LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ੍ਰੀ ਹਰਿਮੰਦਰ ਸਾਹਿਬ ਘਟਨਾ 'ਚ ਮਾਰੇ ਗਏ ਨੌਜਵਾਨ ਦੀ ਫਿੰਗਰ ਪ੍ਰਿੰਟਸ ਨਾਲ ਵੀ ਨਹੀਂ ਹੋਈ ਪਛਾਣ 

police statement

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਚ ਸ਼ਨੀਵਾਰ ਨੂੰ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਪਛਾਣ ਕਰਨ ਲਈ ਪੁਲਿਸ ਰੂਟ ਮੈਥਡ (Police Route Method) ਅਤੇ ਫਾਰੈਂਸਿਕ ਵਿਭਾਗ (Department of Forensics) ਦੀ ਟੀਮ ਦਾ ਸਹਾਰਾ ਲੈ ਰਹੀ ਹੈ। ਪਰ ਅਜੇ ਤੱਕ ਪੁਲਸ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਨੇ ਡੀ.ਸੀ.ਪੀ. ਲਾ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ (Police Law and Order Parminder Singh Bhandal) ਦੀ ਪ੍ਰਧਾਨਗੀ ਵਿਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (Special Investigation Team) (ਸਿਟ) ਦਾ ਨਿਰਮਾਣ ਕੀਤਾ ਗਿਆ ਹੈ। ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਨੇ ਵੀ ਦੋ ਦਿਨ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਦਾ ਐਲਾਨ ਕੀਤਾ ਹੈ। Also Read: ਫਿਲਪੀਨਜ਼ 'ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ 

ਸ਼ੁੱਕਰਵਾਰ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਗਤ ਅਤੇ ਭੀੜ ਵਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ। ਐਤਵਾਰ ਨੂੰ ਦਰਬਾਰ ਸਾਹਿਬ ਦੇ ਅੰਦਰ ਉਸ ਦੀ ਮੂਵਮੈਂਟ ਦਿਖਣ ਲਈ ਪੁਲਿਸ ਨੇ ਰੂਟ ਮੈਥਡ ਦਾ ਇਸਤੇਮਾਲ ਕੀਤਾ। ਸੀ.ਸੀ.ਟੀ.ਵੀ. ਕੈਮਰਿਆਂ ਵਿਚ ਟਾਈਮ ਦੇ ਨਾਲ ਨੌਜਵਾਨ ਦੀ ਮੂਵਮੈਂਟ 'ਤੇ ਨਜ਼ਰ ਰੱਖੀ ਗਈ। ਪਰ ਦਰਬਾਰ ਸਾਹਿਬ ਦੇ ਬਾਹਰ ਪੁਲਿਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਸੀ.ਪੀ. ਬੰਡਾਲ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮਾਰਿਆ ਗਿਆ ਮੁਲਜ਼ਮ ਤਿੰਨ ਤੋਂ ਚਾਰ ਵਾਰ ਗੁਰੂ ਘਰ ਵਿਚ ਮੱਥਾ ਟੇਕਦਾ ਦੇਖਿਆ ਗਿਆ। ਇਸ ਤੋਂ ਇਲਾਵਾ ਉਹ ਦੋ ਵਾਰ ਲੰਗਰ ਹਾਲ ਵਿਚ ਅਤੇ ਇਕ ਵਾਰ ਅਕਾਲ ਤਖਤ ਸਾਹਿਬ ਦੇ ਪਿੱਛੇ ਆਰਾਮ ਕਰਦਾ ਨਜ਼ਰ ਆਇਆ। Also Read : ਪਹਾੜਾਂ ਤੋਂ ਮੈਦਾਨ ਤੱਕ ਕੜਾਕੇ ਦੀ ਠੰਡ, ਹਿਮਾਚਲ 'ਚ ਬਰਫ ਦੀ ਚਾਦਰ

ਪਰ ਬਾਹਰ ਛੋਟੀਆਂ-ਛੋਟੀਆਂ ਗਲੀਆਂ ਹੋਣ ਕਾਰਣ ਪੁਲਿਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਪੂਰਾ ਦਿਨ ਪੁਲਿਸ ਦੀਆਂ ਟੀਮਾਂ ਦਰਬਾਰ ਸਾਹਿਬ ਅਤੇ ਆਸਪਾਸ ਦੇ ਏਰੀਆ ਵਿਚ ਸੀ.ਸੀ.ਟੀ.ਵੀ. ਚੈੱਕ ਕਰਦੀ ਰਹੀ। ਪੁਲਿਸ ਦੀ ਫਾਰੈਂਸਿਕ ਟੀਮ ਨੇ ਐਤਵਾਰ ਨੌਜਵਾਨ ਦੇ ਫਿੰਗਰ ਪ੍ਰਿੰਟਸ ਲਏ। ਇਨ੍ਹਾਂ ਫਿੰਗਰ ਪ੍ਰਿੰਟਸ ਨੂੰ ਪੁਲਿਸ ਨੇ ਐਤਵਾਰ ਨੂੰ ਆਧਾਰ ਕਾਰਡ ਦੇ ਡਾਟਾ ਬੇਸ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਕੋਸ਼ਿਸ਼ ਪੂਰੀ ਤਰ੍ਹਾਂ ਨਾਲ ਅਸਫਲ ਹੋ ਗਈ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਫਿੰਗਰ ਪ੍ਰਿੰਟਸ ਦਾ ਰਿਕਾਰਡ ਆਧਾਰ ਕਾਰਡ ਦੇ ਡਾਟਾ ਬੇਸ ਅਤੇ ਪੁਲਿਸ ਦੇ ਡਾਟਾ ਬੇਸ ਨਾਲ ਮੇਲ ਨਹੀਂ ਖਾਂਦਾ। ਫਿਲਹਾਲ ਪੁਲਿਸ ਉਸ ਦੇ ਆਉਣ-ਜਾਣ ਵਾਲੇ ਰੂਟ ਦੇ ਸੀ.ਸੀ.ਟੀ.ਵੀ. ਲੱਭ ਰਹੀ ਹੈ। ਛੇਤੀ ਹੀ ਉਸ ਦੀ ਪਛਾਣ ਕਰ ਲਈ ਜਾਵੇਗੀ।

In The Market