LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਲਪੀਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ

manila

ਬਰਨਾਲਾ (ਹਿਮਾਂਸ਼ੂ )- ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਪਾਲਨ ਪੋਸ਼ਣ ਲਈ ਵਿਦੇਸ਼ਾਂ ਵਿਚ ਹੱਡ ਤੋੜ ਮਿਹਨਤ ਕਰਦੇ ਹਨ। ਪਰ ਜਦੋਂ ਉਨ੍ਹਾਂ ਨਾਲ ਵਿਦੇਸ਼ ਵਿਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਵਾਪਰੀ ਹੈ, ਜਿਥੇ ਪਿਛਲੇ 12 ਸਾਲ ਤੋਂ ਪਰਿਵਾਰ ਦੇ ਚੰਗੇ ਪਾਲਨ ਪੋਸ਼ਣ ਲਈ ਵਿਦੇਸ਼ ਵਿਚ ਕੰਮ ਕਰ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮੋਗਾ ਵਿਚ ਇੰਡੀਅਨ ਏਅਰਫੋਰਸ ਦਾ ਜਹਾਜ਼ MiG-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ

ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ
ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਫਿਲਪੀਨ ਦੇਸ਼ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪ੍ਰਗਟ ਸ਼ਰਮਾ (35 ਸਾਲ) 12 ਸਾਲ ਪਹਿਲਾਂ ਹੀ ਰੋਜ਼ਗਾਰ ਦੀ ਭਾਲ ਵਿਚ ਫਿਲਪੀਨ ਗਿਆ ਸੀ ਅਤੇ ਫਿਲਪੀਨ ਦੀ ਹੀ ਲੜਕੀ ਨਾਲ ਵਿਆਹ ਕਰਵਾ ਕੇ ਉਥੇ ਰਹਿ ਰਿਹਾ ਸੀ। ਉਹ ਫਿਲਪੀਨ ਵਿਚ ਫਾਈਨਾਂਸ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸ਼ਰਮਾ ਬੀਤੇ ਲੰਬੇ ਸਮੇਂ ਮਨੀਲਾ ਵਿਖੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਰਹਿ ਰਿਹਾ ਸੀ।

ਇਹ ਵੀ ਪੜ੍ਹੋ-ਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ

ਉਹ ਅੱਜ ਸਵੇਰੇ ਘਰੋਂ ਕੰਮ 'ਤੇ ਨਿਕਲਿਆ ਸੀ ਕਿ ਰਾਸਤੇ ਵਿਚ ਉਸ ਨੂੰ ਹਮਲਾਵਰਾਂ ਨੇ ਰੋਕ ਕੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਹਮਲਾਵਰਾਂ ਨੇ ਉਸ ਨੂੰ 3 ਗੋਲੀਆਂ ਮਾਰੀਆਂ। ਇਸ ਦੌਰਾਨ ਉਸ ਨੂੰ ਕੁਝ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰਗਟ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿਚ ਮਾਤਾ ਛਾਇਆ ਹੋਇਆ ਹੈ। ਪ੍ਰਗਟ ਸਿੰਘ ਦੇ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਅਤੇ ਉਸ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

In The Market