LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮੁੱਲ ਦੁੱਧ ਹੋਇਆ ਮਹਿੰਗਾ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਕੀਮਤ

amul milk

ਨਵੀਂ ਦਿੱਲੀ (ਇੰਟ.)- ਕੋਰੋਨਾ ਕਾਲ (Corona Pendamic) ਵਿਚ ਮਹਿੰਗਾਈ ਤੋਂ ਜਨਤਾ ਪ੍ਰੇਸ਼ਾਨ ਹੈ। ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਪੈਟਰੋਲ-ਡੀਜ਼ਲ (Petrol-Deisel) ਤੱਕ ਮਹਿੰਗਾ ਹੋ ਗਿਆ ਹੈ, ਜਿਸ ਦਾ ਸਿੱਧਾ ਅਸਰ ਜਨਤਾ ਦੀ ਜੇਬ 'ਤੇ ਪਿਆ ਹੈ। ਹੁਣ ਅਮੂਲ ( Amul Milk) ਨੇ ਵੀ ਗਾਹਕਾਂ ਨੂੰ ਝਟਕਾ ਦਿੱਤਾ ਹੈ। ਅਮੂਲ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਗੁਜਰਾਤ (Gujrat) ਸਹਿਕਾਰੀ ਦੁੱਧ ਵਿਪਣਨ ਸੰਘ (ਜੀ.ਸੀ.ਐੱਮ.ਐੱਮ.ਐੱਫ.) ਨੇ ਬੁੱਧਵਾਰ ਨੂੰ ਕਿਹਾ ਕਿ ਅਮੁੱਲ ਦੁੱਧ ਦੀਆਂ ਕੀਮਤਾਂ ਵਿਚ ਇਕ ਜੁਲਾਈ (july) ਤੋਂ ਸਾਰੇ ਬ੍ਰਾਂਡਾਂ ਲਈ ਦੋ ਰੁਪਏ ਪ੍ਰਤੀ ਲਿਟਰ (Per Litre) ਦਾ ਵਾਧਾ ਕੀਤਾ ਜਾਵੇਗਾ।

After Mother Dairy, Amul to raise milk prices by Rs 2 per litre | Business  News – India TV

Read this- ਅਦਾਕਾਰ ਨਸੀਰੂਦੀਨ ਸ਼ਾਹ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਗਿਆ ਦਾਖਲ

ਅਮੁਲ ਬ੍ਰਾਂਡ ਨਾਂ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਵੰਡ ਕਰਨ ਵਾਲੇ ਜੀ.ਸੀ.ਐੱਮ.ਐੱਮ. ਐੱਫ. ਦੇ ਪ੍ਰਬੰਧ ਨਿਰਦੇਸ਼ਕ ਆਰ.ਐੱਸ. ਸੋਢੀ ਨੇ ਕਿਹਾ ਕਿ ਲਗਭਗ ਇਕ ਸਾਲ ਅਤੇ 7 ਮਹੀਨੇ ਤੋਂ ਬਾਅਦ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ, ਜੋ ਉਤਪਾਦਨ ਲਾਗਤ ਵਿਚ ਵਾਧੇ ਕਾਰਣ ਜ਼ਰੂਰੀ ਹੋ ਗਿਆ ਸੀ। ਇਸ ਦੇ ਨਾਲ ਹੁਣ ਅਮੁੱਲ ਗੋਲਡ 58 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲੇਗਾ।

Amul Milk: From there to here to being everywhere

Read this- ਪੰਜਾਬ ਨੂੰ ਐਕਟਿੰਗ ਕਰਨ ਵਾਲੇ ਦੀ ਨਹੀਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ : ਸੁਖਬੀਰ
ਉਨ੍ਹਾਂ ਨੇ ਕਿਹਾ ਕਿ ਅਮੁੱਲ ਦੁੱਧ ਦੀਆਂ ਕੀਮਤਾਂ ਵਿਚ ਕਲ ਤੋਂ ਪੂਰੇ ਭਾਰਤ ਵਿਚ ਦੋ ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾਵੇਗਾ। ਨਵੀਂਆਂ ਕੀਮਤਾਂ ਸਾਰੇ ਅਮੁਲ ਦੁੱਧ ਬ੍ਰਾਂਡਾਂ ਜਿਵੇਂ ਸੋਨਾ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ, ਨਾਲ ਹੀ ਗਾਂ ਅਤੇ ਭੈਂਸ ਦੇ ਦੁੱਧ 'ਤੇ ਵੀ ਲਾਗੂ ਹੋਵੇਗੀ। ਸੋਢੀ ਨੇ ਕਿਹਾ ਕਿ ਖੁਰਾਕ ਮਹਿੰਗਾਈ ਵਧਣ ਕਾਰਣ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਜ਼ਰੂਰੀ ਹੋ ਗਿਆ ਸੀ। ਇਸ ਤੋਂ ਇਲਾਵਾ ਪੈਕੇਜਿੰਗ ਦੀ ਲਾਗਤ ਵਿਚ 30 ਤੋਂ 40 ਫੀਸਦੀ, ਟਰਾਂਸਪੋਰਟ ਲਾਗਤ ਵਿਚ 30 ਫੀਸਦੀ ਅਤੇ ਊਰਜਾ ਲਾਗਤ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦੇ ਚੱਲਦੇ ਉਤਪਾਦਨ ਲਾਗਤ ਵੱਧ ਗਈ ਹੈ।

In The Market