LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 ਦਾ ਨਵਾਂ 'ਬਾਦਸ਼ਾਹ' ਆਸਟ੍ਰੇਲੀਆ, ਫਾਈਨਲ 'ਚ ਨਿਊਜ਼ੀਲੈਂਡ ਨੂੰ ਪਛਾਣ ਬਣਿਆ ਚੈਂਪੀਅਨ

15n5

ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ। 5 ਵਾਰ ਦੇ ਵਨਡੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਆਸਟਰੇਲੀਆ ਦੀ ਟੀਮ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 173 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ 77 ਅਤੇ ਗਲੈਨ ਮੈਕਸਵੈੱਲ 28 ਦੌੜਾਂ ਬਣਾ ਕੇ ਅਜੇਤੂ ਰਹੇ।

Also Read: ਪ੍ਰਨੀਤ ਕੌਰ ਨੇ ਪੰਜਾਬ CM ਚੰਨੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ

ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਐਰੋਨ ਫਿੰਚ ਸਿਰਫ 5 ਦੌੜਾਂ ਬਣਾ ਕੇ ਟ੍ਰੇਂਟ ਬੋਲਟ ਨੇ ਆਊਟ ਹੋਏ। 15 ਦੌੜਾਂ 'ਤੇ ਵਿਕਟ ਡਿੱਗਣ ਤੋਂ ਬਾਅਦ ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਨੇ ਦੂਜੀ ਵਿਕਟ ਲਈ 92 ਦੌੜਾਂ ਜੋੜ ਕੇ ਜਿੱਤ ਦੀ ਨੀਂਹ ਰੱਖੀ। ਵਾਰਨਰ ਨੇ 38 ਗੇਂਦਾਂ 'ਤੇ 53 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 3 ਛੱਕੇ ਲਗਾਏ। ਮਿਸ਼ੇਲ ਮਾਰਸ਼ ਦਾ ਇਹ ਮੌਜੂਦਾ ਟੀ-20 ਵਿਸ਼ਵ ਕੱਪ 'ਚ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਵੈਸਟਇੰਡੀਜ਼ ਖਿਲਾਫ 53 ਦੌੜਾਂ ਬਣਾਈਆਂ ਸੀ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ 50 ਗੇਂਦਾਂ 'ਤੇ ਅਜੇਤੂ 77 ਦੌੜਾਂ ਬਣਾਈਆਂ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਛੇਵਾਂ ਅਰਧ ਸੈਂਕੜੇ ਹੈ।

Also Read: ED ਰਿਮਾਂਡ 'ਚ ਸੁਖਪਾਲ ਖਹਿਰਾ ਨੇ ਕੀਤੀ ਭੁੱਖ ਹੜਤਾਲ, ਬੇਟੇ ਮਹਿਤਾਬ ਨੇ ਦਿੱਤੀ ਜਾਣਕਾਰੀ

ਟੌਸ ਹਾਰ ਕੇ ਪਹਿਲਾਂ ਖੇਡਣ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਡੇਰਿਲ ਮਿਸ਼ੇਲ (11) ਤੇਜ਼ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ ਆਊਟ ਕੀਤਾ। ਤੇਜ਼ ਬੱਲੇਬਾਜ਼ੀ ਲਈ ਮਸ਼ਹੂਰ ਮਾਰਟਿਨ ਗੁਪਟਿਲ (28) ਦੌੜ ਵਿੱਚ ਨਹੀਂ ਆਏ। ਉਨ੍ਹਾਂ ਨੇ 35 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕੇ ਲਗਾਏ। ਕਪਤਾਨ ਕੇਨ ਵਿਲੀਅਮਸਨ ਨੇ 85 ਦੌੜਾਂ ਬਣਾ ਕੇ ਸਕੋਰ ਨੂੰ 170 ਦੌੜਾਂ ਤੋਂ ਪਾਰ ਪਹੁੰਚਾਇਆ।

Also Read: CM ਚੰਨੀ ਦਾ ਵੱਡਾ ਫੈਸਲਾ, ਅੱਤਵਾਦ ਤੇ ਦੰਗਾ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ 

ਕੇਨ ਵਿਲੀਅਮਸਨ ਨੇ ਫਾਈਨਲ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ। ਪਰ ਉਸ ਨੇ ਫਾਈਨਲ 'ਚ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 48 ਗੇਂਦਾਂ ਦਾ ਸਾਹਮਣਾ ਕੀਤਾ। 10 ਚੌਕੇ ਅਤੇ 3 ਛੱਕੇ ਲਗਾਏ। 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਇਕ ਵਿਕਟ 'ਤੇ 57 ਦੌੜਾਂ ਸੀ। ਟੀਮ ਨੇ ਆਖਰੀ 10 ਓਵਰਾਂ ਵਿੱਚ 115 ਦੌੜਾਂ ਬਣਾ ਕੇ ਚੰਗਾ ਸਕੋਰ ਬਣਾਇਆ। ਆਸਟਰੇਲੀਆ ਲਈ ਤੇਜ਼ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 4 ਓਵਰਾਂ 'ਚ ਸਿਰਫ 16 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਵੀ ਲਈਆਂ। ਦੂਜੇ ਪਾਸੇ ਮਿਸ਼ੇਲ ਸਟਾਰਕ ਕਾਫੀ ਮਹਿੰਗਾ ਸਾਬਤ ਹੋਇਆ। ਉਨ੍ਹਾਂ ਨੇ 4 ਓਵਰਾਂ 'ਚ 60 ਦੌੜਾਂ ਦਿੱਤੀਆਂ।

In The Market