ਕਿਸਾਨਾਂ ਨੇ ਬੰਧਕ ਬਣਾਏ 2 ਅਫ਼ਸਰ ਪਰਾਲੀ ਸਾੜਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹਨ । ਤਸਵੀਰਾਂ ਫਰੀਦਕੋਟ ਦੇ ਪਿੰਡ ਜਿਉਣ ਵਾਲਾ ਦੀਆਂ ਨੇ ਜਿੱਥੇ ਕਿਸਾਨਾਂ ਵੱਲੋਂ 2 ਨੋਡਰ ਅਫ਼ਸਰਾਂ ਨੂੰ ਬੰਧਕ ਬਣਾਇਆ ਗਿਆ । ਸਰਕਾਰ ਦੀਆਂ ਹਦਾਇਤਾਂ ਨੂੰ ਲੈ ਕੇ ਇਹ ਅਫ਼ਸਰ ਪਿੰਡੋ ਪਿੰਡੀ ਘੁੰਮ ਰਹੇ ਹਨ । ਜਿੱਥੇ ਇਨਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉੱਥੇ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਨਾਂ ਨੋਟ ਕੀਤੇ ਜਾ ਰਹੇ ਨੇ ਜਿਸ ਤੋਂ ਖਫਾ ਹੋਏ ਕਿਸਾਨਾ ਨੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ ਦਿੱਤਾ । ਖੇਤਾਂ ਚ ਆਏ ਇਨਾ 2 ਅਫਸਰਾਂ ਨੂੰ ਇੱਥੇ ਹੀ ਬੰਧਕ ਬਣਾ ਲਿਆ ਗਿਆ । ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਇਨਾ ਅਧਿਆਕਾਰੀਆਂ ਨੂੰ ਰਾਤ ਵੀ ਇੱਥੇ ਕੱਟਣੀ ਪਈ । ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨ ਨਹੀਂ ਮੰਨੇ ਤੇ ਖੇਤ ਵਿਚ ਹੀ ਇਕੱਠੇ ਹੋ ਕੇ ਬੈਠ ਗਏ । ਲਿੰਵਿੰਗ ਇੰਡੀਆਂ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੀ ਅਗਲੀ ਰੂਪ ਰੇਖਾ ਦੱਸੀ । ਉੱਧਰ ਬੰਧਕ ਬਣਾਏ 2 ਅਫਸਰਾਂ ਨੇ ਵੀ ਸਾਰੀ ਗੱਲ ਤੇ ਚਾਨਣਾ ਪਾਇਆ, ਉਨਾੰ ਕਿਹਾ ਕਿ ਰਾਤ ਵੀ ਉਨਾ ਨੂੰ ਇੱਥੇ ਗੁਜਾਰਨੀ ਪਏ ਤੇ ਅੱਜ ਵੀ ਕੋਈ ਹੱਲ ਨਹੀਂ ਹੋਇਆ । Also Read : Barnala News ਪਰਾਲੀ ਦਾ ਕੋਈ ਸਾਰਥਕ ਹੱਲ ਹਾਲੇ ਤੱਕ ਸਰਕਾਰਾਂ ਵੱਲੋਂ ਨਹੀਂ ਕੱਢਿਆ ਗਿਆ । ਇਹ ਸੀਜਨ ਵਿੱਚ ਪਰਾਲੀ ਦੇ ਮੁੱਦੇ ਤੇ ਰੱਜਵੀ ਸਿਆਸਤ ਹੁੰਦੇ ਏ । ਕਿਸਾਨਾੰ ਦਾ ਆਪਣਾ ਤਰਕ ਹੈ । ਉਹ ਕਹਿੰਦੇ ਕੇ ਸਰਾਕਾਰ ਵੱਲੋਂ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਉਨਾ ਨੂੰ ਮਜਬੂਰੀ ਬੱਸ ਪਰਾਲੀ ਸੜਨੀ ਪੈਂਦੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਅੱਜ ਪ੍ਰਸ਼ਾਸ਼ਨਿਕ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਚ ਕਾਮਯਾਬ ਹੁੰਦੇ ਹਨ ਕਿ ਜਿਸ ਤੋਂ ਬਾਅਦ ਬੰਧਕ ਬਣਾਏ ਅਧਿਕਾਰੀਆਂ ਨੂੰ ਛੁਡਾਇਆ ਜਾ ਸਕੇ। ਨਰਿੰਦਰ ਮਾਹੋਰਾਣਾ
Barnala News Today ਪੰਜਾਬ ਵਿੱਚ ਆਏ ਦਿਨ ਲੁੱਟ-ਖੋਹ ਦੇ ਮਾਮਲੇ ਵੱਧਦੇ ਜਾ ਰਹੇ ਹਨ।ਆਏ ਦਿਨ ਹੀ ਸਾਨੂੰ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ। ਮਾਮਲਾ ਬਰਨਾਲਾ ਦੇ ਪਿੰਡ ਕਸਬਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੱਛਲੇ ਮਹੀਂਨੇ ਕੈਨੇਡਾ ਤੋਂ ਵਾਪਸ ਆਏ NRI ਬਜ਼ੁਰਗ ਜੋੜੇ ਦੇ ਘਰ 5,6 ਲੁੱਟੇਰਿਆਂ ਨੇ ਨੇ ਬਜ਼ੁਰਗ ਔਰਤ ਦਾ ਕਤਲ ਕਰ 25 ਤੋਲੇ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ ਅਤੇ ਉਥੇ ਹੀ ਬਜ਼ੁਰਗ ਵਿਅਕਤੀ ਨੂੰ ਬੰਨ੍ਹ ਕੇ ਰੱਖਿਆ ਅਤੇ ਕਰੀਬ 30 ਮਿੰਟ ਤੱਕ ਘਰ ਆਤੰਕ ਮਚਾਉਂਦੇ ਰਹੇ। ਇਸ ਘਟਨਾ ਦੇ ਨਾਲ ਪਿੰਡ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ । ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਨਾਕਾਮੀ ਕਾਰਨ ਅੱਜ ਇਹ ਦੁਬਾਰਾ ਘਟਨਾ ਵਾਪਰੀ ਹੈ। ਉੱਥੇ ਹੀ ਮੌਕੇ ਤੇ ਪੰਹੁਚੇ ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਲੁੱਟੇਰਿਆਂ ਨੂੰ ਵੀ ਜਲਦ ਹੀ ਗਿ੍ਫ਼ਤਾਰ ਕੀਤਾ ਜਾਵੇਗਾ।ਇਸ ਘਟਨਾ ਦਾ ਸ਼ਿਕਾਰ ਹੋਏ NRI ਬਜ਼ੁਰਗ ਲਕਸ਼ਮਨ ਸਿੰਘ ਨੇ ਦੱਸਿਆ ਕਿ ਸਵੇਰੇ 5 ਬਜੇ ਦੇ ਕਰੀਬ 5-6 ਲੁਟੇਰੇ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਨਾਲ ਕੁਟਮਾਰ ਕੀਤੀ ਤੇ ਸੋਨੇ ਦਾ ਕੜਾ ਖੋ ਲਿਆ ਤੇ 20 ਮਿੰਟ ਤੱਕ ਘਰ ਦੇ ਵਿਚ ਲਗਾਤਾਰ ਚੋਰੀ ਕਰਦੇ ਰਹੇ ਤੇ ਘਰ ਵਿਚ ਪਿਆ 20 ਤੋਂ 25 ਤੋਲਾ ਸੋਨਾ ਵੀ ਲੁੱਟ ਕੇ ਲੈ ਗਏ । ਜਦੋਂ ਬਜ਼ੁਰਗ ਨੇ ਆਪਣੀ ਪਤਨੀ ਨੂੰ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਤੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਅਤੇ ਪਿੰਡ ਦੇ ਲੋਕ ਬੱਬੂ ਤੇ ਹਰਬੰਸ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਦਾਂ ਹੀ ਉਨ੍ਹਾਂ ਨੂੰ ਲੁਟ-ਖੋਹ ਤੇ ਕਤਲ ਦੀ ਖ਼ਬਰ ਮਿਲੀ ਤਾਂ ਉਹ ਮੌਕੇ ਤੇ ਉਥੇ ਪੰਹੁਚੇ, ਤੇ ਲੋਕਾਂ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਜੋ ਕਿ NRI ਹਨ ਅਤੇ ਕੈਨੇਡਾ ਵਿਚ ਰੰਹਿਦੇ ਹਨ ਤੇ ਦੋਵੇਂ ਬਜ਼ੁਰਗ ਹਰ ਇਕ ਸਾਲ ਆਪਣੇ ਪਿੰਡ ਆ ਕੇ ਸਮਾਜ-ਸੇਵਾ ਦਾ ਕੰਮ ਕਰਦੇ ਸਨ । ਉਥੇ ਹੀ ਪਿੰਡ ਦੇ ਲੋਖਾਂ ਦਾ ਕਹਿਣਾ ਕਿ ਜ਼ਿਆਦਾਤਰ ਪਿੰਡ ਦੇ ਲੋਕ ਬਾਹਰ ਰਹਿੰਦੇ ਹਨ ਅਤੇ ਪਿੰਡ 'ਚ ਨਸ਼ਾ ਧੜਲੇ ਦੇ ਨਾਲ ਬਿਕ ਰਿਹਾ ਹੈ।ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪਿੰਡ ਦੇ ਲੋਕ ਆਪਣੇ ਘਰ ਵਿਚ ਸੁੱਰਖਿਅਤ ਮਹਿਸੂਸ ਨਹੀਂ ਕਰਣਗੇ । ਉੱਥੇ ਹੀ ਪਿੰਡ ਦੇ ਲੋਕਾਂ ਵਲੋਂ ਮੰਗ ਕੀਤੀ ਗਈ ਹੈ ਕਿ ਲੁੱਟੇਰਿਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ । Also Read : Barnala News...
