LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਬਲਾਸਟ ਮਾਮਲੇ ਵਿਚ ਪੁਲਿਸ ਨੂੰ ਮਿਲੀ ਇਕ ਹੋਰ ਵੱਡੀ ਸਫਲਤਾ

25dec dgp chatopadhya

ਲੁਧਿਆਣਾ : ਪੰਜਾਬ ਪੁਲਿਸ (Punjab Police) ਵਲੋਂ ਲੁਧਿਆਣਾ ਕੋਰਟ ਕੰਪਲੈਕਸ (Ludhiana Court Complex) ਵਿਚ ਬੰਬ ਧਮਾਕਾ (The bomb exploded) ਮਾਮਲੇ ਵਿਚ ਇਕ ਹੋਰ ਵੱਡਾ ਖੁਲਾਸਾ (The big revelation) ਹੋਇਆ ਹੈ। ਪੰਜਾਬ ਪੁਲਿਸ (Punjab Police) ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਜਿਵੇਂ-ਜਿਵੇਂ ਸੁਰਾਗ ਮਿਲਦੇ ਜਾ ਰਹੇ ਹਨ ਉਵੇਂ-ਉਵੇਂ ਨਵੇਂ-ਨਵੇਂ ਭੇਤ ਪੁਲਿਸ ਸਾਹਮਣੇ ਆ ਰਹੇ ਹਨ। ਹੁਣ ਇਸ ਮਾਮਲੇ ਵਿਚ ਪੰਜਾਬ ਪੁਲਿਸ (Punjab Police) ਵਲੋਂ ਗਗਨਦੀਪ ਸਿੰਘ (Gagandeep Singh) ਦੀ ਮਹਿਲਾ ਸਾਥੀ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ। ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਿਲਾ ਕਾਂਸਟੇਬਲ ਐੱਸ.ਪੀ. ਦੀ ਨਾਇਕ ਰੀਡਰ ਦੱਸੀ ਜਾ ਰਹੀ ਹੈ। ਮਹਿਲਾ ਪੰਜਾਬ ਪੁਲਿਸ 'ਚ ਲੇਡੀ ਕਾਂਸਟੇਬਲ ਹੈ। ਮਹਿਲਾ ਦੇ ਗਗਨਦੀਪ ਨਾਲ ਸੰਬੰਧ ਦੱਸੇ ਜਾ ਰਹੇ ਹਨ। ਮਹਿਲਾ ਕਾਂਸਟੇਬਲ ਦਾ ਨਾਮ ਕਮਲਜੀਤ ਕੌਰ ਦੱਸਿਆ ਜਾ ਰਿਹਾ ਹੈ। Also Read : ਪੰਜਾਬ ਦੀ ਸਿਆਸਤ ਵਿਚ ਧਮਾਕਾ, ਕਿਸਾਨ ਆਗੂਆਂ ਨੇ ਬਣਾਇਆ ਸੰਯੁਕਤ ਸਮਾਜ ਮੋਰਚਾ

Man killed in Ludhiana blast identified as dismissed Punjab cop Gagandeep  Singh, say sources

ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਆਪਣੀ ਪਤਨੀ ਨਾਲ ਵਿਵਾਦ ਹੋਣ ਤੋਂ ਬਾਅਦ ਕਾਂਸਟੇਬਲ ਕਮਲਜੀਤ ਕੌਰ ਨਾਲ ਹੀ ਰਹਿ ਰਿਹਾ ਸੀ। ਸਾਲ 2019 ਵਿਚ ਡਰੱਗਜ਼ ਕੇਸ ਵਿਚ ਗ੍ਰਿਫਤਾਰੀ ਦੇ ਸਮੇਂ ਗਗਨਦੀਪ ਸਿੰਘ ਵੀ ਪੁਲਿਸ ਹੈੱਡ ਕਾਂਸਟੇਬਲ ਸੀ। ਪੁਲਿਸ ਮਹਿਕਮੇ ਵਿਚ 8 ਸਾਲ ਦੀ ਨੌਕਰੀ ਦੌਰਾਨ ਗਗਨਦੀਪ ਸਿੰਘ ਖੰਨਾ ਵਿਚ ਐੱਸ.ਪੀ. ਹੈੱਡਕੁਆਰਟਰ ਦਾ ਰੀਡਰ ਵੀ ਰਿਹਾ। ਉਸੇ ਵੇਲੇ ਉਸ ਦੀ ਦੋਸਤੀ ਨਾਇਬ ਰੀਡਰ ਦੇ ਅਹੁਦੇ 'ਤੇ ਤਾਇਨਾਤ ਕਾਂਸਟੇਬਲ ਕਮਲਜੀਤ ਕੌਰ ਨਾਲ ਹੋਈ। Also Read : ਪੰਜਾਬ ਦਾ ਸਿਸਟਮ ਬਦਲਣ ਦਾ ਸਮਾਂ ਆ ਗਿਐ, ਕਿਸਾਨ ਆਗੂਆਂ ਨੇ ਚੋਣ ਲੜਣ ਦੇ ਦਿੱਤੇ ਸੰਕੇਤ

Ludhiana court blast: Brother, Friend of accused Gagandeep Singh detained  by police

ਡਰੱਗਜ਼ ਕੇਸ ਵਿਚ ਫੜੇ ਜਾਣ ਤੋਂ ਬਾਅਦ 2 ਸਾਲ ਜੇਲ ਵਿਚ ਬਿਤਾਉਣ ਵਾਲਾ ਗਗਨਦੀਪ 8 ਦਸੰਬਰ 2021 ਨੂੰ ਹੀ ਜ਼ਮਾਨਤ 'ਤੇ ਜੇਲ ਵਿਚੋਂ ਬਾਹਰ ਆਇਆ ਸੀ। ਉਦੋਂ ਤੋਂ ਹੀ ਉਹ ਲੇਡੀ ਕਾਂਸਟੇਬਲ ਕਮਲਜੀਤ ਕੌਰ ਦੇ ਸੰਪਰਕ ਵਿਚ ਸੀ। ਉਦੋਂ ਤੋਂ ਹੀ ਉਹ ਲੇਡੀ ਕਾਂਸਟੇਬਲ ਕਮਲਜੀਤ ਕੌਰ ਦੇ ਸੰਪਰਕ ਵਿਚ ਸੀ। ਪੰਜਾਬ ਦੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਲੇਡੀ ਕਾਂਸਟੇਬਲ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।

In The Market