ਲੁਧਿਆਣਾ: ਲੋਕ ਇਨਸਾਫ਼ ਪਾਰਟੀ (lok Insaf Party) ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਬੀਤੇ ਦਿਨੀ ਪਰਚਾ ਦਰਜ ਕੀਤਾ ਗਿਆ ਸੀ। ਇਸ ਵਿਚਾਲੇ ਅੱਜ ਬੈਂਸ ’ਤੇ ਪੀੜਤ ਮਹਿਲਾ ਨਾਲ ਬਲਤਾਕਾਰ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ(Shiromani Akali Dal) ਵਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਬੈਂਸ ਦੀ ਗ੍ਰਿਫਤਾਰੀ ਮੰਗ ਕੀਤੀ ਜਾ ਰਹੀ ਹੈ।
ਆਸ਼ੂ ਦੇ ਘਰ ਬਾਹਰ ਅਕਾਲੀਆਂ (Akalis) ਦਾ ਪ੍ਰਦਰਸ਼ਨ ਲਗਾਤਾਰ ਵੱਧ ਰਿਹਾ ਹੈ। ਇਸ ਪ੍ਰਦਰਸ਼ਨ ਦੌਰਾਨ ਕਾਰਕੁੰਨਾ ਨੇ ਬੈਰੀਕੇਡ ਤੋੜੇ।
ਦੱਸ ਦੇਈਏ ਕਿ ਇਹ ਪ੍ਰਦਰਸ਼ਨ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਨਾ ਕਰਨ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਆਸ਼ੂ ’ਤੇ ਅਕਾਲੀ ਦਲ ਨੇ ਬੈਂਸ ਨੂੰ ਬਚਾਉਣ ਦੇ ਦੋਸ਼ ਲਗਾਏ ਹਨ।
ਘਿਰਾਓ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਅਕਾਲੀ ਹੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਸ਼ਾਮਿਲ ਹਨ।
ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜਨ ਕਰਕੇ ਪੁਲਿਸ ਨੇ ਕਈਂ ਅਕਾਲੀ ਕਾਰਕੁੰਨ ਚੁੱਕ ਲਏ ਹਨ। ਘਿਰਾਓ ਕਰਨ ਲਈ ਗਏ ਆਗੂਆਂ ਨੇ ਕਿਹਾ ਕਿ ਆਸ਼ੂ ਨੇ ਪਹਿਲਾਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਣ ਦਿੱਤੀ ਅਤੇ ਹੁਣ ਅਦਾਲਤ ਰਾਹੀਂ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਹੋਣ ਦੇ ਰਿਹਾ।
ਇਸ ਮੌਕੇ ਪੁਲਿਸ ਨੇ ਕਈ ਅਕਾਲੀ ਆਗੂ ਹਿਰਾਸਤ ਵਿਚ ਲਏ ਹਨ, ਜਿਨ੍ਹਾਂ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ ਅਤੇ ਹੋਰ ਆਗੂ ਸ਼ਾਮਿਲ ਹਨ।
Read this- ਚੰਡੀਗੜ੍ਹ ਵਿਚ ਹੁਣ ਖੁੱਲ੍ਹਣਗੇ ਸਕੂਲ, ਇਸ ਸ਼ਰਤ 'ਤੇ ਬੱਚੇ ਆ ਸਕਣਗੇ ਸਕੂਲ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Diet Tips: मूली के साथ भूलकर भी न खाएं ये चीजें, सेहत पर पड़ सकता है बुरा असर
Earthquake in Afghanistan: अफगानिस्तान में भूकंप, जम्मू-कश्मीर तक महसूस किए गए झटके
Methi ke Parathe: सर्दियों के मौसम में घर पर बनाएं लजीज और हेल्दी मेथी के पराठें, आज ही नोट कर लें आसान रेसिपी