Nabha Jail News : ਨਾਭਾ ਜੇਲ੍ਹ ‘ਚ ਕਾਲਾ ਪੀਲੀਆ ਫੈਲਣ ਕਰਕੇ 148 ਕੈਦੀ ਬਿਮਾਰ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ। ਖ਼ਬਰ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਦੀ ਹੈ ਜਿੱਥੇ 148 ਕੈਦੀ ਹੈਪੇਟਾਈਟਸ-ਸੀ (ਕਾਲਾ ਪੀਲੀਆ) ਦੀ ਲਪੇਟ ਵਿਚ ਆ ਗਏ ਹਨ। ਨਾਭਾ ਸਥਿਤ ਜੇਲ੍ਹ ਵਿਖੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 148 ਕੈਦੀ ਪਾਜਿਟਿਵ ਪਾਏ ਗਏ ਹਨ। ਨਾਭਾ (Nabha) ਜੇਲ੍ਹ ਵਿਚ ਤਕਰੀਬਨ 1100 ਕੈਦੀ ਹਨ, ਜਿਨ੍ਹਾਂ ਵਿਚੋਂ 300 ਕੈਦੀਆਂ ਦੇ ਟੈਸਟ ਹਜੇ ਬਾਕੀ ਹਨ। Nabha News Today ਨਾਭਾ ਦੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਇਸ ਰੈਪਿਡ ਟੈਸਟ ਤੋਂ ਬਾਅਦ ਵਾਇਰਲ ਲੋਡ ਟੈਸਟ ਹੋਵੇਗਾ ਜਿਸ ਦੇ ਆਧਾਰ ਤੇ ਹੀ ਇਸ ਬਿਮਾਰੀ ਦੇ ਇਲਾਜ ਬਾਰੇ ਦੱਸਿਆ ਜਾ ਸਕਦਾ ਹੈ। ਇਸ ਬਿਮਾਰੀ ਦਾ ਇੰਨਾ ਜਿਆਦਾ ਫੈਲਣ ਦਾ ਕਾਰਨ, ਕੈਦੀਆਂ ਦੁਆਰਾ ਨਸ਼ੇ ਕਰਦੇ ਹੋਏ ਇਕ ਹੀ ਸਰਿੰਜ ਦੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂਕਿ ਇਸ ਬਿਮਾਰੀ ਦੀ ਰੋਕਧਾਮ ਕੀਤੀ ਜਾ ਸਕੇ। Also Read : LPG Price Today ਇੰਨੀ ਵੱਡੀ ਗਿਣਤੀ ਵਿਚ ਹੈਪੇਟਾਈਟਸ-ਸੀ ਦਾ ਫੈਲਣਾ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੋਨਾਂ ਤੇ ਹੀ ਸਵਾਲ ਖੜ੍ਹੇ ਕਰਦਾ ਹੈ। ਕਿਉਂਕੀ ਇਹ ਬਿਮਾਰੀ ਇਕ ਹੀ ਸਰਿੰਜ ਨੂੰ ਬਾਰ-ਬਾਰ ਤੇ ਕਈ ਲੋਕਾਂ ਦੇ ਇਸਤੇਮਾਲ ਕਰਨ ਕਰਕੇ ਹੁੰਦੀ ਹੈ। Also Read : Nabha News...
BSF News - ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਨੂੰ ਕੀਤਾ ਗਿਆ ਨਾਕਾਮ Firozpur News: ਬੀ. ਐਸ. ਐਫ. ਵੱਲੋਂ ਪਾਕਿਸਤਾਨ (Pakistan) ਦੀ ਭਾਰਤ ਵਿੱਚ ਆਤੰਕ ਫੈਲਾਉਣ ਦੀ ਇਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬੀਤੀ ਰਾਤ ਭਾਰਤ-ਪਾਕਿ ਸੀਮਾ ਨਾਲ ਲਗਦੇ ਫਿਰੋਜ਼ਪੁਰ ਸੈਕਟਰ ਤੋਂ ਬੀ. ਐਸ. ਐਫ. ਦੇ ਜਵਾਨਾਂ ਨੂੰ ਹਥਿਆਰਾਂ ਨਾਲ ਭਰਿਆ ਇਕ ਬੈਗ ਮਿਲਿਆ। ਇਹ ਬੈਗ ਬੀ. ਐਸ. ਐਫ. ਦੀ 136 ਬਟਾਲਿਅਨ ਵੱਲੋਂ ਜੀਰੋ ਲਾਈਨ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਮਿਲਿਆ। ਹਥਿਆਰਾਂ ਨਾਲ ਭਰੇ ਇਸ ਬੈਗ ਵਿਚ 3 AK-47 ਰਾਇਫਲਾਂ ਅਤੇ 6 ਖਾਲੀ ਮੈਗਜਿਨ, 3 ਮਿੰਨੀ AK-47 ਅਤੇ 5 ਖਾਲੀ ਮੈਗਜਿਨ, 3 ਪਿਸਟਲ ਅਤੇ 6 ਖਾਲੀ ਮੈਗਜਿਨ, 200 ਜਿੰਦਾ ਕਾਰਤੂਸ, ਜਿਨ੍ਹਾਂ ਚ 30 ਬੋਰ ਦੀਆਂ 100 ਗੋਲੀਆਂ ਅਤੇ 5.56 ਐਮਐਮ ਦੀਆਂ 100 ਗੋਲੀਆਂ ਸਨ, ਬਰਾਮਦ ਕੀਤੇ ਗਏ ਹਨ। ਬੀ. ਐਸ. ਐਫ. ਦੇ ਅਧਿਕਾਰੀਆਂ ਦੇ ਅਨੁਸਾਰ ਬੀ. ਐਸ. ਐਫ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਬੈਗ ਡਰੌਨ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਦੇ ਆਤੰਕੀਆਂ ਵੱਲੋਂ ਇਧਰ ਭੇਜਿਆ ਗਿਆ ਸੀ। ਅੱਜ ਆਤੰਕਵਾਦ ਕੇਵਲ ਪੰਜਾਬ ਜਾਂ ਭਾਰਤ ਲਈ ਹੀ ਨਹੀਂ ਬਲਕਿ ਦੇਸ਼-ਦੁਨੀਆ ਲਈ ਵੀ ਇਕ ਵੱਡਾ ਖ਼ਤਰਾ ਬਣਦਾ ਨਜ਼ਰ ਆ ਰਿਹਾ ਹੈ। ਆਤੰਕਵਾਦ ਨੂੰ ਜੜ੍ਹੋਂ ਖ਼ਤਮ ਕਰਨਾ ਆਸਾਨ ਨਹੀਂ ਹੈ ਪਰ ਵਿਸ਼ਵ ਸੰਗਠਨਾਂ ਦੀ ਮਦਦ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। Also Read : punjab news...
Sanjay Popli Arrested | punjab news ਚੰਡੀਗੜ੍ਹ- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈਏਐਸ ਸੰਜੇ ਪੋਪਲੀ ( IAS Sanjay Popli) ਨੂੰ ਇੱਕ ਹੋਰ ਝਟਕਾ ਲੱਗਾ ਹੈ। ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਅਪੀਲ ਦੇ ਕੇਸ ਦੀ ਮਨਜ਼ੂਰੀ ਦਿੰਦੇ ਹੋਏ ਪੋਪਲੀ ਨੂੰ 1.23 ਲੱਖ ਰੁਪਏ ਦੇ ਬਕਾਇਆ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਹੈ। ਪੋਪਲੀ ਨੂੰ...
