LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਅਹੁਦੇ ਦਾ ਉਮੀਦਵਾਰ ਐਲਾਨੇ ਜਾਣ 'ਤੇ ਭਗਵੰਤ ਦੀ ਮਾਤਾ ਹੋਏ ਭਾਵੁਕ, ਭੈਣ ਨੇ ਵੀ ਕਹੀ ਵੱਡੀ ਗੱਲ

18jan9

ਮੁਹਾਲੀ : ਭਗਵੰਤ ਮਾਨ (Bhagwant Mann) ਨੂੰ ਆਪ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵਲੋਂ ਸੀ.ਐੱਮ. ਅਹੁਦੇ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਸਟੇਜ 'ਤੇ ਭਗਵੰਤ ਮਾਨ ਦੇ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਨੇ ਸਟੇਜ 'ਤੇ ਬੋਲਦਿਆਂ ਕਿਹਾ ਕਿ ਮੇਰੇ ਬੱਚੇ 'ਤੇ ਪ੍ਰਮਾਤਮਾ ਮੇਹਰ ਕਰੇ ਤੇ ਉਹ ਇੰਝ ਹੀ ਲੋਕਾਂ ਦੀ ਸੇਵਾ ਕਰਦਾ ਰਹੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜਿਵੇਂ ਉਨ੍ਹਾਂ ਨੇ ਪਹਿਲਾਂ ਮੇਰੇ ਪੁੱਤ ਦਾ ਸਾਥ ਦਿੱਤਾ ਹੈ ਹੁਣ ਵੀ ਉਵੇਂ ਹੀ ਸਾਥ ਦਿਓ ਤਾਂ ਜੋ ਮੇਰਾ ਪੁੱਤ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾ ਸਕੇ।ਉਨ੍ਹਾਂ ਕਿਹਾ ਕਿ ਜੇ ਅੱਜ ਭਗਵੰਤ ਮਾਨ ਦੇ ਪਿਤਾ ਹੁੰਦੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਬਾਕੀ ਜੋ ਰੱਬ ਨੂੰ ਮਨਜ਼ੂਰ ਹੈ। ਇਸ ਦੌਰਾਨ ਉਹ ਭਾਵੁਕ ਹੋ ਗਏ।

ਭਗਵੰਤ ਮਾਨ ਦੇ (Bhagwant Mann) ਦੀ ਛੋਟੀ ਭੈਣ ਮਨਪ੍ਰੀਤ ਕੌਰ (Manpreet Kaur) ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਫਤਿਹ ਬੁਲਾਈ। ਮਨਪ੍ਰੀਤ ਕੌਰ (Manpreet Kaur) ਨੇ ਸਟੇਜ 'ਤੇ ਬੋਲਦਿਆਂ ਕਿਹਾ ਕਿ ਮੈਨੂੰ ਭਾਸ਼ਣ ਨਹੀਂ ਦੇਣਾ ਆਉਂਦਾ। ਉਨ੍ਹਾਂ ਕਿਹਾ ਕਿ ਮੈਂ ਖੁਦ ਨੂੰ ਸਭ ਤੋਂ ਵੱਡੀ ਖੁਸ਼ਨਸੀਬ ਸਮਝਦੀ ਹਾਂ ਕਿ ਜਿਹੜੀ ਮੇਰੇ ਵੀਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਜਿਹੜੀ ਪਾਰਟੀ ਵਲੋਂ ਅਤੇ ਪੰਜਾਬ ਦੇ ਵਾਸੀਆਂ ਵਲੋਂ ਸੌਂਪੀ ਗਈ ਹੈ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦੀ ਹਾਂ ਕਿ ਮੇਰੇ ਭਰਾ ਨੂੰ ਰੱਬ ਤਾਕਤ ਬੱਖਸ਼ੇ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਅਸੀਂ ਆਮ ਘਰ ਵਿਚ ਜੰਮੇ ਹਾਂ ਅਤੇ ਉਥੇ ਹੀ ਪਲੇ ਹਾਂ ਇਸ ਦੌਰਾਨ ਅਸੀਂ ਦੁੱਖ ਵੀ ਦੇਖੇ ਤੇ ਸੁੱਖ ਵੀ ਦੇਖੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਉਨ੍ਹਾਂ ਬਾਰੇ ਸਾਨੂੰ ਪਤਾ ਹੈ। Also Read : BSNL ਦਾ 599 ਰੁਪਏ ਵਾਲਾ STV ਪਲਾਨ, ਰੋਜ਼ਾਨਾ 5GB ਡੇਟਾ ਤੇ 84 ਦਿਨਾਂ ਦੀ ਮਿਆਦ ਸਮੇਤ ਮਿਲੇਗੀ ਇਹ ਸਹੂਲਤ

