ਮਨਾਲੀ : ਹਿਮਾਚਲ ਪ੍ਰਦੇਸ਼ (Himachal Pradesh) ਦੇ ਮਨਾਲੀ (Manali) ਅਤੇ ਦੂਜੇ ਹਿੱਲ ਸਟੇਸ਼ਨ (The second hill station) ਇਸ ਵਾਰ ਵ੍ਹਾਈਟ ਕ੍ਰਿਸਮਸ (White Christmas) ਅਤੇ ਨਿਊ ਯੀਅਰ (New Year) ਦੇ ਜਸ਼ਨ ਦੇ ਲਈ ਤਿਆਰ ਹਨ। ਪੂਰੇ ਦੇਸ਼ ਤੋਂ ਆਉਣ ਵਾਲੇ ਟੂਰਿਸਟ (Tourist) ਪਹਿਲੀ ਵਾਰ ਅਟਲ ਟਨਲ ਰੋਹਤਾਂਕ (Atal Tunnel Rohtank) ਕਾਰਣ ਲਾਹੌਲ (Lahaul) ਦੀ ਬਰਫੀਲੀ ਵਾਦੀਆਂ ਵਿਚ ਵੀ ਵ੍ਹਾਈਟ ਕ੍ਰਿਸਮਸ (White Christmas) ਮਨਾਉਣਗੇ। ਲਾਹੌਲ ਦੀਆਂ ਵਾਦੀਆਂ ਵਿਚ ਲਗਾਤਾਰ ਬਰਫਬਾਰੀ (Snowfall) ਹੋ ਰਹੀ ਹੈ। ਇਸ ਨਾਲ ਚਾਰੋ ਪਾਸੇ ਬਰਫ ਦੀ ਸਫੈਦ ਚਾਦਰ (White sheet) ਵਿਛ ਗਈ ਹੈ। ਸੂਬੇ ਵਿਚ 23 ਦਸੰਬਰ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ (Western Disturbance Active) ਹੋ ਰਿਹਾ ਹੈ। ਇਸ ਨਾਲ 25 ਦਸੰਬਰ ਨੂੰ ਕ੍ਰਿਸਮਸ (Christmas) ਦੇ ਦਿਨ ਵੀ ਬਰਫਬਾਰੀ ਦੀ ਸੰਭਾਵਨਾ ਬਣ ਰਹੀਹੈ। ਮਨਾਲੀ ਤੋਂ ਜ਼ਿਆਦਾਤਰ ਹੋਟਲਾਂ ਦੇ 60 ਫੀਸਦੀ ਕਮਰੇ ਬੁੱਕ ਹੋ ਚੁੱਕੇ ਹਨ। ਦੂਜੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਆਮਦ ਵਿਚ ਹਰ ਦਿਨ ਵਾਧਾ ਹੋ ਰਿਹਾ ਹੈ। ਟੂਰਿਸਟ ਪਲੇਸ ਵਿਚ ਬਰਫ ਦੀ ਸਫੈਦ ਚਾਦਰ ਵਿਛਦੇ ਹੀ ਹੋਟਲਾਂ ਵਿਚ ਬੁਕਿੰਗ ਵੱਧ ਗਈ ਹੈ। Also Read : ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ, ਵਾਪਰੀ ਘਟਨਾ ਦੀ ਕੀਤੀ ਨਿੰਦਿਆ
ਉਥੇ ਹੀ ਐਤਵਾਰ ਨੂੰ ਦਿੱਲੀ ਵਿਚ ਸੀਜ਼ਨ ਦੀ ਸਭ ਤੋਂ ਠੰਡੀ ਸਵੇਰ ਰਿਕਾਰਡ ਕੀਤੀ ਗਈ। ਇਥੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲੀਅਸ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅੱਜ ਜ਼ਿਆਦਾਤਰ ਤਾਪਮਾਨ 18 ਡਿਗਰੀ ਤੱਕ ਰਹਿ ਸਕਦਾ ਹੈ। 