ਚੰਡੀਗੜ੍ਹ- ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੀ ਰਾਤ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਇੱਕ ਨੌਜਵਾਨ ਦੀ ਦੋ ਨਿਹੰਗਾਂ ਨਾਲ ਲੜਾਈ ਹੋ ਗਈ। ਝਗੜੇ ਵਿੱਚ ਇੱਕ ਨਿਹੰਗ ਸਿੱਖ ਦੀ ਦਸਤਾਰ ਉਤਰ ਗਈ ਅਤੇ ਗੁੱਸੇ ਵਿੱਚ 2 ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਕੋਟ ਮਾਹਣਾ ਸਿੰਘ ਰੋਡ ਦੀ ਹੈ। ਤਰਨਤਾਰਨ ਰੋਡ ਚਾਟੀਵਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ (35) ਰਾਤ ਨੂੰ ਘਰ ਤੋਂ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ। ਉਹ ਰਸਤੇ ਵਿੱਚ ਇੱਕ ਹੋਟਲ ਦੇ ਸਾਹਮਣੇ ਖੜ੍ਹਾ ਸੀ ਜਦੋਂ ਦੋ ਨਿਹੰਗ ਸਿੱਖ ਉਥੋਂ ਲੰਘੇ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਹਰਮਨਜੀਤ ਸਿੰਘ ਨਾਲ ਲੜਾਈ ਹੋ ਗਈ। ਦੋਵਾਂ ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਹਰਸਿਮਰਨ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਨਿਹੰਗ ਦੀ ਦਸਤਾਰ ਉਤਰ ਗਈ। ਜਿਸ ਤੋਂ ਬਾਅਦ ਗੁੱਸੇ 'ਚ ਆਏ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਛਾਤੀ 'ਤੇ ਕਿਰਚ ਨਾਲ ਵਾਰ ਕੀਤਾ। Also Read: DAV ਨੂੰ ਉਡਾਉਣ ਦੀ ਅਫਵਾਹ: ਦਹਿਸ਼ਤ ਫੈਲਾਉਣ ਲਈ ਮੈਸੇਜ ਕੀਤਾ ਵਾਇਰਲ, 3 ਵਿਦਿਆਰਥੀ ਟਰੇਸ ਹਰਮਨਜੀਤ ਦੀ ਮੌਕੇ 'ਤੇ ਹੀ ਹੋ ਗਈ ਮੌਤਦੋਵਾਂ ਨਿਹੰਗ ਸਿੱਖਾਂ ਨੇ ਹਰਮਨਜੀਤ ਸਿੰਘ ਦੇ ਤੇਜ਼ਧਾਰ ਹਥਿਆਰਾਂ ਨਾਲ ਜ਼ੋਰਦਾਰ ਵਾਰ ਕੀਤੇ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਸਿੱਖ ਉਥੋਂ ਭੱਜ ਗਏ। ਜਦੋਂ ਤੱਕ ਪੁਲਿਸ ਪਹੁੰਚੀ, ਹਰਮਨਜੀਤ ਦੀ ਮੌਤ ਹੋ ਚੁੱਕੀ ਸੀ। ਘਟਨਾ ਸੀਸੀਟੀਵੀ 'ਚ ਕੈਦਹਰਮਨਜੀਤ 'ਤੇ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਨਿਹੰਗਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ। ਫਿਲਹਾਲ ਨੌਜਵਾਨ ਦੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।...
ਚੰਡੀਗੜ੍ਹ- ਫਤਿਹਗੜ੍ਹ ਸਾਹਿਬ ਵਿੱਚ ਹੁਣ ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਟੈਕਸਟਾਈਲ ਪਾਰਕ ਬਣਾਇਆ ਜਾਵੇਗਾ। ਪੰਜਾਬ ਸਰਕਾਰ ਇਸ ਪ੍ਰਧਾਨ ਮੰਤਰੀ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਅਤੇ ਐਪੇਰਲ ਪਾਰਕ ਲਈ 1000 ਏਕੜ ਜ਼ਮੀਨ ਦੇਵੇਗੀ। ਸੀਐਮ ਭਗਵੰਤ ਮਾਨ ਨੇ ਇਸ ਲਈ ਕੇਂਦਰ ਨੂੰ ਪ੍ਰਸਤਾਵ ਭੇਜਿਆ ਹੈ। Also Read: BSF ਨੇ ਫਾਜ਼ਿਲਕਾ ’ਚ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ, ਕਾਰਤੂਸ ਵੀ ਮਿਲੇ ਇਸ ਸਬੰਧੀ ਕੇਂਦਰੀ ਕੱਪੜਾ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪਾਰਕ ਲੁਧਿਆਣਾ ਦੇ ਮੱਤੇਵਾੜਾ ਵਿੱਚ ਬਣਾਇਆ ਜਾ ਰਿਹਾ ਸੀ। ਉਥੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਇਸ ਨੂੰ ਰੱਦ ਕਰ ਦਿੱਤਾ। ਪ੍ਰਦੂਸ਼ਣ ਨਾਲ ਸਬੰਧਤ ਨਿਯਮਾਂ ਦੀ ਕੀਤੀ ਜਾਵੇਗੀ ਪਾਲਣਾਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਂਦੇ ਸਮੇਂ ਕੇਂਦਰ ਅਤੇ ਰਾਜ ਦੇ ਪ੍ਰਦੂਸ਼ਣ ਬੋਰਡ ਨਾਲ ਸਬੰਧਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਮੁੱਢਲੀ ਸ਼ਰਤ 1000 ਏਕੜ ਜ਼ਮੀਨ ਇਕੋ ਥਾਂ ਹੋਣਾ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿਖੇ ਲੱਭ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। Also Read: ਘਰ 'ਚੋਂ ਅਚਾਨਕ ਮਿਲੇ 9 ਪੁਰਾਣੇ ਨੋਟ, ਵੇਚਿਆ ਤਾਂ ਮਿਲੇ 47 ਲੱਖ ਰੁਪਏ! ਮਾਨ ਨੇ ਕਿਹਾ- ਪਾਰਕ ਤੋਂ ਦੇਸ਼ ਦਾ ਟੈਕਸਟਾਈਲ ਬਣੇਗਾ ਪੰਜਾਬਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਇਸ ਪਾਰਕ ਦੇ ਬਣਨ ਨਾਲ ਪੰਜਾਬ ਦੇਸ਼ ਦਾ ਟੈਕਸਟਾਈਲ ਹੱਬ ਬਣ ਜਾਵੇਗਾ। ਇਸ ਪ੍ਰੋਜੈਕਟ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਹੋਵੇਗਾ। ਇਸ ਨਾਲ ਜਿੱਥੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾਵੇਗਾ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਚੰਡੀਗੜ੍ਹ: ਪੰਜਾਬ ਸਰਕਾਰ ਫਰਜ਼ੀ ਰਾਸ਼ਨ ਕਾਰਡ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਜਾ ਰਹੀ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਫਰਜ਼ੀ ਰਾਸ਼ਨ ਕਾਰਡ ਵਾਲਿਆਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਫਰਜ਼ੀ ਰਾਸ਼ਨ ਕਾਰਡਾਂ ਦੀ ਜਾਂਚ ਕਰਨ ਦੇ ਆਦੇਸ਼ ਹਨ। ਉਨ੍ਹਾਂ ਕਿਹਾ ਕਿ ਹੈ ਕਿ ਜਾਅਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਂਚ ਮਗਰੋਂ ਗਲਤ ਰਾਸ਼ਨ ਕਾਰਡ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। Also Read: Athiya Shetty-KL Rahul ਦਾ ਵਿਆਹ ਹੋਇਆ ਪੱਕਾ! ਜਲਦ ਲੈ ਸਕਦੇ ਨੇ ਸੱਤ ਫੇਰੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੈੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਾਅਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਤਾਂ ਕਿ ਰਾਸ਼ਨ ਲੋੜਵੰਦਾਂ ਤੱਕ ਸਹੀ ਤਰੀਕੇ ਨਾਲ ਪਹੁੰਚਦਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਲੋੜਵੰਦ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਰਾਸ਼ਨ ਕਾਰਡ ਬਣਵਾਏ ਗਏ ਹਨ ਪਰ ਇਸ ਦਾ ਫਾਇਦਾ ਗਰੀਬਾਂ ਦੀ ਬਜਾਏ ਅਮੀਰ ਲੋਕਾਂ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਅਜਿਹੇ ਕਾਰਡਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਨਕਲੀ ਕਾਰਡ ਬਣਾਉਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। Also Read: ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਜਾਣ ਵਾਲੇ ਰਾਜਪਥ ਦਾ ਬਦਲਿਆ ਨਾਂ, NDMC ਨੇ ਦਿੱਤੀ ਮਨਜ਼ੂਰੀ ਦੱਸ ਦਈਏ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ। ਇੱਕ ਵਿਅਕਤੀ ਮਰਸਡੀਜ਼ ਕਾਰ ਤੋਂ ਉੱਤਰਿਆ ਤੇ ਗਰੀਬਾਂ ਲਈ ਆਈ ਦੋ ਰੁਪਏ ਕਿਲੋ ਕਣਕ ਲੈ ਲਈ। ਮਰਸਡੀਜ਼ 'ਚ ਆਏ ਵਿਅਕਤੀ ਨੂੰ ਦੇਖ ਕੇ ਲੋਕ ਦੰਗ ਰਹਿ ਗਏ। ਹਾਲਾਂਕਿ ਜਦੋਂ ਲੋਕਾਂ ਨੇ ਉਕਤ ਵਿਅਕਤੀ ਨੂੰ ਪੁੱਛਿਆ ਕਿ ਉਹ ਲਗਜ਼ਰੀ ਕਾਰ 'ਚ ਹੈ, ਉਹ ਗਰੀਬ ਕਿਵੇਂ ਹੋ ਸਕਦਾ ਹੈ। ਇਸ ‘ਤੇ ਸਰਕਾਰ ਵਿੱਲੋਂ ਅਧਿਕਾਰੀਆਂ ਨੂੰ ਨਕਲੀ ਕਾਰਡ ਬਣਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਦੇ ਆਦੇਸ਼ ਦਿੱਤੇ ਹਨ।...
ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਡੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਪੰਜਾਬ ਵਿੱਚ ਪਾਣੀ ਦਾ ਪੱਧਰ ਪਹਿਲਾਂ ਹੀ ਬਹੁਤ ਹੇਠਾਂ ਚਲਾ ਗਿਆ ਹੈ। ਅਸੀਂ ਇਸ ਬਾਰੇ ਸੁਪਰੀਮ ਕੋਰਟ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਫਿਰ ਆਪਣਾ ਪੱਖ ਰੱਖਾਂਗੇ। Also Read: ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਦੇਣ ਵਾਲਾ ਗ੍ਰਿਫਤਾਰ, ਰਾਜਸਥਾਨ ਤੋਂ ਫੜਿਆ ਗਿਆ ਲਾਰੈਂਸ ਗੈਂਗ ਦਾ ਗੁਰਗਾ ਮੀਟਿੰਗ ਵਿਚ ਸ਼ਾਮਲ ਹੋਣਗੇ CM ਮਾਨਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਐੱਸਵਾਈਐੱਲ ਨਹਿਰ ਸਬੰਧੀ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਸੀਐੱਮ ਭਗਵੰਤ ਮਾਨ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਮੀਟਿੰਗ ਬਾਅਦ ਵਿੱਚ ਹੋਵੇਗੀ ਪਰ ਮੈਂ ਆਪਣਾ ਪੱਖ ਪੇਸ਼ ਕਰਨ ਤੋਂ ਪਹਿਲਾਂ ਦੱਸਦਾ ਹਾਂ ਕਿ ਸਾਡੇ ਕੋਲ ਕਿਸੇ ਨੂੰ ਦੇਣ ਲਈ ਪਾਣੀ ਨਹੀਂ ਹੈ। ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦਾ ਰਾਹ ਲੱਭੇ। ਸਾਡੇ ਕੋਲ ਤਾਂ ਪੀਣ ਵਾਲਾ ਪਾਣੀ ਨਹੀਂ ਹੈ। Also Read: ਸਾਧੂ ਸਿੰਘ ਧਰਮਸੋਤ ਦੀ ਲਟਕੀ ਰਿਹਾਈ, ਜੰਗਲਾਤ ਘੋਟਾਲਾ ਮਾਮਲੇ ਜੁੜੀਆਂ ਨਵੀਆਂ ਧਾਰਾਵਾਂ ਪੰਜਾਬ 'ਤੇ ਸਹਿਯੋਗ ਨਾ ਦੇਣ ਦੇ ਲੱਗੇ ਦੋਸ਼ਐੱਸਵਾਈਐੱਲ ਨਹਿਰ ਨੂੰ ਲੈ ਕੇ ਕੱਲ੍ਹ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਿੱਥੇ ਕੇਂਦਰ ਨੇ ਕਿਹਾ ਕਿ ਪੰਜਾਬ ਇਸ ਵਿੱਚ ਸਹਿਯੋਗ ਨਹੀਂ ਕਰ ਰਿਹਾ। ਇਹ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪ੍ਰੈਲ ਮਹੀਨੇ ਵਿੱਚ ਭੇਜਿਆ ਗਿਆ ਸੀ। ਜਿਸ ਵਿੱਚ ਮੀਟਿੰਗ ਦੀ ਗੱਲ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਜਿਸ 'ਤੇ ਸੁਪਰੀਮ ਕੋਰਟ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਇਕ ਮਹੀਨੇ ਦੇ ਅੰਦਰ ਰਿਪੋਰਟ ਸੌਂਪੇ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਣੀ ਹੈ।
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ ਰਾਜਸਥਾਨ ਦੇ ਇੱਕ ਪਿੰਡ ਤੋਂ ਫੜਿਆ ਗਿਆ ਹੈ। ਉਸ ਨੇ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਸੀ। ਸੂਤਰਾਂ ਮੁਤਾਬਕ ਇਹ ਮੁਲਜ਼ਮ ਲਾਰੈਂਸ ਗੈਂਗ ਦਾ ਗੁਰਗਾ ਹੈ। ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਤੜਕੇ ਮਾਨਸਾ ਪਹੁੰਚ ਗਈ ਹੈ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। Also Read: ਸਾਧੂ ਸਿੰਘ ਧਰਮਸੋਤ ਦੀ ਲਟਕੀ ਰਿਹਾਈ, ਜੰਗਲਾਤ ਘੋਟਾਲਾ ਮਾਮਲੇ ਜੁੜੀਆਂ ਨਵੀਆਂ ਧਾਰਾਵਾਂ ਪੁੱਤਰ ਤੋਂ ਭਿਆਨਕ ਹਾਲਤ ਕਰਨ ਦੀ ਧਮਕੀ ਦਿੱਤੀਬਲਕੌਰ ਸਿੰਘ ਨੂੰ ਮੂਸੇਵਾਲਾ ਦੀ ਸਰਕਾਰੀ ਈ-ਮੇਲ 'ਤੇ ਧਮਕੀ ਦਿੱਤੀ ਗਈ ਸੀ। ਏਜੇ ਸ਼ੂਟਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਪਿਤਾ ਦੀ ਹਾਲਤ ਉਸ ਦੇ ਪੁੱਤਰ ਨਾਲੋਂ ਵੀ ਮਾੜੀ ਹੋਵੇਗੀ। ਉਸ ਨੂੰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ 'ਤੇ ਵਾਰ-ਵਾਰ ਸਵਾਲ ਨਹੀਂ ਚੁੱਕਣੇ ਚਾਹੀਦੇ। ਮੂਸੇਵਾਲਾ ਦੇ ਪਿਤਾ ਨੇ ਇਹ ਈ-ਮੇਲ ਮਾਨਸਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਆਈਪੀ ਐਡਰੈੱਸ ਰਾਹੀਂ ਗੂਗਲ ਤੋਂ ਇਸ ਦੇ ਵੇਰਵੇ ਮੰਗ ਕੇ ਬਦਮਾਸ਼ ਨੂੰ ਕਾਬੂ ਕਰ ਲਿਆ। ਪਰਿਵਾਰ ਨੇ ਕਿਹਾ ਸੀ- ਲਾਰੈਂਸ ਨੇ ਪੰਜਾਬ ਨਹੀਂ ਖਰੀਦਿਆਮੂਸੇਵਾਲਾ ਦੀ ਧਮਕੀ ਤੋਂ ਬਾਅਦ ਉਸ ਦੇ ਪਰਿਵਾਰ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਕਿ ਲਾਰੈਂਸ ਨੇ ਪੰਜਾਬ ਨਹੀਂ ਖਰੀਦਿਆ, ਜਿਸ ਖਿਲਾਫ ਕੋਈ ਨਹੀਂ ਬੋਲੇਗਾ। ਇਨਸਾਫ਼ ਦੀ ਲੜਾਈ ਜਾਰੀ ਰਹੇਗੀ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਦੀ ਸੁਰੱਖਿਆ ਵਧਾਉਣ ਦੀ ਮੰਗ ਜ਼ਰੂਰ ਕੀਤੀ ਗਈ ਸੀ।
ਚੰਡੀਗੜ੍ਹ- ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਾਭਾ ਜੇਲ੍ਹ ਤੋਂ ਰਿਹਾਈ ਅੱਜ ਸੰਭਵ ਹੈ। ਧਰਮਸੋਤ ਨੂੰ ਦੋ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਵੀ ਉਸ ਨੂੰ ਨਾਭਾ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ। ਜੇਲ੍ਹ ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਸਰਕਾਰ ਤੋਂ ਸੂਚਨਾ ਮਿਲੀ ਹੈ ਕਿ ਧਰਮਸੋਤ 'ਤੇ ਦਰਜ ਕੇਸ ਵਿੱਚ ਨਵੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਉਸ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਹੀ ਜ਼ਮਾਨਤ ਮਿਲੀ ਸੀ। ਇਸ ਲਈ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਜਿਸ ਤੋਂ ਬਾਅਦ ਧਰਮਸੋਤ ਦੇ ਵਕੀਲ ਮੁੜ ਹਾਈਕੋਰਟ ਪੁੱਜੇ। ਜਿਸ ਤੋਂ ਬਾਅਦ ਧਰਮਸੋਤ ਨੂੰ ਵੀ ਨਵੀਆਂ ਧਾਰਾਵਾਂ ਤਹਿਤ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਅੱਜ ਸ਼ਾਮ ਤੱਕ ਉਹ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ। ਇਹ ਫਸਿਆ ਪੇਚਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ 3 ਮਹੀਨੇ ਪਹਿਲਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 420, 467, 468 ਅਤੇ 471 ਵੀ ਜੋੜ ਦਿੱਤੀਆਂ ਗਈਆਂ ਹਨ। ਨਾਭਾ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਕੋਲ ਜੋ ਜ਼ਮਾਨਤ ਹੁਕਮ ਪੁੱਜੇ ਹਨ, ਉਨ੍ਹਾਂ ਵਿੱਚ ਇਨ੍ਹਾਂ ਧਾਰਾਵਾਂ ਤਹਿਤ ਕੋਈ ਜ਼ਮਾਨਤ ਨਹੀਂ ਹੈ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਹੁਣੇ ਹੀ ਪਤਾ ਲੱਗਾ ਹੈ। ਇਹ ਜਾਣਕਾਰੀ ਉਨ੍ਹਾਂ ਨੂੰ ਫੈਕਸ ਰਾਹੀਂ ਭੇਜੀ ਗਈ ਸੀ। ਹੁਣ ਧਰਮਸੋਤ ਨੂੰ ਵੀ ਇਨ੍ਹਾਂ ਨਵੀਆਂ ਧਾਰਾਵਾਂ ਵਿੱਚ ਜ਼ਮਾਨਤ ਲੈਣੀ ਚਾਹੀਦੀ ਹੈ। 