LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ

lock1

ਲੁਧਿਆਣਾ (ਇੰਟ.)- ਪੰਜਾਬ ਵਿਚ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਜਾਰੀ ਹੈ, ਜਿਸ ਨੂੰ ਰੋਕਣ ਲਈ ਸੂਬੇ ਵਿਚ ਵੈਕਸੀਨੇਸ਼ਨ ਮੁਹਿੰਮਦੀ ਸ਼ੁਰੂਆਤ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਕੇਸ ਘਟਣ ਦਾ ਨਾਂ ਨਹੀਂ ਲੈ ਰਹੇਹਨ। ਇਸ ਦਾਵੱਡਾ ਕਾਰਣ ਵੈਕਸੀਨੇਸ਼ਨ ਦੀ ਸਪਲਾਈ ਵਿਚ ਆਈ ਘਾਟ ਵੀ ਹੈ।

ਇਹ ਵੀ ਪੜ੍ਹੋ- ਮੋਗਾ ਵਿਚ ਇੰਡੀਅਨ ਏਅਰਫੋਰਸ ਦਾ ਜਹਾਜ਼ MiG-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਇਹ ਸਮੱਸਿਆ ਸਾਹਮਣੇ ਆ ਰਹੀ ਹੈ, ਜਿਸ ਕਾਰਣ ਵੈਕਸੀਨੇਸ਼ਨ ਲਗਵਾਉਣ ਆਏ ਲੋਕਾਂ ਨੂੰ ਖਾਲੀ ਮੁੜਨਾ ਪੈ ਰਿਹਾ ਹੈ ਅਤੇ ਵੈਕਸੀਨੇਸ਼ਨ ਸੈਂਟਰਾਂ ਨੂੰ ਤਾਲੇ ਲੱਗੇ ਨਜ਼ਰਆ ਰਹੇ ਹਨ। ਸੂਬੇਵਿਚ ਕੋਰੋਨਾ ਕਾਰਨ ਰੋਜ਼ਾਨਾ 200 ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ 6000 ਤੋਂ ਵਧੇਰੇ ਕੇਸ ਦਰਜ ਕੀਤੇ ਜਾ ਰਹੇਹਨ।

ਇਹ ਵੀ ਪੜ੍ਹੋ- ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਐਲਾਨ

ਪੰਜਾਬ ਸਰਕਾਰ ਵਲੋਂ ਹੁਣ ਪਿੰਡਾਂ ਵਿਚ ਵੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਲਈ ਸਰਕਾਰ ਨੇ ਪਿੰਡਾਂਨੂੰ ਕਿਹਾ ਹੈ ਕਿ ਪਿੰਡ ਵਿਚ ਮੁਕੰਮਲ 100 ਫੀਸਦੀ ਵੈਕਸੀਨ ਲਗਾਉਣ ਵਾਲੇ ਪਿੰਡ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਲੁਧਿਆਣਾਵਿਚ ਕਰਫ਼ਿਊ ਦੇ ਨਵੇਂ ਹੁਕਮ ਲਾਗੂ ਕੀਤੇ ਗਏ ਹਨ, ਜਿਸ ਤਹਿਤ ਕਰਫ਼ਿਊ ਦੁਪਹਿਰ ਇਕ ਵਜੇ ਤੋਂ ਲਗਾਇਆ ਜਾਏਗਾ।ਪਹਿਲਾਂ ਇਹ ਹੁਕਮ 12 ਵਜੇ ਤੱਕ ਦੇ ਸਨ।ਇਸ ਤੋਂ ਇਲਾਵਾ ਸਾਰੇ ਰੈਸਟੋਰੈਂਟ ਕੈਫ਼ੇ, ਕੌਫ਼ੀ ਸ਼ਾਪ, ਫਾਸਟ ਫੂਡ,ਢਾਬਾ, ਬੇਕਰੀ, ਹਲਵਾਈ,ਚਾਹ ਦੀਆਂ ਦੁਕਾਨਾਂ ਵਿਚ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ । 

ਜਦਕਿ ਡਿਲਿਵਰੀ ਰਾਤ ਅੱਠ ਵਜੇ ਤੱਕ ਕੀਤੀਜਾ ਸਕਦੀ ਹੈ । ਅੱਠ ਵਜੇਤੋਂ ਬਾਅਦ ਇਹ ਅਦਾਰੇ ਬੰਦ ਰਹਿਣਗੇ । ਹੁਕਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਅਦਾਰਿਆਂ ਨੂੰ ਕਰਫ਼ਿਊ ਰਹਿਣ ਦੀਆਖ਼ਰੀ ਤਰੀਕ ਤਕ ਬੰਦ ਕਰ ਦਿੱਤਾ ਜਾਵੇਗਾ । ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ ਅੱਠ ਵਜੇ ਤੱਕ ਘਰ-ਘਰ ਪਾਰਸਲ ਵੰਡਣ ਦੀ ਇਜਾਜ਼ਤਹੋਵੇਗੀ।ਇਹ ਹੁਕਮ ਸੋਮਵਾਰਤੋਂ ਲਾਗੂ ਹੋਣਗੇ।

In The Market