LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਸੰਕਟ : ਝੋਨਾ ਲੁਆਈ ਦੀ ਬਜਾਏ ਝੋਨਾ ਪੁਟਾਈ ਨੂੰ ਮਜਬੂਰ ਹੋਇਆ ਕਿਸਾਨ

sankat

ਗੁਰਦਾਸਪੁਰ: ਪੰਜਾਬ ਵਿਚ ਚਲ ਰਹੇ ਬਿਜਲੀ (Power cut) ਸੰਕਟ ਨੂੰ ਲੈ ਕੇ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।  ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ  (Gurdaspur) ਦੇ ਪਿੰਡਾਂ ਦੇ ਕਿਸਾਨਾਂ ਨੂੰ ਬਿਜਲੀ ਨੂੰ ਲੈ ਕੇ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤਾਂ 8 ਘੰਟੇ ਬਿਜਲੀ ਦੇਣ ਦੀ ਗੱਲ ਕਰ ਰਹੀ ਹੈ, ਪਰ (Power cut)ਬਿਜਲੀ ਬਹੁਤ ਹੀ ਘਟ ਆ ਰਹੀ ਹੈ, ਜਿਸ ਨਾਲ ਖੇਤਾਂ ਵਿੱਚ ਕੰਮ ਕਰਨਾ ਔਖਾ ਹੋ ਗਿਆ। ਬਿਜਲੀ ਤੋਂ ਬਿਨਾਂ ਪਾਣੀ ਵਾਲੀ ਮੋਟਰ ਵੀ ਨਹੀਂ ਚੱਲਦੀ, ਜਿਸ ਕਰਕੇ ਖੇਤ (Field) ਸੁਕ ਗਏ ਹਨ, ਜਿਸ ਨਾਲ ਫਸਲ ਅਤੇ ਕੁਝ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ। 

Read this:  ਲਾਲ ਕਿਲ੍ਹੇ ਹਿੰਸਾ ਮਾਮਲਾ: ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੂਰਾ ਸਮਾਂ (Power cut)ਬਿਜਲੀ ਦਿੱਤੀ ਜਾਵੇ, ਜਿਸ ਨਾਲ ਕੰਮ ਕਰਨਾ ਸੋਖਾਲਾ ਹੋ ਸਕੇ। ਕਿਸਾਨਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਅਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ ਹੈ, ਜਿਸ ਕਰਕੇ ਉਹ ਬਿਜਲੀ ਦੀ ਉਡੀਕ ਕਰਦੇ ਹਨ, ਲੇਕਿਨ ਜਿਨ੍ਹਾਂ ਕੋਲ ਜਨਰੇਟਰ ਵੀ ਹੈ, ਉਹ ਵੀ ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਤ ਦੀ ਵਰਤੋਂ ਨਹੀਂ ਕਰ ਸਕਦੇ। 

Read this: ਲੋਕਾਂ ਨੂੰ ਮਹਿੰਗਾਈ ਦੀ ਮਾਰ, ਪੈਟਰੋਲ ਦੀਆਂ ਕੀਮਤਾਂ ਵਿਚ ਮੁੜ ਹੋਇਆ ਵਾਧਾ

ਕਰੀਬ 100 ਰੁਆਏ ਦੇ ਕੋਲ ਲੀਟਰ (diesel price) ਡੀਜ਼ਲ ਹੋ ਗਿਆ ਹੈ, ਅਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ, ਜਿਸ ਨਾਲ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ, ਲੇਕਿਨ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿਚ ਨਹੀਂ।

ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਹੈ, ਉਸਦੇ ਵਿਚ ਵੀ ਬਿਜਲੀ ਕੱਟ ਲੱਗ ਜਾਂਦਾ ਹੈ। ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਉਣ ਕਰਕੇ ਪਾਣੀ ਨਹੀਂ ਮਿਲਿਆ, ਜਿਸ ਕਰਕੇ ਝੋਨੇ ਦੀ ਪਨੀਰੀ ਸੁੱਕਣ ਕਰਕੇ ਵੱਡ ਦਿੱਤੀ ਹੈ, ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਦਿੱਤੀ ਜਾਵੇ, ਜਿਸ ਨਾਲ ਪ੍ਰੇਸ਼ਾਨੀ ਨਾ ਹੋ ਸਕੇ।

In The Market