LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਨਾ ਦਿਵਸ 'ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦਿੱਤੀਆਂ ਸ਼ੁਭਕਾਮਨਾਵਾਂ

15jmodi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ (Prime Minister Modi) ਨੇ ਸੈਨਾ ਦਿਵਸ (Army Day) ਦੇ ਮੌਕੇ 'ਤੇ ਸੈਨਿਕਾਂ, ਸਤਿਕਾਰਯੋਗ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਆਪਣੀ ਬਹਾਦਰੀ ਅਤੇ ਪੇਸ਼ੇਵਰਤਾ ਲਈ ਜਾਣੀ ਜਾਂਦੀ ਹੈ ਅਤੇ ਸ਼ਬਦ ਰਾਸ਼ਟਰੀ ਸੁਰੱਖਿਆ (National security) ਪ੍ਰਤੀ ਭਾਰਤੀ ਫੌਜ ਦੇ ਅਨਮੋਲ ਯੋਗਦਾਨ ਨਾਲ ਇਨਸਾਫ ਨਹੀਂ ਕਰ ਸਕਦੇ।


ਸੈਨਾ ਦਿਵਸ ਮੌਕੇ ਅੱਜ ਥਲਸੈਨਾ ਦੀ ਤਾਕਤ ਦੇਖਣ ਨੂੰ ਮਿਲੇਗੀ। ਇਸ ਮੌਕੇ ਥਲਸੈਨਾ ਮੁਖੀ ਜਨਰਲ ਐੱਮ. ਐੱਮ. ਨਰਵਣੇ ਰਾਜਧਾਨੀ ਦਿੱਲੀ ਵਿਚ ਕੈਂਟ ਸਥਿਤ ਕਰਿੱਯਪਾ ਗ੍ਰਾਉਂਡ ਵਿਚ ਪਰੇਡ ਦੀ ਸਲਾਮੀ ਲੈਣਗੇ। ਕਰਿਯੱਪਾ ਗ੍ਰਾਉਂਡ ਵਿਚ ਪਰੇਡ ਸਵੇਰੇ 10.20 ਵਜੇ ਸ਼ੁਰੂ ਹੋ ਜਾਵੇਗੀ।ਪਰੇਡ ਨੂੰ ਸਿਰਫ ਡੀਡੀ/ਏ.ਐੱਨ.ਆਈ. ਨੂੰਕਵਰੇਜ ਕਰਨ ਦੀ ਇਜਾਜ਼ਤ ਹੈ।
ਇਸ ਸਾਲ ਦੀ ਪਰੇਡ ਇਸ ਲਈ ਖਾਸ ਹੈ ਕਿਉਂਕਿ ਪਹਿਲੀ ਵਾਰ ਭਾਰਤੀ ਫੌਜੀਆਂ ਦੀ ਨਵੀਂ ਕੌਬੈਟ ਯੂਨੀਫਾਰਮ ਦੀ ਝਲਕ ਦੇਖਣ ਨੂੰ ਮਿਲੇਗੀ। ਡਿਜੀਟਲ ਪੈਟਰਨ 'ਤੇ ਐੱਨ.ਐੱਫ.ਆਈ.ਟੀੀ ਵਲੋਂ ਤਿਆਰ ਕੀਤੀ ਗਈ ਇਸ ਯੂਨੀਫਾਰਮ ਨੂੰ ਹੀ ਫੌਜੀ ਜੰਗ ਦੇ ਮੈਦਾਨ ਅਤੇ ਆਪ੍ਰੇਸ਼ਨਲ ਏਰੀਆ ਵਿਚ ਪਹਿਨਿਆ ਕਰਨਗੇ। ਥਲਸੈਨਾ ਮੁਖੀ ਫੌਜੀਆਂ ਨੂੰ ਸੰਬੋਧਿਤ ਵੀ ਕਰਨਗੇ।

In The Market