦੋਸ਼ ਹੈ ਕਿ ਇਹ ਹਮਲਾ ਰਾਜ ਦੀ ਪੁਲਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਡੀਐਸਪੀ ਜੇਐਸ ਟਿਵਾਣਾ ਨੇ ਭਾਜਪਾ ਲੀਡਰ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ ਕਿਹਾ, “ਇਹ ਇੱਕ ਗਲਤ ਦੋਸ਼ ਹੈ। 100 ਪੁਲਿਸ ਮੁਲਾਜ਼ਮ ਅਤੇ 2 ਐਸਐਚਓ ਤਾਇਨਾਤ ਕੀਤੇ ਗਏ ਸਨ। ਕਿਸਾਨਾਂ ਨੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ (ਭਾਜਪਾ) ਨੇ ਆਪਣਾ ਪ੍ਰੋਗਰਾਮ ਅੰਦਰ ਕੀਤਾ। ਉਹ ਸੁਰੱਖਿਅਤ ਬਾਹਰ ਕੱਢੇ ਗਏ ਸਨ ਅਤੇ ਆਪਣੀਆਂ ਗੱਡੀਆਂ ਵਿੱਚ ਜਾ ਰਹੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਾਅਦ ਵਿਚ ਘੇਰਿਆ ਗਿਆ ਹੋਵੇ। ਸਾਡੇ ਸਾਹਮਣੇ ਕੁਝ ਨਹੀਂ ਹੋਇਆ।”

In The Market