85 ਦਿਨਾਂ ਤੋਂ ਜੇਲ੍ਹ ਵਿੱਚ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹਿ ਚੁੱਕੇ ਧਰਮਸੋਤ ਪਿਛਲੇ 85 ਦਿਨਾਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਹਨ। ਉਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫੜੇ ਗਏ ਹਨ। ਧਰਮਸੋਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਦਰੱਖਤ ਕੱਟਣ ਪਿੱਛੇ ਪਰਮਿਟ ਧਾਰਕਾਂ ਤੋਂ 500 ਰੁਪਏ ਕਮਿਸ਼ਨ ਲਿਆ ਸੀ। ਵਿਜੀਲੈਂਸ ਨੇ ਮੁਢਲੀ ਜਾਂਚ ਵਿੱਚ ਕਿਹਾ ਕਿ 2000 ਰੁਪਏ ਕਰੋੜ ਦਾ ਕਮਿਸ਼ਨ ਲੈਣ ਦੇ ਦੋਸ਼ ਹਨ। ਹਾਲਾਂਕਿ ਹਾਈਕੋਰਟ 'ਚ ਜ਼ਮਾਨਤ 'ਤੇ ਸੁਣਵਾਈ ਦੌਰਾਨ ਕੋਈ ਵੀ ਪਰਮਿਟ ਧਾਰਕ ਕਮਿਸ਼ਨ 'ਤੇ ਗਵਾਹੀ ਦੇਣ ਲਈ ਨਹੀਂ ਆਇਆ। ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ।
ਨਵੀਂ ਦਿੱਲੀ- ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿਵਾਦ ਕਾਰਨ ਸਿਆਸੀ ਸੰਘਰਸ਼ ਛਿੜ ਗਿਆ ਹੈ। ਇਸ ਮਾਮਲੇ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ 'ਚ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ ਇਸ 'ਚ ਸਹਿਯੋਗ ਨਹੀਂ ਕਰ ਰਿਹਾ। ਇਸ ਸਬੰਧੀ ਅਪਰੈਲ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ। Also Read: Lalit Modi-Sushmita Sen ਦੇ ਬ੍ਰੇਕਅੱਪ ਦੀ ਖਬਰ ਸੁਣ ਕੇ ਯੂਜ਼ਰਸ ਖੁਸ਼, ਦੇਖੋ ਵਾਇਰਲ ਫਨੀ ਮੀਮਜ਼ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਇਕ ਮਹੀਨੇ ਦੇ ਅੰਦਰ ਇਸ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਜਿਸ ਵਿੱਚ ਮਸਲੇ ਦੇ ਹੱਲ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਦੀ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਸੌਂਪੀ ਜਾਵੇ। ਇਸ ਦੀ ਅਗਲੀ ਸੁਣਵਾਈ 19 ਜਨਵਰੀ 2023 ਨੂੰ ਹੋਵੇਗੀ। AAP ਲਈ ਟੈਸਟ ਦਾ ਸਮਾਂਆਮ ਆਦਮੀ ਪਾਰਟੀ (ਆਪ) ਲਈ ਇਹ ਵੱਡੀ ਪ੍ਰੀਖਿਆ ਹੈ। ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ। ਇਸ ਦੇ ਨਾਲ ਹੀ ਉਹ ਹਰਿਆਣਾ 'ਚ ਵੀ ਚੋਣ ਲੜਨ ਜਾ ਰ...
ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ NIA ਨੇ ਵਾਂਟੇਡ ਐਲਾਨ ਦਿੱਤਾ ਹੈ। NIA ਨੇ ਹੈਪੀ ਮਲੇਸ਼ੀਆ ਲਈ ਪੋਸਟਰ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਹਨ। ਇਨ੍ਹਾਂ ਪੋਸਟਰਾਂ ਵਿੱਚ ਐੱਨਆਈਏ ਅਧਿਕਾਰੀਆਂ ਦੇ ਨੰਬਰ ਅਤੇ ਵਟਸਐਪ ਨੰਬਰ ਹਨ। Also Read: HC ਨੇ ਚਰਚਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਮੰਗੀ ਸਟੇਟਸ ਰਿਪੋਰਟ, ਤਰਨਤਾਰਨ ਚਰਚ 'ਚ ਹੋਈ ਸੀ ਭੰਨਤੋੜ ਪੋਸਟਰ 'ਤੇ ਲਿਖਿਆ ਹੈ ਕਿ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਂ ਵੀ ਜਨਤਕ ਨਹੀਂ ਕੀਤਾ ਜਾਵੇਗਾ। ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਪਿੰਡ ਮੇਂਦੀ ਕਲਾਂ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੋਸ਼ੀ ਮਲੇਸ਼ੀਆ 'ਚ ਹੈ। ਕੀ ਹੈ ਮਾਮਲਾ?ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਦੁਪਹਿਰ 12.25 ਵਜੇ ਹੋਏ ਬੰਬ ਧਮਾਕੇ ਵਿੱਚ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਧਮਾਕੇ ਦੀ ਜਾਂਚ ਲਈ ਦਿੱਲੀ ਤੋਂ ਐੱਨਐੱਸਜੀ, ਐੱਨਆਈਏ ਅਤੇ ਨੈਸ਼ਨਲ ਬੰਬ ਡੇਟਾ ਸੈਂਟਰ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਧਮਾਕੇ ਦੇ 10 ਘੰਟੇ ਬਾਅਦ ਰਾਤ 10.15 ਵਜੇ ਐੱਨਐੱਸਜੀ ਦੀ ਟੀਮ ਨੇ ਮਲਬੇ ਵਿੱਚ ਪਈ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। Also Read: ਧਰਮਸੋਤ ਅੱਜ ਹੋਣਗੇ ਜੇਲ੍ਹ ਤੋਂ ਰਿਹਾਅ, 3 ਮਹੀਨੇ ਬਾਅਦ ਆਉਣਗੇ ਬਾਹਰ ਧਮਾਕੇ 'ਚ ਇਹ 6 ਲੋਕ ਜ਼ਖਮੀ ਹੋਏਧਮਾਕੇ 'ਚ ਜ਼ਖਮੀ ਸੰਦੀਪ ਕੌਰ (31 ਸਾਲ) ਲੁਧਿਆਣਾ ਦੇ ਪਿੰਡ ਰਾਜਕੋਟ ਅਤੇ ਸ਼ਰਨਜੀਤ ਕੌਰ (25 ਸਾਲ) ਜਮਾਲਪੁਰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਨੀਸ਼ ਕੁਮਾਰ (32 ਸਾਲ) ਵਾਸੀ ਪੁਲਿਸ ਕਲੋਨੀ ਨੂੰ ਸੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਕੁਲਦੀਪ ਸਿੰਘ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਅੱਤਵਾਦੀ ਐਂਗਲ ਤੋਂ ਬਾਅਦ ਆਈ NIAਇਸ ਧਮਾਕੇ 'ਚ ਅੱਤਵਾਦੀ ਐਂਗਲ ਹੋਣ ਕਾਰਨ ਕੇਂਦਰੀ ਜਾਂਚ ਏਜੰਸੀ NIA ਅਤੇ NSG ਸਰਗਰਮ ਹੋ ਗਏ। ਦੋਵੇਂ ਏਜੰਸੀਆਂ ਦੇ ਅਧਿਕਾਰੀ ਜਾਂ...
