LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਗਾ ਵਿਚ ਇੰਡੀਅਨ ਏਅਰਫੋਰਸ ਦਾ ਜਹਾਜ਼ MiG-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ

mig moiga

ਮੋਗਾ: ਬੀਤੀ ਰਾਤ (Moga)ਮੋਗਾ ਨੇੜੇ ਇੰਡੀਅਨ ਏਅਰਫੋਰਸ ਦਾ ਜਹਾਜ਼ (MiG-21)ਮਿੱਗ-21 ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਮਿੱਗ-21ਦੀ ਰੁਟੀਨ ਟ੍ਰੇਨਿੰਗ ਦੌਰਾਨ ਇਹ ਹਾਦਸਾ ਵਾਪਰਿਆ। ਰਾਜਸਥਾਨ ਦੇ ਸੂਰਤਗੜ ਏਅਰ ਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ ਜਗਰਾਵਾਂ ਦੇ ਕੋਲ ਪੈਂਦੇ ਇਨਾਇਤਪੁਰਾ ਲਈ ਉਡ਼ਾਨ ਭਰੀ ਸੀ। ਪ੍ਰੈਕਟਿਸ ਲਈ ਗਏ ਪਾਇਲਟ ਅਭਿਨਵ ਚੌਧਰੀ ਨੇ ਜਦੋਂ ਇਨਾਇਤਪੁਰਾ ਤੋਂ ਵਾਪਸ ਸੂਰਤਗੜ ਲਈ ਉਡ਼ਾਨ ਭਰੀ ਤਾਂ ਮੋਗੇ ਦੇ ਪਿੰਡ ਲੰਗੇਆਨਾ ਦੇ ਕੋਲ ਆ ਕੇ ਉਨ੍ਹਾਂ ਦਾ ਜਹਾਜ਼ ਦੁਰਘਟਨਾਗਰਸਤ ਹੋ ਗਿਆ। 

ਮਿਲੀ ਜਾਣਕਾਰੀ ਦੇ ਮੁਤਾਬਿਕ ਜਹਾਜ਼ ਘਰਾਂ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਖੇਤਾਂ ਵਿੱਚ ਜਾ ਡਿੱਗਿਆ ਜਿਸ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ।ਐਸਪੀ ਹੇਡ ਕੁਆਟਰ ਗੁਰਦੀਪ ਸਿੰਘ ਨੇ ਕਿਹਾ ਕਿ ਮੋਗਾ  ਦੇ ਪਿੰਡ ਲਾਂਗਿਆਨਾ ਦੇ ਕੋਲ ਇੱਕ ਜਹਾਜ ਦੁਰਘਟਨਾਗ੍ਰਸਤ ਹੋਣ ਦਾ ਕੰਟਰੋਲ ਰੂਮ ਵੱਲੋਂ ਮੈਸੇਜ ਪ੍ਰਾਪਤ ਹੋਇਆ ਸੀ। ਪੁਲਿਸ ਦੇ ਤਮਾਮ ਆਲਾ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਪਾਇਲਟ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ।

 

ਪ੍ਰਸ਼ਾਸਨ ਅਤੇ ਸੈਨਾ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ, ਕਾਫੀ ਕੋਸ਼ਿਸ਼ ਦੇ ਬਾਅਦ ਪਾਇਲਟ ਅਭਿਨਵ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਹਵਾਈ ਫੌਜ ਨੇ ਉਸ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਏਅਰਫੋਰਸ ਨੇ ਕਿਹਾ ਕਿ  ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਹ ਇਸ ਸਾਲ ਦਾ ਮਿਗ -21 ਜਹਾਜ਼ ਦਾ ਤੀਜਾ ਹਾਦਸਾ ਹੈ। ਮਾਰਚ ਵਿੱਚ, ਭਾਰਤੀ ਹਵਾਈ ਸੈਨਾ ਦੇ ਇੱਕ ਸਮੂਹ ਦੇ ਸਮੂਹ ਦੇ ਕੇਂਦਰੀ ਭਾਰਤ ਵਿੱਚ ਇੱਕ ਏਅਰਬੇਸ ਉੱਤੇ ਮਿਗ -21 ਬਾਈਸਨ ਦੇ ਜਹਾਜ਼ ਦੇ ਹਾਦਸੇ ਵਿੱਚ ਮਾਰਿਆ ਗਿਆ ਸੀ।

ਇੱਥੇ ਪੜੋ ਹੋਰ ਖ਼ਬਰਾਂ: ਹੁਣ ਘਰ ਬੈਠੇ ਹੀ ਕਰੋ ਕੋਰੋਨਾ ਟੈਸਟ, 15 ਮਿੰਟਾਂ 'ਚ ਆਵੇਗੀ ਰਿਪੋਰਟ

In The Market