LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਲਪੀਨਜ਼ 'ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ 

206

ਮਨੀਲਾ : ਫਿਲਪੀਨਜ਼ (Philippines) ਇਸ ਵੇਲੇ ਇਸ ਸਾਲ ਦੇ ਸਭ ਤੋਂ ਭਿਆਨਕ ਤੂਫਾਨ (Terrible storm) ਨਾਲ ਜੂਝ ਰਿਹਾ ਹੈ। ਤੂਫਾਨ ਜਿਸ ਦਾ ਨਾਂ ਰਾਈ ਰੱਖਿਆ ਗਿਆ ਹੈ। ਉਸ ਕਾਰਣ ਫਿਲਪੀਨਜ਼ (Philippines)  ਵਿਚ ਹੁਣ ਤੱਕ 208 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਤਕਰੀਬਨ 4 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਭਿਆਨਕ ਤੂਫਾਨ ਰਾਈ (Terrible storm rai) ਨੇ ਫਿਲਪੀਨਜ਼ (Philippines) ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਪੇਟ ਵਿਚ ਲਿਆ ਸੀ। ਇਸ ਤੋਂ ਬਾਅਦ ਐਤਵਾਰ ਤੋਂ ਉਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। 


ਜਾਣਕਾਰੀ ਮੁਤਾਬਕ ਬੋਹੋਲ ਟਾਪੂਨੁਮਾ ਸੂਬੇ ਵਿਚ ਸਥਿਤੀ ਸਭ ਤੋਂ ਖਰਾਬ ਹੈ। ਉਥੇ 72 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਕਈ ਅਜਿਹੇ ਵੀ ਲੋਕ ਹਨ ਜੋ ਅਜੇ ਤੱਕ ਲਾਪਤਾ ਹਨ। ਫਿਲਹਾਲ ਅਧਿਕਾਰੀ ਮੌਤ ਦਾ ਪੂਰਾ ਅੰਕੜਾ ਜੁਟਾਉਣ ਵਿਚ ਲੱਗੇ ਹਨ। ਜ਼ਮੀਨ ਖਿਸਕਣ ਅਤੇ ਵਿਆਪਕ ਹੜ੍ਹ ਕਾਰਣ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਦਾ ਠੀਕ ਅੰਕੜਾ ਜੁਟਾਇਆ ਜਾ ਰਿਹਾ ਹੈ। ਤੂਫਾਨਦੀ ਵਜ੍ਹਾ ਕਾਰਣ ਕਈ ਥਾਈਂ ਬਿਜਲੀ, ਪਾਣੀ ਦੀ ਸਪਲਾਈ ਪ੍ਰਭਾਵਿਤ ਹੈ। ਜਿਸ ਨਾਲ ਲੋਕ ਪ੍ਰੇਸ਼ਾਨ ਹਨ। 


ਰਾਈ ਨੂੰ 5ਵੀਂ ਕੈਟੇਗਰੀ ਦਾ ਤੂਫਾਨ ਮੰਨਿਆ ਗਿਆ ਹੈ ਜੋ ਕਿ ਕਾਫੀ ਭਿਆਨਕ ਹੈ। ਬੋਹੋਲ ਸੂਬੇ ਦੇ ਨਾਲ-ਨਾਲ ਇਸ ਨੇ ਸੇਬੂ, ਲੇਯਤੇ, ਸੁਰਿਗਾਓ ਡੇਲ ਨਾਰਟ ਸੂਬੇ ਨੂੰ ਵੀ ਲਪੇਟ ਵਿਚ ਲਿਆ ਹੈ। ਉਥੇ ਹੀ ਸਰਫਿੰਗ ਦੀ ਪ੍ਰਸਿੱਧ ਥਾਂ ਸਿਰਗਾਓ ਅਤੇ ਦੀਨਾਗਾਟ ਟਾਪੂ ਸਮੂਹ ਵੀ ਇਸ ਤੋਂ ਪ੍ਰਭਾਵਿਤ ਹੈ।
ਰਾਈ ਤੂਫਾਨ ਫਿਲਹਾਲ ਐਤਵਾਰ ਨੂੰ ਫਿਲਪੀਨਜ਼ ਤੋਂ ਸਾਊਥ ਚਾਈਨਾ ਸੀ ਵੱਲ ਮੁੜ ਗਿਆ ਹੈ ਪਰ ਆਪਣੇ ਪਿੱਛੇ ਇਹ ਉਖੜੇ ਦਰੱਖਤ, ਉਖੜੀਆਂ ਛੱਤਾਂ, ਟੁੱਟੇ ਘਰ, ਤਬਾਹ ਕੀਤੇ ਗਏ ਬੁਨਿਆਦੀ ਢਾਂਚੇ ਛੱਡ ਗਿਆ ਹੈ। ਕਈ ਸ਼ਹਿਰਾਂ ਵਿਚ ਅਜੇ ਤੱਕ ਪਾਣੀ ਭਰਿਆ ਹੋਇਆ ਹੈ। ਦੱਸ ਦਈਏ ਕਿ ਫਿਲਪੀਨਜ਼ ਹਰ ਸਾਲ ਲਗਭਗ 20 ਭਿਆਨਕ ਤੂਫਾਨਾਂ ਦਾ ਸਾਹਮਣਾ ਕਰਦਾ ਹੈ। ਇਹ ਦੀਪਸਮੂਹ ਅਜਿਹੀ ਥਾਂ 'ਤੇ ਸਥਿਤ ਹੈ ਜਿਸ ਤੋਂ ਇਹ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਹੋ ਜਾਂਦਾ ਹੈ ਜਿੱਥੇ ਕੁਦਰਤੀ ਐਮਰਜੈਂਸੀ ਜ਼ਿਆਦਾ ਹੁੰਦੀ ਹੈ।

In The Market