Bhagwant Mann CM Face Aap Punjab Election 2022 Announcement Likely Today  Top Sources ABP News

ਉਨ੍ਹਾਂ ਕਿਹਾ ਕਿ ਮੇਰੇ ਵੀਰ ਨੇ ਪਹਿਲਾਂ ਵੀ 20 ਸਾਲ ਆਪਣੇ ਕਾਮੇਡੀਅਨ ਦੇ ਕੈਰੀਅਰ ਵਿਚ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਵੀਰ ਦੀ ਤਮੰਨਾ ਸੀ ਕਿ ਲੋਕਾਂ ਦਾ ਇਹ ਹਾਸਾ ਦਿਲੋਂ ਆਉਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਵਿਚ ਆਉਣ ਦਾ ਫੈਸਲਾ ਲਿਆ ਹਾਲਾਂਕਿ ਸਾਡੇ ਪਰਿਵਾਰ ਵਿਚੋਂ ਕਦੇ ਕਿਸੇ ਨੇ ਪੰਚ ਦੀ ਚੋਣ ਵੀ ਨਹੀਂ ਲੜੀ ਸੀ। ਇਸ ਤੋਂ ਸਾਨੂੰ ਡਰ ਲੱਗਦਾ ਸੀ ਕਿ ਮੇਰੇ ਵੀਰ ਤੋਂ ਕੋਈ ਗਲਤੀ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਵੀਰ ਇਹ ਕਹਿੰਦੇ ਸਨ ਕਿ ਹਾਸਾ ਉਦੋਂ ਆਉਂਦਾ ਹੈ ਜਦੋਂ ਢਿੱਡ ਰੱਜਿਆ ਹੁੰਦਾ ਹੈ, ਭੁੱਖੇ ਢਿੱਡ ਹਾਸਾ ਨਹੀਂ ਆਉਂਦਾ। ਇਸ ਲਈ ਸਾਨੂੰ ਰਾਜਨੀਤੀ ਵਿਚ ਆਉਣਾ ਹੀ ਪੈਣਾ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਪਟਿਆਲਾ ਵਿਚ ਇਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦੀ ਹੈ ਅਤੇ ਉਨ੍ਹਾਂ ਦਾ ਸਕੂਲ ਮੋਤੀ ਮਹਿਲ ਤੋਂ ਥੋੜ੍ਹੀ ਹੀ ਦੂਰੀ 'ਤੇ ਹੈ। ਉਥੇ ਕੋਈ ਹੀ ਅਜਿਹਾ ਦਿਨ ਲੰਘਿਆ ਹੋਉ ਜਿਸ ਦਿਨ ਉਥੇ ਧਰਨਾ ਨਾ ਲੱਗਿਆ ਹੋਵੇ। ਆਪਣੇ ਹੱਕਾਂ ਲਈ ਲੋਕ ਉਥੇ ਧਰਨਾ ਦੇਣ ਆਉਂਦੇ ਸਨ ਤੇ ਸਰਕਾਰ ਵਲੋਂ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਵੀਰ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ ਉਸ ਦੇ ਲਈ ਸਾਨੂੰ ਪੰਜਾਬ ਦੇ ਲੋਕਾਂ ਦੇ ਸਾਥ ਦੀ ਲੋੜ ਹੈ ਕਿਉਂਕਿ ਮੇਰੇ ਵੀਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖਿਆ ਹੈ ਉਸ ਨੂੰ ਪੂਰਾ ਕਰਨ ਲਈ ਤੁਹਾਡੇ ਸਾਥ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। 

In The Market