10 ਡਿਗਰੀ ਤੋਂ ਹੇਠਾਂ ਅਤੇ ਆਮ ਤੋਂ 4.5 ਸੈਲਸੀਅਸ ਡਿਗਰੀ ਤਾਪਮਾਨ ਹੋਣ 'ਤੇ ਕੋਲਡ ਡੇਅ ਮੰਨਿਆ ਜਾਂਦਾ ਹੈ। ਮਨਾਲੀ ਦੇ ਕਰੀਬ 60 ਫੀਸਦੀ ਹੋਟਲ ਪੈਕ ਹੋ ਗਏ ਹਨ। ਅਗਲੇ ਹਫਤੇ ਤੱਕ 80 ਫੀਸਦੀ ਹੋਟਲ ਬੁੱਕ ਹੋਣ ਦੀ ਉਮੀਦ ਹੈ। ਜ਼ਿਆਦਾ ਵਿਚ 25 ਤੋਂ 35 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਹੋਟਲਾਂ ਵਿਚ ਡੀਜੇ ਅਤੇ ਬਾਂਸਰੀ ਦੀ ਧੁਨ 'ਤੈ ਕੈਂਡਲ ਲਾਈਟ ਡਿਨਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸੈਲਾਨੀ ਨਗਰੀ ਮਨਾਲੀ ਦੇ ਲੋਕਲ ਸਾਈਟ ਸੀਨ ਕਲੱਬ ਹਾਊਸ, ਮਨੁ ਮੰਦਿਰ, ਹਿਡਿੰਬਾ ਮੰਦਰ, ਮਨਮੋਹਕ ਵਨ ਵਿਹਾਰ, ਸੀਨੀਅਰ ਮੰਦਰ, ਨਗਰ ਰੋਰਿਕ ਆਰਟ ਅਤੇ ਕੈਸਲ ਵਿਚ ਵੀ ਸੈਲਾਨੀਆਂ ਦਾ ਜਮਘਟ ਲੱਗਣ ਲੱਗਾ ਹੈ। Also Read : ਕਪੂਰਥਲਾ ਬੇਅਦਬੀ ਮਾਮਲੇ 'ਚ ਨਵਾਂ ਮੋੜ, ਭੀੜ ਨੇ ਮੁਲਜ਼ਮ ਨੂੰ ੳਤਾਰਿਆ ਮੌਤ ਦੇ ਘਾਟ
ਬਰਫ ਦੀ ਮੋਟੀ ਚਾਦਰ ਓਢੇ ਸੋਲੰਗ ਅਤੇ ਕੋਠੀ ਪਹਿਲਾਂ ਤੋਂ ਜ਼ਿਆਦਾ ਖੂਬਸੂਰਤ ਹੋ ਗਈ ਹੈ। ਅਟਲ ਟਨਲ ਦੇ ਬੰਦ ਹੋਣ ਦੀ ਸੂਰਤ ਵਿਚ ਸੋਲੰਗਨਾਲਾ ਸੈਲਾਨੀਆਂ ਲਈ ਛੋਟਾ ਪੈਣ ਲੱਗਾ ਹੈ। ਮਨਾਲੀ ਮਿਸ਼ਨ ਹਸਪਤਾਲ ਦੇ ਸੀ.ਐੱਮ.ਓ. ਡਾ. ਏ.ਫਿਲਿਪ ਅਤੇ ਪ੍ਰਸ਼ਾਸਨਿਕ ਪ੍ਰਬੰਧਕ ਕ੍ਰਿਸਟੀਨਾ ਨੇ ਦੱਸਿਆ ਮਿਸ਼ਨ ਹਸਪਤਾਲ ਮਨਾਲੀ ਵੀ ਕ੍ਰਿਸਮਸ ਤਿਓਹਾਰ ਨੂੰ ਤਿਆਰ ਹੈ। ਕ੍ਰਿਸਮਸ ਦੀ ਧੂਮਧਾਮ ਸ਼ੁਰੂ ਹੋ ਗਈ ਹੈ। ਇਹ ਇਕ ਹਫਤੇ ਤੱਕ ਜਾਰੀ ਰਹੇਗੀ। ਬਰਫ ਦੀ ਸਫੈਗਦੀ ਵਿਚ ਸੈਲਾਨੀ ਇਸ ਵਾਰ ਵ੍ਹਾਈਟ ਕ੍ਰਿਸਮਸ ਮਨਾਉਣਗੇ। ਦੂਜੇ ਪਾਸੇ ਫੋਟੋਗ੍ਰਾਫਰ, ਟੈਕਸੀ, ਗਾਈਡ, ਹੋਟਲ ਕਾਰੋਬਾਰੀ ਅਤੇ ਦੂਜੀਆਂ ਗਤੀਵਿਧੀਆਂ ਨਾਲ ਜੁੜੇ ਸੈਂਕੜੇ ਲੋਕ ਸੈਲਾਨੀਆਂ ਦੀ ਆਮਦ ਵੱਧਣ ਤੋਂ ਖੁਸ਼ ਹਨ। ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕ੍ਰਿਸਮਸ ਅਤੇ ਨਿਊ ਈਅਰ ਦੌਰਾਨ ਕਾਰੋਬਾਰ ਵਿਚ ਵਾਧੇ ਦੀ ਉਮੀਦ ਹੈ। ਹੋਟਲ ਗਲੇਸ਼ੀਅਰ ਦੇ ਪ੍ਰਬੰਧਕ ਰਾਣਾ ਅਤੇ ਸਨੋ ਫਲੈਕਸ ਦੇ ਮੈਨੇਜਰ ਦੀਪਾਂਕਰ ਕਪੂਰ ਦਾ ਕਹਿਣਾ ਹੈ ਕਿ ਬਰਫਬਾਰੀ ਹੋਣ ਨਾਲ ਹੋਟਲਾਂ ਦੀ ਬੁਕਿੰਗ ਵਧੀ ਹੈ। Also Read : ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਬੋਲੇ ਸੁਖਬੀਰ ਸਿੰਘ ਬਾਦਲ
ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਦੱਸਿਆ ਕਿ ਕ੍ਰਿਸਮਸ ਅਤੇ ਨਿਊ ਯੀਅਰ ਵਿਚ ਸੈਲਾਨੀਆਂ ਨੂੰ ਚੰਗੇ ਪੈਕੇਜ ਦੇ ਨਾਲ ਬਿਹਤਰੀਨ ਸਹੂਲਤਾਂ ਦੇਣਗੇ। ਮਨਾਲੀ ਦੇ ਜ਼ਿਆਦਾਤਰ ਹੋਟਲਾਂ ਵਿਚ 50 ਤੋਂ 60 ਫੀਸਦੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਮਨਾਲੀ ਆਉਣ ਵਾਲੇ ਹਰ ਇਕ ਸੈਲਾਨੀ ਨੂੰ ਬਿਹਤਰੀਨ ਸਹੂਲਤਾਂ ਦੇਣੀਆਂ ਐਸੋਸੀਏਸ਼ਨ ਦੀ ਪਹਿਲ ਰਹੇਗੀ। ਕੁੱਲੂ ਦੇ ਐੱਸ.ਪੀ. ਗੁਰਦੇਵ ਸ਼ਰਮਾ ਦਾ ਕਹਿਣਾ ਹੈ ਕ੍ਰਿਸਮਸ ਅਤੇ ਨਿਊ ਯੀਅਰ ਨੂੰ ਲੈ ਕੇ ਥਾਂ-ਥਾਂ ਪੁਲਿਸ ਤਾਇਨਾਤ ਕੀਤੀ ਗਈ ਹੈ। ਕੋਈ ਹੁੜਦੰਗ ਨਾ ਹੋਵੇ, ਇਸ ਦੇ ਲਈ ਖਾਸ ਤਿਆਰੀਆਂ ਕੀਤੀ ਗਈ ਹੈ। ਟ੍ਰੈਫਿਕ ਦਰੁਸਤ ਰੱਖਣ ਨੂੰ ਪੁਖਤਾ ਇੰਤਜ਼ਾਮ ਕੀਤੇ ਹਨ। ਸੈਲਾਨੀਆਂ ਸਣੇ ਸਾਰੇ ਵਾਹਨ ਚਾਲਕਾਂ ਤੋਂ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka rashifal: आज के दिन सिंह-कुंभ वाले करियर में बड़गे आगे, जानें अन्य राशियों का हाल
Alovera juice benefits: एलोवेरा जूस पीने से दूर होती हैं ये समस्याएं, जानें अन्य फायदे
Kerala News: फोन पर पत्नी को दिया तलाक; आरोपी पति गिरफ्तार