LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਧਾਨ ਸਭਾ ਸੈਸ਼ਨ 2022: ਸਿੱਖਿਆ ਮੰਤਰੀ ਮੀਤ ਹੇਅਰ ਤੇ ਰਾਜਾ ਵੜਿੰਗ ਹੋਏ ਆਹਮੋ-ਸਾਹਮਣੇ

28june raja

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਸਾਬਕਾ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਉੱਤੇ ਸੰਗਰੂਰ ਚੋਣਾਂ ਨੂੰ ਲੈ ਕੇ ਤੰਜ ਕੱਸਿਆ। ਇਸ ਦੌਰਾਨ ਇਸ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਮੀਤ ਹੇਅਰ ਤੇ ਰਾਜਾ ਵੜਿੰਗ ਆਹਮੋ ਸਾਹਮਣੇ ਹੋ ਗਏ।

Also Read: ਡੇਰਾਬੱਸੀ ਗੋਲੀ ਕਾਂਡ: ਮੁਬਾਰਕਪੁਰ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ FIR ਦਰਜ

ਰਾਜਾ ਵੜਿੰਗ ਦੇ ਤੰਜ ਤੋਂ ਬਾਅਦ ਮੀਤ ਹੇਅਰ ਨੇ ਕਿਹਾ ਕਿ ਇਸ ਤਰ੍ਹਾਂ ਇਲੈਕਸ਼ਨ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਰਾਜਾ ਵੜਿੰਗ ਨੂੰ ਇਸ ਬਾਰੇ ਮੇਰੇ ਤੋਂ ਵਧੇਰੇ ਸਿਆਸੀ ਤਜ਼ਰਬਾ ਹੈ। ਪਰ ਇਸ ਵਾਰ ਲੋਕ ਗਵਾਹ ਹਨ ਕਿ ਲੋਕਾਂ ਨੇ ਪੁਰਾਣੀ ਪਿਰਤ ਤੋੜੀ ਹੈ। ਸੰਗਰੂਰ ਚੋਣਾਂ ਵਿਚ ਨਾ ਸ਼ਰਾਬ ਚੱਲੀ ਤੇ ਨਾ ਪ੍ਰਸ਼ਾਸਨ ਦੀ ਦਖਲ ਅੰਦਾਜ਼ ਹੋਈ। ਸਾਡਾ ਇਕ ਵੀ ਐੱਮਐਲਏ ਪਿੰਡ ਵੀ ਨਹੀਂ ਸੀ। ਬਿਨਾਂ ਸਿਆਸੀ ਤੰਤਰ ਦੀ ਵਰਤੋਂ ਕੀਤੇ ਸੰਸਰੂਰ ਚੋਣਾਂ ਪੂਰੀਆਂ ਕਰਵਾਈਆਂ ਗਈਆਂ। ਇਸ ਦੌਰਾਨ ਮੀਤ ਹੇਅਰ ਨੇ ਇਹ ਵੀ ਕਿਹਾ ਕਿ ਸਾਡੀਆਂ ਵੋਟਾਂ ਦੀ ਗਿਣਤੀ ਪਹਿਲਾਂ 37 ਫੀਸਦੀ ਸੀ ਤੇ ਹੁਣ 35 ਫੀਸਦ ਰਹਿ ਗਈ ਹੋਊ। ਇਹ ਲੋਕਾਂ ਦਾ ਫਤਵਾ ਹੈ। 

Also Read: ਵੱਡੀ ਖਬਰ: ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 8 ਦਿਨਾਂ ਦਾ ਰਿਮਾਂਡ

ਸਿੱਖਿਆ ਮੰਤਰੀ ਨੇ ਅੱਗੇ ਸਖਤ ਸ਼ਬਦਾਂ ਵਿਚ ਕਿਹਾ ਕਿ ਲੋਕਾਂ ਨੇ ਤਾਂ ਇਨ੍ਹਾਂ ਜਲੂਸ ਕੱਢਿਆ ਹੈ। ਲੋਕਾਂ ਨੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਕਰਵਾ ਦਿੱਤੀਆਂ। ਸਾਡੇ ਵਿਚ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ। ਅਸੀਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਪਰ ਤੁਸੀਂ ਆਪਣੇ ਆਪਣੇ ਅੰਦਰ ਛਾਤ ਮਾਰ ਕੇ ਦੇਖੋ। 

In The Market