LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੰਗਨਾ ਰਣੋਤ ਖਿਲਾਫ ਅੰਮ੍ਰਿਤਸਰ ਵਿਚ ਸਮਾਜ ਸੇਵੀ ਸੰਸਥਾ ਨੇ ਕੀਤਾ ਵਿਰੋਧ

61

ਅੰਮ੍ਰਿਤਸਰ: ਬੀਤੇ ਦਿਨੀਂ 3 ਖੇਤੀ ਆਰਡੀਨੈਂਸ (Agriculture Ordinance) ਦੇ ਕਾਲੇ ਕਾਨੂੰਨਾਂ (Black laws) ਨੂੰ ਰੱਦ ਕਰਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  (Prime Minister Narendra Modi) ਦੇ ਬਿਆਨ 'ਤੇ ਟਿਪਣੀ ਕਰਦਿਆਂ ਪੰਜਾਬੀਆਂ ਬਾਰੇ ਸੋਸ਼ਲ ਮੀਡੀਆ (Social media) 'ਤੇ ਭੱਦੇ ਕੁਮੈਂਟ (Comments) ਕਰਨ ਵਾਲੀ ਕੰਗਨਾ ਰਣੋਤ (Kangana Ranaut) ਖਿਲਾਫ ਅੱਜ ਅੰਮ੍ਰਿਤਸਰ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਅਤੇ ਹੋਰ ਵਰਕਰਾਂ ਵਲੋਂ ਕੰਗਨਾ ਰਣੌਤ ਦੇ ਪੁਤਲੇ 'ਤੇ ਜੁੱਤੀਆਂ ਦੇ ਹਾਰ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਆਗੂ ਅਨਿਲ ਵਸ਼ਿਸ਼ਟ ਨੇ ਦੱਸਿਆ ਕਿ ਫਿਲਮੀ ਅਦਾਕਾਰਾ ਕੰਗਨਾ ਰਣੌਤ ਵਲੋਂ ਪੰਜਾਬੀਆਂ ਬਾਰੇ ਸ਼ੌਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ, ਜਿਸ ਦੇ ਚਲਦੇ ਵਿਰੋਧ ਵਜੋਂ ਅਸੀਂ ਅੱਜ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਵਿਖੇ ਕੰਗਨਾ ਰਣੌਤ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਨੂੰ ਇਸ ਭੱਦੀ ਸ਼ਬਦਾਵਲੀ ਦੀ ਵਰਤੋਂ ਨਾ ਕਰ ਆਪਣਾ ਦਿਮਾਗੀ ਇਲਾਜ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦੀ ਸੂਰਮਿਆਂ ਦੀ ਧਰਤੀ ਹੈ ਅਜਿਹੇ ਸੂਬੇ ਦੇ ਲੋਕਾਂ ਬਾਰੇ ਗਲਤ ਟਿੱਪਣੀ ਕਰਨਾ ਮੰਦਭਾਗਾ ਹੈ, ਜਿਸ ਬਾਰੇ ਉਸ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

In The Market