ਅੰਮ੍ਰਿਤਸਰ- ਸਰਕਾਰੀ ਵਿਭਾਗਾਂ ’ਚ ਰਹਿ ਕੇ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਕਰਮਚਾਰੀਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਛੁੱਟੀ ਦੇ ਬਾਵਜੂਦ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਮੂਹ ਪ੍ਰਬੰਧਕੀ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ, ਜਿਸ ’ਚ ਡੀ.ਸੀ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਸਰਕਾਰੀ ਕਰਮਚਾਰੀ ਕੋਰੋਨਾ ਵੈਕਸੀਨ ਨਹੀਂ ਲਗਵਾਏਗਾ, ਉਸਦੀ ਤਨਖ਼ਾਹ ਨੂੰ ਰੋਕ ਲਿਆ ਜਾਵੇਗਾ।
Also Read: ਇਸ ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦੇਹਾਂਤ, ਲਿਖੀ ਭਾਵੁੱਕ ਪੋਸਟ
ਇੰਨਾ ਹੀ ਨਹੀਂ ਪ੍ਰਸ਼ਾਸਨ ਵਲੋਂ ਸੋਮਵਾਰ ਤੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਰਾਹੀਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਕੋਲੋਂ ਉਨ੍ਹਾਂ ਕਰਮਚਾਰੀਆਂ ਦਾ ਡਾਟਾ ਮੰਗਵਾਇਆ ਜਾ ਰਿਹਾ ਹੈ, ਜਿਨ੍ਹਾਂ ਕੋਰੋਨਾ ਵੈਕਸੀਨ ਲਗਵਾ ਲਈ ਹੈ ਅਤੇ ਜਿਨ੍ਹਾਂ ਨੇ ਨਹੀਂ ਲਗਵਾਈ ਹੈ। ਜਿਨ੍ਹਾਂ ਕਰਮਚਾਰੀਆਂ ਨੇ ਵੈਕਸੀਨ ਲਗਵਾ ਲਈ ਹੈ, ਉਨ੍ਹਾਂ ਨੂੰ ਸਰਟੀਫਿਕੇਟ ਦਿਖਾਉਣਾ ਹੋਵੇਗਾ। ਡੀ.ਸੀ. ਨੇ ਕਿਹਾ ਕਿ ਇਕ ਵਾਰ ਫਿਰ ਤੋਂ ਕੁਝ ਦੇਸ਼ਾਂ ’ਚ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜ ’ਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਜਿਸ ਦੇ ਨਾਲ ਅਲਰਟ ਰਹਿਣ ਦੀ ਲੋੜ ਹੈ ਅਤੇ ਸਾਰੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ ।
Also Read: 'ਮੱਝ ਦੁੱਧ ਨਹੀਂ ਦੇ ਰਹੀ, ਦਰੋਗਾ ਜੀ ਮਦਦ ਕਰੋ', ਸ਼ਖਸ ਦੀ ਸ਼ਿਕਾਇਤ 'ਤੇ ਹੱਕੀ-ਬੱਕੀ ਰਹਿ ਗਈ ਪੁਲਿਸ
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਆਮ ਜਨਤਾ ਦਾ ਆਪਸ ’ਚ ਮੇਲ-ਮਿਲਾਪ ਵਧੇਗਾ ਅਤੇ ਇਸ ਹਾਲਾਤ ’ਚ ਸਾਰੇ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਕੋਰੋਨਾ ਦੀ ਸੰਭਾਵਿਕ ਲਹਿਰ ਤੋਂ ਬਚਿਆ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਮੌਜੂਦਾ ਸਮੇਂ ’ਚ ਉਹੀ ਲੋਕ ਬੀਮਾਰ ਹੋ ਰਹੇ ਹਨ ਜਿਨ੍ਹਾਂ ਕੋਰੋਨਾ ਵੈਕਸੀਨ ਨਹੀਂ ਲਗਵਾਈ ਹੈ। ਇਸ ਮੌਕੇ ਏਡੀਸੀ ਰੁਹੀ ਦੁਗ, ਏ.ਡੀ.ਸੀ. ਰਣਬੀਰ ਸਿੰਘ ਮੂਧਲ, ਐੱਸ. ਡੀ. ਐੱਮ. ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਟੀ. ਬੈਨਥ ਆਦਿ ਮੌਜੂਦ ਰਹੇ ।
Also Read: ਇਨ੍ਹਾਂ ਸੂਬਿਆਂ 'ਚ ਪੈ ਸਕਦੈ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी