LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦੇਹਾਂਤ, ਲਿਖੀ ਭਾਵੁੱਕ ਪੋਸਟ

15n8

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਲਿਖੀ ਹੈ। ਨੀਲਮ ਕੋਠਾਰੀ ਨੇ 14 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਪਰ ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਅਤੇ ਨਾਲ ਇਕ ਭਾਵੁਕ ਨੋਟ ਲਿਖਿਆ ਹੈ। ਉਸ ਨੇ ਲਿਖਿਆ ਹੈ, ''ਮੇਰੇ ਪਿਆਰੇ ਪਿਤਾ, ਤੁਸੀਂ ਮੇਰਾ ਚਾਨਣ ਸੀ, ਤੁਸੀਂ ਮੇਰੀ ਤਾਕਤ ਸੀ, ਤੁਸੀਂ ਮੇਰਾ ਸਹਾਰਾ ਸੀ, ਮੇਰੇ ਦੋਸਤ ਸੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਤੁਹਾਨੂੰ ਬਹੁਤ ਯਾਦ ਕਰਾਂਗੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।''

Also Read:  'ਮੱਝ ਦੁੱਧ ਨਹੀਂ ਦੇ ਰਹੀ, ਦਰੋਗਾ ਜੀ ਮਦਦ ਕਰੋ', ਸ਼ਖਸ ਦੀ ਸ਼ਿਕਾਇਤ 'ਤੇ ਹੱਕੀ-ਬੱਕੀ ਰਹਿ ਗਈ ਪੁਲਿਸ

ਦੱਸ ਦਈਏ ਕਿ ਨੀਲਮ ਕੋਠਾਰੀ ਦੇ ਪਤੀ ਅਤੇ ਅਦਾਕਾਰ ਸਮੀਰ ਸੋਨੀ ਨੇ ਵੀ ਇਕ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, ''ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਅੰਕਲ, ਤੁਸੀਂ ਆਪਣੀ ਜ਼ਿੰਦਗੀ ਕਿੰਗ ਸਾਈਜ਼ ਬਤੀਤ ਕੀਤੀ ਹੈ। ਤੁਹਾਨੂੰ ਬਹੁਤ ਯਾਦ ਕਰਾਂਗੀ।'' ਨੀਲਮ ਦੀ ਪੋਸਟ 'ਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਸ਼ਰਧਾਂਜਲੀ ਦੇ ਰਹੇ ਹਨ। 

Also Read: ਇਨ੍ਹਾਂ ਸੂਬਿਆਂ 'ਚ ਪੈ ਸਕਦੈ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅਦਾਕਾਰਾ ਸੋਫੀ ਚੌਧਰੀ ਨੇ ਲਿਖਿਆ, ''ਪਿਤਾ ਦਾ ਦਿਹਾਂਤ ਮੰਦਭਾਗਾ ਹੈ। ਮੈਂ ਤੁਹਾਨੂੰ ਪਿਆਰ ਅਤੇ ਤਾਕਤ ਭੇਜ ਰਹੀ ਹਾਂ। ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ।'' ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ, ਮਹੀਪ ਕਪੂਰ, ਸੀਮਾ ਕਪੂਰ ਅਤੇ ਭਾਵਨਾ ਪਾਂਡੇ ਨੇ ਵੀ  ਨੀਲਮ ਦੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸਣਯੋਗ ਹੈ ਕਿ ਅਦਾਕਾਰ ਸਮੀਰ ਸੋਨੀ ਨਾਲ ਨੀਲਮ ਕੋਠਾਰੀ ਦਾ ਵਿਆਹ ਹੋਇਆ ਹੈ। ਦੋਹਾਂ ਦੀ ਇਕ ਬੇਟੀ ਹੈ। ਨੀਲਮ ਨੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਸੁਧੀਰ ਕੋਠਾਰੀ ਜਿਊਲਰੀ ਇੰਡਸਟਰੀ 'ਚ ਇਕ ਕਾਰੋਬਾਰੀ ਸਨ।

Also Read: T20 ਦਾ ਨਵਾਂ 'ਬਾਦਸ਼ਾਹ' ਬਣਿਆ ਆਸਟ੍ਰੇਲੀਆ

In The Market