LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਮ ਕਾਰਦਾਸ਼ੀਅਨ ਨੇ ਖਰੀਦਿਆ ਪ੍ਰਾਈਵੇਟ ਜੈੱਟ, ਆਲੀਸ਼ਾਨ ਜਹਾਜ਼ ਦੀ ਕੀਮਤ ਕਰ ਦੇਵੇਗੀ ਹੈਰਾਨ

4j kim

ਨਵੀਂ ਦਿੱਲੀ- ਹਾਲੀਵੁੱਡ ਮਾਡਲ, ਅਦਾਕਾਰਾ, ਉਦਯੋਗਪਤੀ ਕਿਮ ਕਾਰਦਾਸ਼ੀਅਨ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਉਸਨੇ ਆਪਣਾ ਸਕਿਨ ਬ੍ਰਾਂਡ ਦੁਬਾਰਾ ਲਾਂਚ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਪਹਿਲੀ ਵਾਰ ਕਿਮ ਕਾਰਦਾਸ਼ੀਅਨ ਨੇ ਪ੍ਰਾਈਵੇਟ ਜੈੱਟ ਖਰੀਦਿਆ ਹੈ। ਇਸ ਨੂੰ ਕਿਮ ਕਾਰਦਾਸ਼ੀਅਨ ਨੇ ਆਪਣੀ ਪਸੰਦ ਦਾ ਬਣਾਇਆ ਹੈ। ਅਰਬਪਤੀ ਕਿਮ ਕਾਰਦਾਸ਼ੀਅਨ (41) ਪਹਿਲੀ ਵਾਰ ਆਪਣੇ ਨਿੱਜੀ ਜਹਾਜ਼ ਰਾਹੀਂ ਡੋਮਿਨਿਕਨ ਰੀਪਬਲਿਕ ਲਈ ਰਵਾਨਾ ਹੋਈ ਹੈ, ਜਿੱਥੇ ਉਹ ਸ਼ੂਟ ਕਰਨ ਜਾ ਰਹੀ ਹੈ। ਟੇਕਆਫ ਤੋਂ ਪਹਿਲਾਂ ਕਿਮ ਕਾਰਦਾਸ਼ੀਅਨ ਨੇ ਆਪਣੇ ਪ੍ਰਸ਼ੰਸਕਾਂ ਅਤੇ ਬੁਆਏਫ੍ਰੈਂਡ ਨੂੰ ਫੇਸਟਾਈਮ ਦੁਆਰਾ ਇਸ ਨਿੱਜੀ ਜਹਾਜ਼ ਦਾ ਟੂਰ ਕਰਵਾਇਆ।

Also Read: ਸਿੱਧੂ ਕਤਲਕਾਂਡ: ਹਾਈ ਕੋਰਟ ਦਾ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਤੋਂ ਇਨਕਾਰ, ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਮਾਤਾ-ਪਿਤਾ

 
 
 
 
 
View this post on Instagram
 
 
 
 
 
 
 
 
 
 
 

A post shared by Kardashian Social (@kardashiansocial)

ਕਿਮ ਕਾਰਦਾਸ਼ੀਅਨ ਦੇ ਨਿੱਜੀ ਜਹਾਜ਼ ਵਿੱਚ ਇੱਕ ਕਿੰਗ ਸਾਈਡ ਬੈੱਡ, ਅੱਗੇ ਅਤੇ ਪਿੱਛੇ ਦੋਵੇਂ ਪਾਸੇ ਇੱਕ ਬਾਥਰੂਮ, ਇੱਕ ਆਲੀਸ਼ਾਨ ਵਾਸ਼ਬੇਸਿਨ, ਹੈੱਡਰੈਸਟ ਵਾਲੀਆਂ ਆਰਾਮਦਾਇਕ ਸੀਟਾਂ, ਇੱਕ ਕੈਸ਼ਮੀਅਰ ਇੰਟੀਰੀਅਰ, ਹਰੇਕ ਸੀਟ ਦੇ ਨਾਲ ਇੱਕ ਵੱਖਰਾ ਫੋਨ ਚਾਰਜਰ ਪੁਆਇੰਟ। ਕਿਮ ਕਾਰਦਾਸ਼ੀਅਨ ਦੇ ਨਿੱਜੀ ਜਹਾਜ਼ ਵਿੱਚ ਉਹ ਸਭ ਕੁਝ ਹੈ ਜੋ ਲੋੜੀਂਦਾ ਹੋਵੇ। ਕਿਮ ਕਾਰਦਾਸ਼ੀਅਨ ਨੇ ਵੀ ਆਪਣੇ ਨਿੱਜੀ ਜਹਾਜ਼ ਨੂੰ 'ਡ੍ਰੀਮ ਹਾਊਸ' ਦੱਸਿਆ ਹੈ। ਉਹ ਵਿਸ਼ਵਾਸ ਨਹੀਂ ਕਰ ਪਾ ਰਹੀ ਹੈ ਕਿ ਉਹ ਕਿਸੇ ਨਿੱਜੀ ਜਹਾਜ਼ ਦੀ ਮਾਲਕ ਹੈ। ਜਹਾਜ਼ ਦੇ ਅੰਦਰ ਦੀ ਹਰ ਚੀਜ਼ ਨੂੰ ਸ਼ਾਨਦਾਰ ਅੰਦਾਜ਼ 'ਚ ਤਿਆਰ ਕੀਤਾ ਗਿਆ ਹੈ। ਡਾਰਕ ਅਤੇ ਲਾਈਟ ਲੈਦਰ ਦਾ ਸੁਮੇਲ ਦਿੱਤਾ ਗਿਆ ਹੈ।

