ਪਰਾਲੀ ਸਾੜਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹਨ । ਤਸਵੀਰਾਂ ਫਰੀਦਕੋਟ ਦੇ ਪਿੰਡ ਜਿਉਣ ਵਾਲਾ ਦੀਆਂ ਨੇ ਜਿੱਥੇ ਕਿਸਾਨਾਂ ਵੱਲੋਂ 2 ਨੋਡਰ ਅਫ਼ਸਰਾਂ ਨੂੰ ਬੰਧਕ ਬਣਾਇਆ ਗਿਆ । ਸਰਕਾਰ ਦੀਆਂ ਹਦਾਇਤਾਂ ਨੂੰ ਲੈ ਕੇ ਇਹ ਅਫ਼ਸਰ ਪਿੰਡੋ ਪਿੰਡੀ ਘੁੰਮ ਰਹੇ ਹਨ । ਜਿੱਥੇ ਇਨਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉੱਥੇ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਨਾਂ ਨੋਟ ਕੀਤੇ ਜਾ ਰਹੇ ਨੇ ਜਿਸ ਤੋਂ ਖਫਾ ਹੋਏ ਕਿਸਾਨਾ ਨੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ ਦਿੱਤਾ ।
ਖੇਤਾਂ ਚ ਆਏ ਇਨਾ 2 ਅਫਸਰਾਂ ਨੂੰ ਇੱਥੇ ਹੀ ਬੰਧਕ ਬਣਾ ਲਿਆ ਗਿਆ । ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਇਨਾ ਅਧਿਆਕਾਰੀਆਂ ਨੂੰ ਰਾਤ ਵੀ ਇੱਥੇ ਕੱਟਣੀ ਪਈ । ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨ ਨਹੀਂ ਮੰਨੇ ਤੇ ਖੇਤ ਵਿਚ ਹੀ ਇਕੱਠੇ ਹੋ ਕੇ ਬੈਠ ਗਏ । ਲਿੰਵਿੰਗ ਇੰਡੀਆਂ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੀ ਅਗਲੀ ਰੂਪ ਰੇਖਾ ਦੱਸੀ ।
ਉੱਧਰ ਬੰਧਕ ਬਣਾਏ 2 ਅਫਸਰਾਂ ਨੇ ਵੀ ਸਾਰੀ ਗੱਲ ਤੇ ਚਾਨਣਾ ਪਾਇਆ, ਉਨਾੰ ਕਿਹਾ ਕਿ ਰਾਤ ਵੀ ਉਨਾ ਨੂੰ ਇੱਥੇ ਗੁਜਾਰਨੀ ਪਏ ਤੇ ਅੱਜ ਵੀ ਕੋਈ ਹੱਲ ਨਹੀਂ ਹੋਇਆ ।
Also Read : Barnala News
ਪਰਾਲੀ ਦਾ ਕੋਈ ਸਾਰਥਕ ਹੱਲ ਹਾਲੇ ਤੱਕ ਸਰਕਾਰਾਂ ਵੱਲੋਂ ਨਹੀਂ ਕੱਢਿਆ ਗਿਆ । ਇਹ ਸੀਜਨ ਵਿੱਚ ਪਰਾਲੀ ਦੇ ਮੁੱਦੇ ਤੇ ਰੱਜਵੀ ਸਿਆਸਤ ਹੁੰਦੇ ਏ । ਕਿਸਾਨਾੰ ਦਾ ਆਪਣਾ ਤਰਕ ਹੈ । ਉਹ ਕਹਿੰਦੇ ਕੇ ਸਰਾਕਾਰ ਵੱਲੋਂ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਉਨਾ ਨੂੰ ਮਜਬੂਰੀ ਬੱਸ ਪਰਾਲੀ ਸੜਨੀ ਪੈਂਦੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਅੱਜ ਪ੍ਰਸ਼ਾਸ਼ਨਿਕ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਚ ਕਾਮਯਾਬ ਹੁੰਦੇ ਹਨ ਕਿ ਜਿਸ ਤੋਂ ਬਾਅਦ ਬੰਧਕ ਬਣਾਏ ਅਧਿਕਾਰੀਆਂ ਨੂੰ ਛੁਡਾਇਆ ਜਾ ਸਕੇ।
ਨਰਿੰਦਰ ਮਾਹੋਰਾਣਾ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Lok Sabha Winter Session 2024:अडानी की गिरफ्तारी की मांग पर विपक्ष का हंगामा, लोकसभा की कार्यवाही स्थगित
Chandigarh News: चंडीगढ़ पुलिस में बड़ा फेरबदल; 2 DSP समेत 15 इंस्पेक्टरों का ट्रांसफर
Punjab news: 7वीं कक्षा की एक छात्रा ने स्कूल से घर आने के बाद की आत्महत्या, कमरे में लटका मिला शव