LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਪ. ਸੀ.ਐੱਮ. ਕੈਂਡੀਡੇਟ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

27j bhagwant maan

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀ.ਐੱਮ. ਉਮੀਦਵਾਰ (Aap CM Candidates) ਅਤੇ ਸੰਗਰੂਰ ਤੇ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਮੌਕਾ ਦੇ ਰਹੀ ਹੈ। ਲੋਕ ਜਦੋਂ ਚਾਹੁਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹੁਣ ਬੰਦਾ ਫਰਸ਼ 'ਤੇ। ਆਮ ਲੋਕ ਹੀ ਸਰਕਾਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੁਖੀ ਹਨ ਅਤੇ ਲੋਕਾਂ ਨੇ ਦੋਹਾਂ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਪਰ ਇਸ ਦੇ ਬਾਵਜੂਦ ਇਹ ਦੋਵੇਂ ਪਾਰਟੀਆਂ (Political Parties) ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਪੰਜਾਬ ਜਦੋਂ ਹਰਿਆਣਾ ਤੋਂ ਵੱਖ ਹੋਇਆ 66 ਵਿਚ ਤਾਂ ਇਸ ਦੌਰਾਨ 67 ਵਿਚ ਚੋਣਾਂ ਹੋਈਆਂ ਸਨ। Also Read : ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ, 31 ਜਨਵਰੀ ਨੂੰ ਭਰ ਸਕਣਗੇ ਨਾਮਜ਼ਦਗੀ ਪੱਤਰ

 

ਇਸ ਵਿਚੋਂ 25 ਸਾਲ ਕਾਂਗਰਸ ਨੇ ਪੰਜਾਬ 'ਤੇ ਰਾਜ ਕੀਤਾ ਅਤੇ ਸਾਢੇ 19 ਸਾਲ ਬਾਦਲ ਪਰਿਵਾਰ ਨੇ ਬਾਕੀ ਜੋ ਸੁਰਜੀਤ ਸਿੰਘ ਬਰਨਾਲਾ ਅਤੇ ਰਾਸ਼ਟਰਪਤੀ ਰਾਜ ਵੀ ਰਿਹਾ ਹੈ। ਸਾਢੇ 44 ਸਾਲ ਇਨ੍ਹਾਂ ਦੋਹਾਂ ਨੂੰ ਦੇ ਕੇ ਦੇਖ ਲਏ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਚ ਜੋ ਡਿਵੈਲਪਮੈਂਟ ਹੋਈ ਹੈ ਉਸ ਬਾਰੇ ਪੰਜਾਬ ਦੀ ਜਨਤਾ ਜਾਣੂੰ ਹੈ ਇਸ ਲਈ ਪੰਜਾਬ ਦੇ ਲੋਕ ਇਹੀ ਬਦਲਾਅ ਹੁਣ ਪੰਜਾਬ ਵਿਚ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 2017 ਤੱਕ ਸ਼ਾਇਦ ਇੰਨੇ ਕੰਮ ਦਿੱਲੀ ਵਿਚ ਨਹੀਂ ਹੋ ਸਕੇ ਸਨ ਪਰ ਹੁਣ ਲੋਕਾਂ ਨੂੰ ਸਭ ਕੁਝ ਪਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਕੂਲ ਵਧੀਆ ਹਨ, ਹਸਪਤਾਲ ਵਧੀਆ ਹਨ, ਬਿਜਲੀ-ਪਾਣੀ ਦੀ ਕੋਈ ਦਿੱਕਤ ਨਹੀਂ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਇਥੇ ਹੀ ਉਹੀ ਸਹੂਲਤਾਂ ਚਾਹੁੰਦੇ ਹਨ। 

In The Market