ਚੰਡੀਗੜ੍ਹ- ਪੰਜਾਬ ਦੀਆਂ ਚਰਚਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਕੁਝ ਦਿਨ ਪਹਿਲਾਂ ਤਰਨਤਾਰਨ 'ਚ ਰਾਤ ਸਮੇਂ ਕੁਝ ਲੋਕਾਂ ਨੇ ਚਰਚ 'ਚ ਭੰਨਤੋੜ ਕੀਤੀ ਸੀ। ਬਾਅਦ ਵਿੱਚ ਪੁਜਾਰੀ ਦੀ ਕਾਰ ਨੂੰ ਵੀ ਸਾੜ ਦਿੱਤਾ ਗਿਆ। ਇਸ ਖ਼ਿਲਾਫ਼ ਨੈਸ਼ਨਲ ਕ੍ਰਿਸ਼ਚੀਅਨ ਲੀਗ ਅਤੇ ਚੰਡੀਗੜ੍ਹ ਦੇ ਸੁਖਜਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। Also Read: ਧਰਮਸੋਤ ਅੱਜ ਹੋਣਗੇ ਜੇਲ੍ਹ ਤੋਂ ਰਿਹਾਅ, 3 ਮਹੀਨੇ ਬਾਅਦ ਆਉਣਗੇ ਬਾਹਰ ਫਿਰਕੂ ਦੰਗਿਆਂ ਦਾ ਡਰਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਪੰਜਾਬ ਵਿੱਚ ਫਿਰਕੂ ਦੰਗੇ ਹੋ ਸਕਦੇ ਹਨ। ਤਰਨਤਾਰਨ ਚਰਚ ਵਿਖੇ ਵਾਪਰੀ ਘਟਨਾ ਤੋਂ ਬਾਅਦ ਈਸਾਈ ਭਾਈਚਾਰਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਸ ਨੇ ਚਰਚਾਂ ਅਤੇ ਈਸਾਈ ਭਾਈਚਾਰੇ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। Also Read: ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਸਣੇ ਇਕੋ ਪਰਿਵਾਰ ਦੇ 5 ਜੀਆਂ ਦੀ ਗਈ ਜਾਨ ਤਰਨਤਾਰਨ 'ਚ ਭਗਵਾਨ ਯਿਸੂ ਅਤੇ ਮਰੀਅਮ ਦੀ ਮੂਰਤੀ ਤੋੜੀ ਗਈਕੁਝ ਦਿਨ ਪਹਿਲਾਂ ਤਰਨਤਾਰਨ 'ਚ ਅੱਧੀ ਰਾਤ ਨੂੰ ਕੁਝ ਲੋਕਾਂ ਨੇ ਚਰਚ 'ਤੇ ਹਮਲਾ ਕਰ ਦਿੱਤਾ ਸੀ। ਜਿਸ ਨੇ ਚਰਚ ਦੇ ਬਾਹਰ ਪ੍ਰਭੂ ਯਿਸੂ ਅਤੇ ਮਦਰ ਮਰੀਅਮ ਦੀ ਮੂਰਤੀ ਦਾ ਸਿਰ ਤੋੜ ਦਿੱਤਾ। ਪੁਜਾਰੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਸਬੰਧੀ ਈਸਾਈ ਭਾਈਚਾਰੇ ਨੂੰ ਇਨਸਾਫ਼ ਲਈ ਧਰਨਾ ਵੀ ਦੇਣਾ ਪਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।...
ਚੰਡੀਗੜ੍ਹ- ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਜੇਲ੍ਹ ਤੋਂ ਰਿਹਾਅ ਹੋਣਗੇ। ਇਸ ਸਮੇਂ ਉਹ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ। ਧਰਮਸੋਤ ਕਰੀਬ 3 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ। ਵਿਜੀਲੈਂਸ ਬਿਊਰੋ ਨੇ ਉਸ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਮੰਤਰੀ ਰਹਿੰਦਿਆਂ ਕਰੋੜਾਂ ਦੇ ਜੰਗਲ ਘੁਟਾਲੇ ਦਾ ਦੋਸ਼ ਹੈ। Also Read: ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਸਣੇ ਇਕੋ ਪਰਿਵਾਰ ਦੇ 5 ਜੀਆਂ ਦੀ ਗਈ ਜਾਨ ਐਡਵੋਕੇਟ ਦਿਓਲ ਨੇ ਦੱਸਿਆ- ਕਿਹੜੀਆਂ ਦਲੀਲਾਂ 'ਤੇ ਮਿਲੀ ਜ਼ਮਾਨਤ? ਧਰਮਸੋਤ ਦੇ ਵਕੀਲ ਏਪੀਐਸ ਦਿਓਲ ਨੇ ਦੱਸਿਆ ਕਿ 2 ਦਿਨ ਜ਼ਮਾਨਤ 'ਤੇ ਬਹਿਸ ਹੋਈ। ਉਨ੍ਹਾਂ ਕਿਹਾ ਕਿ ਅਦਾਲਤ ਵਿੱਚ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਗਿਆ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਧਰਮਸੋਤ ਨੂੰ ਪਹਿਲਾਂ ਹੀ ਮੁਲਜ਼ਮ ਬਣਾਇਆ ਗਿਆ ਸੀ ਜਦੋਂਕਿ ਗ੍ਰਿਫ਼ਤਾਰੀ ਬਾਅਦ ਵਿੱਚ ਕੀਤੀ ਗਈ ਸੀ। ਜਿਸ ਠੇਕੇਦਾਰ ਅਤੇ ਉਸ ਦੀ ਡਾਇਰੀ ਨੂੰ ਸਬੂਤ ਬਣਾਇਆ ਗਿਆ, ਉਹ ਠੇਕੇਦਾਰ ਖੁਦ ਦੋਸ਼ੀ ਹੈ। ਠੇਕੇਦਾਰ ਨੂੰ ਗ੍ਰਿਫ਼ਤਾਰ ਕਰਕੇ ਡਾਇਰੀ ਬਣਾਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਮਿਟ ਹੋਲਡਰਾਂ ਨਾਲ ਕਮਿਸ਼ਨ ਦੀ ਗੱਲ ਹੋਈ ਸੀ, ਉਨ੍ਹਾਂ ਵਿੱਚੋਂ ਕੋਈ ਵੀ ਗਵਾਹੀ ਦੇਣ ਨਹੀਂ ਆਇਆ। Also Read: ਅਰਸ਼ਦੀਪ ਦੇ ਹੱਕ 'ਚ ਨਿਤਰੇ ਅਕਾਲ ਤਖਤ ਜਥੇਦਾਰ, ਖਾਲਿਸਤਾਨੀ ਕਹਿਣ 'ਤੇ ਦਿੱਤਾ ਵੱਡਾ ਬਿਆਨ ਜੰਗਲਾਤ ਘੋਟਾਲੇ ਦੇ ਦੋਸ਼ੀ ਸਾਬਕਾ ਮੰਤਰੀ ਸਾਬਕਾ ਮੰਤਰੀ ਧਰਮਸੋਤ 'ਤੇ ਜੰਗਲਾਤ ਘੁਟਾਲੇ ਦਾ ਦੋਸ਼ ਹੈ। ਧਰਮਸੋਤ 'ਤੇ ਦੋਸ਼ ਹੈ ਕਿ ਉਸ ਨੇ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲਈ ਸੀ। ਜਿਸ ਕਾਰਨ ਉਨ੍ਹਾਂ ਦੇ ਕਰੀਬ ਸਵਾ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਨੂੰ ਅਮਲੋਹ ਸਥਿਤ ਘਰ ਤੋਂ ਤੜਕੇ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹਨ।...