Also Read: ਤੁਹਾਡੇ ਸਮਾਰਟਫੋਨ ਦਾ ਇਹ ਫੀਚਰ ਬਣ ਸਕਦੈ ਖਤਰਾ! ਕਦੇ ਵੀ ਹੋ ਸਕਦੈ ਹੈਕ

Kardashian-Jenner businesses: What do Kim and Kylie own? - Los Angeles Times

ਕਿਮ ਕਾਰਦਾਸ਼ੀਅਨ ਦਾ ਮੰਨਣਾ ਹੈ ਕਿ ਉਸ ਦਾ ਇਹ ਨਿੱਜੀ ਜਹਾਜ਼ ਉਸ ਦੀ ਜ਼ਿੰਦਗੀ ਦੀ ਸਖ਼ਤ ਮਿਹਨਤ ਬਾਰੇ ਦੱਸਦਾ ਹੈ। ਇਸ ਨਿੱਜੀ ਜਹਾਜ਼ 'ਚ ਦੋਸਤਾਂ ਅਤੇ ਚਾਈਮ ਨਾਲ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਕਿਮ ਕਾਰਦਾਸ਼ੀਅਨ ਨੇ ਇਸ ਦਾ ਨਾਂ 'ਕਿਮ ਏਅਰ' ਰੱਖਿਆ ਹੈ। ਕਿਮ ਕਾਰਦਾਸ਼ੀਅਨ ਦਾ ਜਹਾਜ਼ Gulfstream G65OER ਹੈ। ਇਸ ਦੀ ਮੂਲ ਕੀਮਤ $95 ਮਿਲੀਅਨ ਹੈ। ਆਪਣੀ ਪਸੰਦ ਦੀਆਂ ਚੀਜ਼ਾਂ ਨਾਲ ਕਿਮ ਕਾਰਦਾਸ਼ੀਅਨ ਨੇ ਸ਼ੁਰੂ ਤੋਂ ਹੀ ਇਸ ਪ੍ਰਾਈਵੇਟ ਜਹਾਜ਼ ਨੂੰ ਬਣਾਇਆ ਹੈ। ਅਪਣੀ ਪਸੰਦ ਦਾ ਬਣਵਾਉਣ ਤੋਂ ਬਾਅਦ ਇਸ ਦੀ ਕੀਮਤ $150 ਮਿਲੀਅਨ ਦੱਸੀ ਜਾਂਦੀ ਹੈ। ਜੋ ਵੀ ਕਿਮ ਕਾਰਦਾਸ਼ੀਅਨ ਦੇ ਨਿੱਜੀ ਜਹਾਜ਼ 'ਚ ਸਵਾਰ ਹੋਵੇਗਾ, ਉਸ ਨੂੰ 'ਸਕਿਮਜ਼' ਬ੍ਰਾਂਡ ਦੀਆਂ ਚੱਪਲਾਂ ਅਤੇ ਪਜਾਮਾ ਦਿੱਤਾ ਜਾਵੇਗਾ। ਇਸ ਜਹਾਜ਼ 'ਚ ਕਰੀਬ 18 ਲੋਕ ਆ ਸਕਦੇ ਹਨ।

In The Market