LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਲ ਕਿਲ੍ਹੇ ਹਿੰਸਾ ਮਾਮਲਾ: ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

redmd

ਨਵੀਂ ਦਿੱਲੀ (ਇੰਟ.)- ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਨੌਜਵਾਨ (Jugraj Singh) ਜੁਗਰਾਜ ਸਿੰਘ ਨੂੰ ਦਿੱਲੀ ਦੀ ਮਾਨਯੋਗ ਅਦਾਲਤ ਵੱਲੋਂ ਅਗਾਊਂ ਜ਼ਮਾਨਤ (grants bail) ਮਿਲ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਬੂਟਾ ਸਿੰਘ (Buta Singh) 'ਤੇ ਦਿੱਲੀ ਪੁਲਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। 

 

Read this- ਅਦਾਕਾਰ ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖਲ

ਬੂਟਾ ਸਿੰਘ ਲਾਲ ਕਿਲ੍ਹੇ (Red Fort) 'ਚ ਕੇਸਰੀ ਝੰਡਾ ਲਹਿਰਾਉਣ ਵਾਲੇ ਮੁਲਜ਼ਮ ਜੁਗਰਾਜ ਨਾਲ ਸੀ। ਬੂਟਾ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਦੀ ਅਗਾਉਂ ਜ਼ਮਾਨਤ ਲਈ ਦਲ ਖ਼ਾਲਸਾ ਵਲੋਂ ਚਾਰਾਜੋਈ ਕੀਤੀ ਜਾ ਰਹੀ ਸੀ ਤੇ ਮਾਨਯੋਗ ਅਦਾਲਤ ਵਲੋਂ 20 ਜੁਲਾਈ ਤੱਕ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਜੁਗਰਾਜ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਰੂਬਰੂ ਹੋਵੇਗਾ। 

Read this- ਅਮੁੱਲ ਦੁੱਧ ਹੋਇਆ ਮਹਿੰਗਾ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਕੀਮਤ

ਗੌਰਤਲਬ ਹੈ ਕਿ ਬੂਟਾ ਸਿੰਘ ਲਾਲ ਕਿਲ੍ਹੇ (Red Fort) 'ਚ ਕੇਸਰੀ ਝੰਡਾ ਲਹਿਰਾਉਣ ਵਾਲੇ ਮੁਲਜ਼ਮ ਜੁਗਰਾਜ ਨਾਲ ਸੀ। ਬੂਟਾ ਸਿੰਘ ਪੰਜਾਬ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ (Delhi Police Spacial cell) ਵਲੋਂ ਗੁਰਜੋਤ ਸਿੰਘ (Gurjot Singh) ਨਾਮ ਦੇ ਮੁਲਜ਼ਮ ਨੂੰ ਪੰਜਾਬ (Punjab) ਦੇ ਅੰਮ੍ਰਿਤਸਰ (Amritsar) ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਸ (Delhi Police) ਨੇ ਉਸ ਦੀ ਗ੍ਰਿਫਤਾਰੀ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਸ 'ਤੇ ਲਾਲ ਕਿਲੇ ਦੇ ਸਾਹਮਣੇ ਭੜਕਾਊ ਭਾਸ਼ਣ ਦੇਣ ਅਤੇ ਲਾਲ ਕਿਲ੍ਹੇ ਪਿੱਛੇ ਗੁੰਬਦ 'ਤੇ ਧਾਰਮਿਕ ਝੰਡਾ ਲਹਿਰਾਉਣ ਦਾ ਦੋਸ਼ ਸੀ।

In The Market