ਲੁਧਿਆਣਾ : ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਨੇੜੇ ਸੋਮਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅੰਦਰ ਬੈਠੇ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। Also Read: ਅਰਸ਼ਦੀਪ ਦੇ ਹੱਕ 'ਚ ਨਿਤਰੇ ਅਕਾਲ ਤਖਤ ਜਥੇਦਾਰ, ਖਾਲਿਸਤਾਨੀ ਕਹਿਣ 'ਤੇ ਦਿੱਤਾ ਵੱਡਾ ਬਿਆਨ ਮਾਮਲੇ ਦੀ ਸੂਚਨਾ ਥਾਣਾ ਫੋਕਲ ਪੁਆਇੰਟ ਪੁਲਿਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰ ਆਪਣਾ ਸੰਤੁਲਨ ਖੋਹ ਬੈਠੀ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਈ। ਇਸ ਕਾਰਨ ਕਾਰ ਅੰਦਰ ਬੈਠੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। Also Read: ਸਸਤਾ ਰਾਸ਼ਨ ਲੈਣ ਲਈ ਮਰਸੀਡੀਜ਼ 'ਤੇ ਪਹੁੰਚਿਆ 'ਗਰੀਬ', ਗੱਡੀ ਦਾ ਨੰਬਰ ਵੀ VIP
ਚੰਡੀਗੜ੍ਹ- ਪੰਜਾਬ ਵਿੱਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਮਰਸਡੀਜ਼ ਵਿੱਚ ਸਸਤਾ ਰਾਸ਼ਨ ਲੈਣ ਆਇਆ ਸੀ। ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ। ਉਥੋਂ 4 ਬੋਰੀਆਂ ਰਾਸ਼ਨ ਲਈਆਂ। ਉਸਨੂੰ ਮਰਸਡੀਜ਼ ਦੇ ਡਿੱਕੀ ਰੱਖ ਦਿੱਤਾ ਤੇ ਉਥੋਂ ਚਲਾ ਗਿਆ। ਇਸ ਮਰਸਡੀਜ਼ ਦਾ ਨੰਬਰ ਵੀ ਵੀ.ਆਈ.ਪੀ. ਸੀ। ਇਸ ਸਾਰੀ ਘਟਨਾ ਨੂੰ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਵਿੱਚ ਰਿਕਾਰਡ ਕੀਤਾ। ਡਿਪੂ ਹੋਲਡਰ ਨੇ ਕਿਹਾ- ਕਾਰਡ ਸਰਕਾਰ ਨੇ ਬਣਾਇਆ ਹੈ, ਮੇਰੀ ਭੂਮਿਕਾ ਨਹੀਂਇਸ ਮਾਮਲੇ ਵਿੱਚ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਗਰੀਬ ਦਾ ਕਾਰਡ ਹੈ, ਉਹ ਸਾਨੂੰ ਰਾਸ਼ਨ ਦੇਵੇ। ਉਨ੍ਹਾਂ ਦੇ ਕਾਰਡ ਕਿਵੇਂ ਬਣੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰਕਾਰ ਹੁਣ ਆਟੇ ਦੀ ਹੋਮ ਡਲਿਵਰੀ ਕਰੇਗੀਗਰੀਬਾਂ ਦੇ ਸਸਤੇ ਰਾਸ਼ਨ 'ਤੇ ਹੰਗਾਮਾ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਟਾ ਦੇਣ ਜਾ ਰਹੀ ਹੈ। 1 ਅਕਤੂਬਰ ਤੋਂ ਘਰ-ਘਰ ਯਾਨੀ ਹੋਮ ਡਿਲੀਵਰੀ ਹੋਵੇਗੀ। ਇਸ ਦੇ ਜ਼ਰੀਏ ਸਰਕਾਰ ਇਹ ਵੀ ਜਾਂਚ ਕਰੇਗੀ ਕਿ ਕਿਸ ਦਾ ਕਾਰਡ ਗਲਤ ਬਣਾਇਆ ਗਿਆ ਹੈ। ਹੁਣ ਇਸੇ ਤਰ੍ਹਾਂ ਅਮੀਰ ਲੋਕ ਲੁਕ-ਛਿਪ ਕੇ ਗਰੀਬਾਂ ਦਾ ਰਾਸ਼ਨ ਖਾ ਰਹੇ ਹਨ। ਘਰ ਘਰ ਸਸਤੇ ਰਾਸ਼ਨ ਦੀ ਗੱਡੀ ਆਉਣ ਤੋਂ ਬਾਅਦ ਹਰ ਕਿਸੇ ਦੀ ਪੋਲ ਖੁੱਲ੍ਹ ਜਾਵੇਗੀ।
ਚੰਡੀਗੜ੍ਹ- ਪੰਜਾਬ 'ਚ ਅਧਿਆਪਕ ਦਿਵਸ 'ਤੇ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਮਿਲਿਆ ਹੈ। ਪੰਜਾਬ ਵਿੱਚ ਜਲਦੀ ਹੀ 8,736 ਰੈਗੂਲਰ ਅਧਿਆਪਕ ਹੋਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਿੱਚ 5,442 ਸਿੱਖਿਆ ਪ੍ਰੋਵਾਈਡਰ, 1,130 ਸੰਮਲਿਤ ਸਿੱਖਿਆ ਵਲੰਟੀਅਰਾਂ ਨੂੰ ਸਿੱਧਾ ਪੱਕਿਆਂ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਪਾਰਦਰਸ਼ੀ ਨੀਤੀ ਤਹਿਤ ਆਏ 1639 ਅਧਿਆਪਕਾਂ ਅਤੇ ਬੋਰਡ ਅਧੀਨ ਆਉਂਦੇ 525 ਅਧਿਆਪਕਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਇਸ ਦਾ ਫੈਸਲਾ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਜਲਦੀ ਹੀ ਬੋਰਡ ਅਤੇ ਨਿਗਮ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਆ ਜਾਵੇਗੀ। Also Read: ਬ੍ਰਿਟਿਸ਼ ਮਾਪਿਆਂ ਨੇ ਬੱਚੇ ਦਾ ਨਾਂ ਰੱਖਿਆ 'ਪਕੌੜਾ! ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇੰਝ ਲਿਆ ਮਜ਼ਾ ਸੀਐਮ ਨੇ ਕਿਹਾ- ਅਧਿਆਪਕਾਂ ਨੂੰ ਬਹੁਤ ਮੁਸ਼ਕਿਲਾਂ ਹਨਮਾਨ ਨੇ ਕਿਹਾ ਕਿ ਮੈਂ ਸਵਰਗੀ ਮਾਸਟਰ ਮਹਿੰਦਰ ਸਿੰਘ ਜੀ ਦਾ ਸਪੁੱਤਰ ਹਾਂ। 6ਵੀਂ ਤੋਂ 8ਵੀਂ ਤੱਕ ਮੈਂ ਉਸੇ ਸਕੂਲ ਵਿੱਚ ਪੜ੍ਹਿਆ ਜਿੱਥੇ ਮੇਰੇ ਪਿਤਾ ਜੀ ਹੈੱਡਮਾਸਟਰ ਸਨ। ਅਧਿਆਪਕਾਂ ਲਈ ਇਹ ਬਹੁਤ ਮੁਸ਼ਕਿਲ ਹੈ ਕਿਉਂਕਿ ਉਨ੍ਹਾਂ ਦੀ ਡਿਊਟੀ ਕਦੇ ਵੋਟਿੰਗ ਵਿੱਚ ਲਗਾਈ ਜਾਂਦੀ ਹੈ, ਕਦੇ ਕੋਰੋਨਾ ਅਤੇ ਕਦੇ ਕਿਤੇ। ਮੈਂ ਅੱਜ ਵੀ ਅਧਿਆਪਕਾਂ ਦੇ ਪੈਰੀਂ ਹੱਥ ਲਾਉਂਦਾ ਹਾਂਮਾਨ ਨੇ ਕਿਹਾ ਕਿ ਮੈਂ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਅਤੇ ਕਾਲਜ ਤੱਕ ਦੇ ਸਾਰੇ ਅਧਿਆਪਕਾਂ ਨੂੰ ਜਾਣਦਾ ਹਾਂ। ਜਿੱਥੇ ਵੀ ਉਹ ਮਿਲਦੇ ਹਨ, ਮੈਂ ਉਸ ਦੇ ਪੈਰ ਛੂਹ ਲੈਂਦਾ ਹਾਂ। ਜੇਕਰ ਵਿਦਿਆਰਥੀ ਅਧਿਆਪਕਾਂ ਵੱਲੋਂ ਪੜ੍ਹਾ ਕੇ ਤਰੱਕੀ ਕਰਦਾ ਹੈ ਤਾਂ ਉਸ ਨੂੰ ਮਾਣ ਵੀ ਹੁੰਦਾ ਹੈ। ਇਸ ਵਿੱਚ ਮਾਪਿਆਂ ਦਾ ਯੋਗਦਾਨ ਵੀ ਬਹੁਤ ਵੱਡਾ ਸੀ। Also Read: ਕੈਨੇਡਾ 'ਚ 10 ਲੋਕਾਂ ਦਾ ਚਾਕੂ ਮਾਰ ਕਤਲ, ਕਈ ਹੋਰ ਜ਼ਖਮੀ ਸਿੱਖਿਆ ਡਿਜ਼ੀਟਲ ਕੀਤੀ ਜਾਵੇਗੀਮਾਨ ਨੇ ਕਿਹਾ ਕਿ ਸਾਨੂੰ ਸਿੱਖਿਆ ਦੇ ਤਰੀਕੇ ਨੂੰ ਡਿਜੀਟਲ ਕਰਨਾ ਹੋਵੇਗਾ। ਅਜਿਹਾ ਕੋਰੋਨਾ ਦੇ ਸਮੇਂ ਹੋਇਆ ਸੀ ਪਰ ਉਹ ਮਾਹੌਲ ਨਹੀਂ ਬਣਿਆ ਸੀ। ਇਹ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ। ਅਧਿਆਪਕ ਵੀ ਉਦੋਂ ਹੀ ਪੜ੍ਹਾ ਸਕਣਗੇ ਜਦੋਂ ਪੂਰਾ ਬੁਨਿਆਦੀ ਢਾਂਚਾ ਹੋਵੇਗਾ। ਸ਼ਹਿਰ ਦੇ ਨੇੜੇ ਟਰਾਂਸਫਰ ਦੀ ਕੋਸ਼ਿਸ਼ ਨਾ ਕਰੋਮਾਨ ਨੇ ਅਧਿਆਪਕਾਂ ਨੂੰ ਕਿਹਾ ਕਿ ਭਰਤੀ ਤੋਂ ਬਾਅਦ ਸ਼ਹਿਰ ਦੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜੇ ਅਜਿਹਾ ਹੋ ਗਿਆ ਤਾਂ ਪਿੰਡਾਂ ਵਿੱਚ ਕੌਣ ਪੜ੍ਹਾਏਗਾ? ਚੀਨ ਦੀ ਸਰਹੱਦ 'ਤੇ ਸਾਡੇ ਫੌਜੀ ਕਿਸ ਹਾਲਾਤ 'ਚ ਦੇਸ਼ ਦੀ ਰੱਖਿਆ ਕਰਦੇ ਹਨ। ਜਿੱਥੇ ਅਧਿਆਪਕਾਂ ਨੂੰ ਨੌਕਰੀ ਮਿਲਦੀ ਹੈ, ਉੱਥੇ ਹੀ ਕਰੋ।...
