LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਲੰਘੇ 24 ਘੰਟਿਆਂ ਵਿਚ ਆਏ 7,642 ਕੋਰੋਨਾ ਪਾਜ਼ੇਟਿਵ, 21 ਲੋਕਾਂ ਦੀ ਮੌਤ

corona positive

ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ (Corona) ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਕੋਰੋਨਾ ਲਾਗ (Corona Virus) ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਪੰਜਾਬ (Punjab) 'ਚੋਂ ਅੱਜ 7,642 ਲੋਕਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ (Corona reports positive) ਆਈਆਂ ਹਨ। ਇਕੱਲੇ ਲੁਧਿਆਣਾ (Ludhiana) ਵਿੱਚੋਂ 1802, ਮੁਹਾਲੀ ਤੋਂ 1215, ਜਲੰਧਰ ਤੋਂ 695 ਅਤੇ ਪਟਿਆਲਾ ਤੋਂ 634 ਮਰੀਜ਼ ਸਾਹਮਣੇ ਆਏ ਹਨ। ਇਸਦੇ ਨਾਲ ਹੀ ਪੰਜਾਬ ਵਿੱਚ ਅੱਜ 21 ਕੋਰੋਨਾ ਮਰੀਜ਼ਾਂ (Corona patients) ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਲੁਧਿਆਣਾ ਵਿੱਚ ਹੋਈਆਂ ਹਨ। ਜ਼ਿਲ੍ਹੇ ਵਿੱਚ 7 ਲੋਕਾਂ ਦੀ ਮੌਤ ਹੋਈ ਹੈ। ਜੇਕਰ ਪੰਜਾਬ ਵਿੱਚ ਸਰਗਰਮ ਮਰੀਜਾਂ ਦੀ ਗੱਲ ਕੀਤੀ ਜਾਵੇ ਤਾਂ 34,303 ਐਕਟਿਵ ਮਰੀਜ਼ ਹਨ। ਪੰਜਾਬ ਵਿਚ 21 ਜਨਵਰੀ ਤੋਂ ਨਾਮਜ਼ਦਗੀ ਸ਼ੁਰੂ ਹੋਣੀ ਹੈ। 14 ਫਰਵਰੀ ਨੂੰ ਵੋਟਿੰਗ ਹੋਣੀ ਹੈ। Also Read : ਸੈਨਾ ਦਿਵਸ 'ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ

Coronavirus can stay on surfaces of patient rooms, hospital floor, finds  new study
ਇਹ ਹਾਲਤ ਉਦੋਂ ਹੈ ਜਦੋਂ ਕਿ ਪੰਜਾਬ ਵਿਚ ਚੋਣ ਰੈਲੀਆਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੀ ਹੈ। ਜੇਕਰ ਚੋਣ ਰੈਲੀਆਂ ਹੋਈਆਂ ਤਾਂ ਫਿਰ ਪੰਜਾਬ ਵਿਚ ਕੋਰੋਨਾ ਦਾ ਕਹਿਰ ਵਰ੍ਹਣਾ ਤੈਅ ਹੈ। ਚੋਣ ਕਮਿਸ਼ਨ ਦੀ ਪਾਬੰਦੀ ਦੀ ਸਮਾਂ ਮਿਆਦ ਅੱਜ ਖਤਮ ਹੋ ਰਹੀ ਹੈ। ਅਜਿਹੇ ਵਿਚ ਵੱਡੀਆਂ ਚੋਣ ਰੈਲੀਆਂ ਤੋਂ ਫਿਲਹਾਲ ਰੋਕ ਹੱਟਣੀ ਸੰਭਵ ਨਹੀਂ ਹੈ। ਚੋਣ ਕਮਿਸ਼ਨ ਅੱਜ ਇਸ 'ਤੇ ਅੰਤਿਮ ਫੈਸਲਾ ਲੈ ਲਵੇਗਾ। ਪੰਜਾਬ ਵਿਚ ਕੋਰੋਨਾ ਦੇ ਲਿਹਾਜ਼ ਨਾਲ ਸਰਕਾਰ ਨੇ ਤਿਆਰੀਆਂ ਦੀਆਂ ਧੱਜੀਆਂ ਉਡ ਗਈਆਂ ਹਨ। ਸ਼ੁੱਕਰਵਾਰ ਨੂੰ 24 ਘੰਟੇ ਵਿਚ 21 ਮਰੀਜ਼ਾਂ ਦੀ ਮੌਤ ਹੋ ਗਈ। ਸਭ ਤੋਂ ਜ਼ਿਆਦਾ 7 ਮਰੀਜ਼ਾਂ ਦੀ ਮੌਤ ਲੁਧਿਆਣਾ ਵਿਚ ਹੋਈ। ਇਸ ਤੋਂ ਇਲਾਵਾ ਜਲੰਧਰ ਵਿਚ 4, ਹੁਸ਼ਿਆਰਪੁਰ ਅਤੇ ਪਟਿਆਲਾ ਵਿਚ 2-2 ਅਤੇ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਮੋਗਾ, ਸੰਗਰੂਰ ਅਤੇ ਤਰਨਤਾਰਨ ਵਿਚ ਇਕ-ਇਕ ਮਰੀਜ਼ ਨੇ ਦਮ ਤੋੜ ਦਿੱਤਾ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਪੰਜਾਬ ਵਿਚ 637 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿਚੋਂ 485 ਆਕਸੀਜਨ, 122 ਆਈ.ਸੀ.ਯੂ. ਅਤੇ 30 ਵੈਂਟੀਲੇਟਰ 'ਤੇ ਹਨ।

In The Market