LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਰਨਾਲਾ 'ਚ NRI ਬਜ਼ੁਰਗ ਜੋੜੇ ਦੇ ਘਰ ਹੋਈ ਲੁੱਟ, ਪਤਨੀ ਦਾ ਕੀਤਾ ਕਤਲ

barnala nri house wife murdered

Barnala News Today

ਪੰਜਾਬ ਵਿੱਚ ਆਏ ਦਿਨ ਲੁੱਟ-ਖੋਹ ਦੇ ਮਾਮਲੇ ਵੱਧਦੇ ਜਾ ਰਹੇ ਹਨ।ਆਏ ਦਿਨ ਹੀ ਸਾਨੂੰ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ। ਮਾਮਲਾ ਬਰਨਾਲਾ ਦੇ ਪਿੰਡ ਕਸਬਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੱਛਲੇ ਮਹੀਂਨੇ ਕੈਨੇਡਾ ਤੋਂ ਵਾਪਸ ਆਏ NRI ਬਜ਼ੁਰਗ ਜੋੜੇ ਦੇ ਘਰ 5,6 ਲੁੱਟੇਰਿਆਂ ਨੇ ਨੇ ਬਜ਼ੁਰਗ ਔਰਤ ਦਾ ਕਤਲ ਕਰ 25 ਤੋਲੇ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ ਅਤੇ ਉਥੇ ਹੀ ਬਜ਼ੁਰਗ ਵਿਅਕਤੀ ਨੂੰ ਬੰਨ੍ਹ ਕੇ ਰੱਖਿਆ ਅਤੇ ਕਰੀਬ 30 ਮਿੰਟ ਤੱਕ ਘਰ ਆਤੰਕ ਮਚਾਉਂਦੇ ਰਹੇ।

ਇਸ ਘਟਨਾ ਦੇ ਨਾਲ ਪਿੰਡ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ । ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੀ ਨਾਕਾਮੀ ਕਾਰਨ ਅੱਜ ਇਹ ਦੁਬਾਰਾ ਘਟਨਾ ਵਾਪਰੀ ਹੈ।

ਉੱਥੇ ਹੀ ਮੌਕੇ ਤੇ ਪੰਹੁਚੇ ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਲੁੱਟੇਰਿਆਂ ਨੂੰ ਵੀ ਜਲਦ ਹੀ ਗਿ੍ਫ਼ਤਾਰ ਕੀਤਾ ਜਾਵੇਗਾ।ਇਸ ਘਟਨਾ ਦਾ ਸ਼ਿਕਾਰ ਹੋਏ NRI ਬਜ਼ੁਰਗ ਲਕਸ਼ਮਨ ਸਿੰਘ ਨੇ ਦੱਸਿਆ ਕਿ ਸਵੇਰੇ 5 ਬਜੇ ਦੇ ਕਰੀਬ 5-6 ਲੁਟੇਰੇ ਉਨ੍ਹਾਂ ਦੇ ਘਰ ਆਏ ਤੇ ਉਨ੍ਹਾਂ ਨਾਲ ਕੁਟਮਾਰ ਕੀਤੀ ਤੇ ਸੋਨੇ ਦਾ ਕੜਾ ਖੋ ਲਿਆ ਤੇ 20 ਮਿੰਟ ਤੱਕ ਘਰ ਦੇ ਵਿਚ ਲਗਾਤਾਰ ਚੋਰੀ ਕਰਦੇ ਰਹੇ ਤੇ ਘਰ ਵਿਚ ਪਿਆ 20 ਤੋਂ 25 ਤੋਲਾ ਸੋਨਾ ਵੀ ਲੁੱਟ ਕੇ ਲੈ ਗਏ । ਜਦੋਂ ਬਜ਼ੁਰਗ ਨੇ ਆਪਣੀ ਪਤਨੀ ਨੂੰ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਮੌਕੇ ਤੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਅਤੇ ਪਿੰਡ ਦੇ ਲੋਕ ਬੱਬੂ ਤੇ ਹਰਬੰਸ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਦਾਂ ਹੀ ਉਨ੍ਹਾਂ ਨੂੰ ਲੁਟ-ਖੋਹ ਤੇ ਕਤਲ ਦੀ ਖ਼ਬਰ ਮਿਲੀ ਤਾਂ ਉਹ ਮੌਕੇ ਤੇ ਉਥੇ ਪੰਹੁਚੇ, ਤੇ ਲੋਕਾਂ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਜੋ ਕਿ NRI ਹਨ ਅਤੇ ਕੈਨੇਡਾ ਵਿਚ ਰੰਹਿਦੇ ਹਨ ਤੇ ਦੋਵੇਂ ਬਜ਼ੁਰਗ ਹਰ ਇਕ ਸਾਲ ਆਪਣੇ ਪਿੰਡ ਆ ਕੇ ਸਮਾਜ-ਸੇਵਾ ਦਾ ਕੰਮ ਕਰਦੇ ਸਨ ।

ਉਥੇ ਹੀ ਪਿੰਡ ਦੇ ਲੋਖਾਂ ਦਾ ਕਹਿਣਾ ਕਿ ਜ਼ਿਆਦਾਤਰ ਪਿੰਡ ਦੇ ਲੋਕ ਬਾਹਰ ਰਹਿੰਦੇ ਹਨ ਅਤੇ ਪਿੰਡ 'ਚ ਨਸ਼ਾ ਧੜਲੇ ਦੇ ਨਾਲ ਬਿਕ ਰਿਹਾ ਹੈ।ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪਿੰਡ ਦੇ ਲੋਕ ਆਪਣੇ ਘਰ ਵਿਚ ਸੁੱਰਖਿਅਤ ਮਹਿਸੂਸ ਨਹੀਂ ਕਰਣਗੇ । ਉੱਥੇ ਹੀ ਪਿੰਡ ਦੇ ਲੋਕਾਂ ਵਲੋਂ ਮੰਗ ਕੀਤੀ ਗਈ ਹੈ ਕਿ ਲੁੱਟੇਰਿਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।

Also Read : Barnala News

In The Market