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਇਹ ਰਾਹਤ ਦਿੱਤੀ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਵੀ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਇਸ ਸਬੰਧੀ ਹਾਈ ਕੋਰਟ ਦਾ ਵਿਸਥਾਰਤ ਹੁਕਮ ਆਉਣਾ ਬਾਕੀ ਹੈ। ਧਰਮਸੋਤ ਅਤੇ ਦਲਜੀਤ ਗਿਲਜੀਆਂ ਇਸ ਸਮੇਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਪਿਛਲੀ ਸੁਣਵਾਈ ਦੌਰਾਨ ਸਰਕਾਰ ਅਤੇ ਸਾਬਕਾ ਮੰਤਰੀ ਦੇ ਵਕੀਲਾਂ ਵਿਚਾਲੇ ਬਹਿਸ ਹੋਈ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। Also Read: ਬ੍ਰਿਟੇਨ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਨੇ ਨਤੀਜਿਆਂ ਤੋਂ ਪਹਿਲਾਂ ਕਿਹਾ- ਜੇ ਹਾਰਿਆ ਤਾਂ... ਜੰਗਲਾਤ ਘੁਟਾਲੇ ਦਾ ਦੋਸ਼ੀ ਸਾਬਕਾ ਮੰਤਰੀ ਸਾਬਕਾ ਮੰਤਰੀ ਧਰਮਸੋਤ ਅਤੇ ਗਿਲਜੀਆਂ 'ਤੇ ਜੰਗਲਾਤ ਘੁਟਾਲੇ ਦੇ ਦੋਸ਼ ਹਨ। ਧਰਮਸੋਤ 'ਤੇ ਦੋਸ਼ ਹੈ ਕਿ ਉਸ ਨੇ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦੇ ਸਨ। ਜਿਸ ਕਾਰਨ ਉਨ੍ਹਾਂ ਦੇ ਤਕਰੀਬਨ ਸਵਾ ਕਰੋੜ ਰੁਪਏ ਰਿਸ਼ਵਤ ਲੈਣ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਨੂੰ ਅਮਲੋਹ ਸਥਿਤ ਘਰ ਤੋਂ ਤੜਕੇ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹਨ। ਸੰਗਤ ਸਿੰਘ ਗਿਲਜੀਆਂ ਵੀ ਇਸੇ ਕੇਸ ਵਿੱਚ ਮੁਲਜ਼ਮ ਹਨ। ਜਿਨ੍ਹਾਂ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ ਪਰ ਉਨ੍ਹਾਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਵੀ ਬੰਦ ਹੈ। Also Read: ਅਧਿਆਪਕ ਦਿਵਸ 'ਤੇ CM ਭਗਵੰਤ ਮਾਨ ਦਾ ਵੱਡਾ ਤੋਹਫਾ, ਗੈਸਟ ਫੈਕਲਟੀ ਲਾਗੂ ਤੇ ਮਾਣ ਭੱਤਾ ਵੀ ਵਧਿਆ 'ਆਪ' ਸਰਕਾਰ ਦੇ ਰਾਡਾਰ 'ਤੇ ਪੰਜਾਬ ਦੇ ਕਾਂਗਰਸੀ ਪੰਜਾਬ ਦੀ 'ਆਪ' ਸਰਕਾਰ ਦੇ ਰਾਡਾਰ 'ਤੇ ਕਾਂਗਰਸ ਦੇ ਕਈ ਸਾਬਕਾ ਮੰਤਰੀ ਹਨ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਬਕਾ ਮੰਤਰੀ ਅਮਰਿੰਦਰ ਰਾਜਾ ਵੜਿੰਗ ਖਿਲਾਫ ਬੱਸ ਬਾਡੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਖਿਲਾਫ ਅਰਵਿੰਦ ਕੇਜਰੀਵਾਲ ਦੀ ਫਰਜ਼ੀ ਚਿੱਠੀ ਵਾਇਰਲ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਤ੍ਰਿਪਤ ਰਜਿੰਦਰ ਬਾਜਵਾ 'ਤੇ ਜ਼ਮੀਨਾਂ ਵੇਚਣ ਅਤੇ ਸੁਖਜਿੰਦਰ ਰੰਧਾਵਾ ਨੂੰ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੂਬੇ ਭਰ ਵਿੱਚ ਗੈਸਟ ਫੈਕਲਟੀ ਦੀ ਭਰਤੀ ਕੀਤੀ ਜਾਵੇਗੀ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। Also Read: ਦੁਸ਼ਹਿਰਾ ਗਰਾਊਂਡ ਮੋਹਾਲੀ ਦੇ ਮੇਲੇ 'ਚ ਹਾਦਸਾ, 50 ਫੁੱਟ ਤੋਂ ਡਿੱਗਿਆ Spinning Joyride ਅਧਿਆਪਕ ਦਿਵਸ ਮੌਕੇ ਪੰਜਾਬ ਦੇ ਅਧਿਆਪਕ ਸਾਹਿਬਾਨਾਂ ਲਈ ਕੁਝ ਅਹਿਮ ਐਲਾਨ…Live https://t.co/1JZiesXM5A — Bhagwant Mann (@BhagwantMann) September 5, 2022 CM ਭਗਵੰਤ ਮਾਨ ਨੇ ਵੀ ਟਵਿੱਟਰ 'ਤੇ ਲਾਈਵ ਆ ਕੇ 18-20 ਸਾਲਾਂ ਤੋਂ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਤੋਹਫਾ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਦੇ ਸਨਮਾਨ ਅਤੇ ਭੱਤਿਆਂ ਵਿੱਚ ਸਨਮਾਨਜਨਕ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਯੂਜੀਸੀ ਦੇ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦਿੱਤੀ ਜਾਵੇਗੀ। ਇਹ ਤਨਖਾਹ 1 ਅਕਤੂਬਰ 2022 ਤੋਂ ਦਿੱਤੀ ਜਾਵੇਗੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਯੂਜੀਸੀ ਦੇ 7ਵੇਂ ਤਨਖਾਹ ਕਮਿਸ਼ਨ ਦੇ ਆਧਾਰ 'ਤੇ ਤਨਖਾਹ ਦੇ ਕੇ ਅਧਿਆਪਕਾਂ ਨੂੰ ਵਿਸ਼ੇਸ਼ ਸਹੂਲਤਾਂ ਮਿਲਣ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
PAN Card 2.0 : सरकार का बड़ा फैसला, QR कोड से लैस होंगे नए पैन कार्ड, ऐसे बनेगा और इतना रहेगा चार्ज
Punjab-Haryana weather Update: पंजाब-हरियाणा में कोहरे का येलो अलर्ट, तापमान में गिरावट, जानें अपने शहर का हाल
Kannauj Accident : भीषण सड़क हादसा! ट्रक से टकराई कार, 5 डॉक्टरों की मौत