LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਰਦਾਸਪੁਰ ਦੀ Indo-Pak ਸਰਹੱਦ 'ਤੇ BSF ਦੀ ਵੱਡੀ ਕਾਰਵਾਈ, ਪਾਕਿਸਤਾਨੀ ਘੁਸਪੈਠੀਆ ਢੇਰ

21d bsf

ਗੁਰਦਾਸਪੁਰ: ਸਰਹੱਦੀ ਸੁਰੱਖਿਆ ਬਲ (BSF) ਨੇ ਮੰਗਲਵਾਰ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਵਿਚ ਅੰਤਰਰਾਸ਼ਟਰੀ ਸਰਹੱਦ ਉੱਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ (Pakistani Intruder) ਨੂੰ ਢੇਰ ਕਰ ਦਿੱਤਾ ਹੈ। ਬੀਐੱਸਐੱਫ ਸੂਤਰਾਂ ਮੁਤਾਬਕ ਅੱਜ ਤੜਕੇ ਘੁਸਪੈਠੀਆ ਜਦੋਂ ਸਰਹੱਦ ਉੱਤੇ ਲੱਗੀਆਂ ਕੰਢਿਆਲੀਆਂ ਤਾਰਾਂ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਵੇਲੇ ਚੌਕਸ ਜਵਾਨਾਂ ਨੇ ਘੁਸਪੈਠੀਏ ਨੂੰ ਲਲਕਾਰਿਆ ਤੇ ਗੋਲੀ ਮਾਰ ਦਿੱਤੀ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਇਲਾਕੇ ਵਿਚ ਬਸੰਤਰ ਚੌਕੀ ਦੇ ਨੇੜੇ ਇਕ ਡਰੋਨ ਵੀ ਦੇਖਿਆ ਗਿਆ। ਬੀਐੱਸਐੱਫ ਮੁਲਾਜ਼ਮਾਂ ਤੇ ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਤਾਂ ਕਿ ਪਤਾ ਲੱਗ ਸਕੇ ਕਿ ਡਰੋਨ ਇਲਾਕੇ ਵਿਚ ਕੋਈ ਹਥਿਆਰ ਜਾਂ ਕੋਈ ਹੋਰ ਸਾਮਾਨ ਤਾਂ ਨਹੀਂ ਸੁੱਟ ਗਿਆ।

Also Read: ਪਾਕਿਸਤਾਨੀ ਕ੍ਰਿਕਟਰ 'ਤੇ ਲੱਗੇ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼, FIR ਦਰਜ

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਡੇਰਾ ਬਾਬਾ ਨਾਨਕ ਇਲਾਕੇ ਵਿਚ ਇਕ ਪਾਕਿਸਤਾਨੀ ਨੌਜਵਾਨ ਨੂੰ ਫੜਿਆ ਗਿਆ ਸੀ। ਬੀਐੱਸਐੱਫ ਨੇ ਨੌਜਵਾਨ ਦੇ ਕੋਲ ਇਕ ਮੋਬਾਇਲ ਫੋਨ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਸੀ। ਐਤਵਾਰ ਰਾਤ ਬੀਐੱਸਐੱਫ ਨੇ ਸੂਬੇ ਦੇ ਗੁਰਦਾਸਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਕ ਸ਼ੱਕੀ ਪਾਕਿਸਤਾਨੀ ਡਰੋਨ ਦੇਖਿਆ ਸੀ। ਡਰੋਨ ਪਾਕਿਸਤਾਨ ਵੱਲੋਂ ਗੁਰਦਾਸਪੁਰ ਵੱਲ ਕਸੋਵਾਲ ਸਰਹੱਦ ਚੌਕੀ ਵੱਲ ਆ ਰਿਹਾ ਸੀ। ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਨੂੰ ਦੇਖਿਆ ਤੇ ਉਸ ਉੱਤੇ ਪੰਜ ਰੌਂਦ ਗੋਲੀਆਂ ਫਾਇਰ ਕੀਤੀਆਂ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ।

In The Market