LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਦੇ ਕਿਲ੍ਹੇ 'ਚ ਜਾਖੜ ਦੀ ਸੰਨ੍ਹ! ਸਾਬਕਾ ਸੂਬਾ ਪ੍ਰਧਾਨ ਘਰ ਪਹੁੰਚੇ 4 ਸਾਬਕਾ ਕਾਂਗਰਸੀ ਮੰਤਰੀ

4j jakhar

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੇ ਕਾਂਗਰਸ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਤੱਕ ਅੰਮ੍ਰਿਤਸਰ ਤੋਂ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਹੁਣ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸੁਨੀਲ ਜਾਖੜ ਦੇ ਘਰ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ ਅਤੇ ਬਲਬੀਰ ਸਿੱਧੂ ਵੀ ਹਨ। ਇਸ ਤੋਂ ਇਲਾਵਾ ਉਥੇ ਕਾਂਗਰਸੀ ਆਗੂ ਕੇਵਲ ਢਿੱਲੋਂ ਵੀ ਨਜ਼ਰ ਆਏ। ਇਸ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਇਹ ਸਾਰੇ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਤੋਂ ਬਾਅਦ ਸ਼ਾਮ ਨੂੰ ਸੁਨੀਲ ਜਾਖੜ ਦੇ ਘਰ ਜਾ ਸਕਦੇ ਹਨ।

Also Read: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਨਾਈਜੀਰੀਅਨ ਰੈਪਰ ਹੋਇਆ ਭਾਵੁਕ, ਲਾਈਵ ਸ਼ੋਅ 'ਚ ਨਾਮ ਲੈ ਦਿੱਤੀ ਸ਼ਰਧਾਂਜਲੀ

ਮਾਲਵਾ, ਮਾਝਾ ਅਤੇ ਦੋਆਬਾ ਤੋਂ ਕਾਂਗਰਸ ਨੂੰ ਵੱਡਾ ਝਟਕਾ
ਰਾਜਕੁਮਾਰ ਵੇਰਕਾ ਪੰਜਾਬ ਦੇ ਮਾਝਾ ਖੇਤਰ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲੇ ਹਨ। ਉਹ ਇੱਕ ਵੱਡੇ ਦਲਿਤ ਆਗੂ ਹਨ। ਇਸ ਵਾਰ ਉਹ ਚੋਣ ਹਾਰ ਗਏ, ਪਰ ਉਨ੍ਹਾਂ ਦਾ ਦਬਦਬਾ ਜਾਰੀ ਹੈ। ਦੂਜੇ ਪਾਸੇ ਗੁਰਪ੍ਰੀਤ ਕਾਂਗੜ ਮਾਲਵੇ ਤੋਂ ਕਾਂਗਰਸੀ ਦਿੱਗਜ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਬਲਬੀਰ ਸਿੱਧੂ ਮੁਹਾਲੀ ਦੇ ਰਹਿਣ ਵਾਲੇ ਹਨ, ਜਦਕਿ ਸ਼ਾਮ ਸੁੰਦਰ ਅਰੋੜਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ।

ਰਾਜਾ ਵੜਿੰਗ ਨੇ ਕਿਹਾ- ਪਾਰਟੀ ਨੂੰ ਕੋਈ ਪਰਵਾਹ ਨਹੀਂ
ਇਸ ਸਬੰਧੀ ਜਾਣਕਾਰੀ ਮਿਲਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਸੱਤਾ ਤੇ ਮੰਤਰੀ ਅਹੁਦੇ ਦਾ ਆਨੰਦ ਮਾਣਿਆ ਹੈ। ਉਹ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਉਹ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ। ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਜੋ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਵਲੋਂ ਧਿਆਨ ਹਟਾ ਕੇ ਇਸ ਪਾਸੇ ਮੋੜਿਆ ਜਾਵੇ। ਜੋ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ। ਉਹ ਮੂਸੇਵਾਲਾ ਤੋਂ ਧਿਆਨ ਹਟਾ ਕੇ ਫੋਕਸ ਖੁਦ ਉੱਤੇ ਕਰਨਾ ਚਾਹੁੰਦੇ ਹਨ। 

Also Read: ਕਿਮ ਕਾਰਦਾਸ਼ੀਅਨ ਨੇ ਖਰੀਦਿਆ ਪ੍ਰਾਈਵੇਟ ਜੈੱਟ, ਆਲੀਸ਼ਾਨ ਜਹਾਜ਼ ਦੀ ਕੀਮਤ ਕਰ ਦੇਵੇਗੀ ਹੈਰਾਨ

ਤਰੁਣ ਚੁੱਘ ਬੋਲੇ- ਇਹ ਤਾਂ ਟ੍ਰੇਲਰ ਹੈ, ਪਿਕਚਰ ਅਜੇ ਬਾਕੀ ਹੈ
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਸਿਰਫ਼ ਇੱਕ ਟ੍ਰੇਲਰ ਹੈ। ਪਿਕਚਰ ਅਜੇ ਬਾਕੀ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਕਈ ਹੋਰ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋਣਗੇ। ਚੁੱਘ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉੱਠ ਗਿਆ ਹੈ। ਲੋਕ ਆਮ ਆਦਮੀ ਪਾਰਟੀ ਦੇ ਕੰਮ ਨੂੰ ਵੀ ਦੇਖ ਰਹੇ ਹਨ। ਇਸ ਲਈ ਪੰਜਾਬ ਦੀ ਬਿਹਤਰੀ ਲਈ ਲੋਕਾਂ ਦੀ ਆਸ ਹੁਣ ਭਾਜਪਾ 'ਤੇ ਟਿਕ ਗਈ ਹੈ। ਭਾਜਪਾ ਯਕੀਨੀ ਤੌਰ 'ਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।

In The Market