LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਨੂੰ ਐਕਟਿੰਗ ਕਰਨ ਵਾਲੇ ਦੀ ਨਹੀਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ : ਸੁਖਬੀਰ 

sukhbir amritsar

ਅੰਮ੍ਰਿਤਸਰ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ (Harsimrat Kaur Badal)ਅੱਜ ਸ੍ਰੀ ਹਰਿਮੰਦਰ ਸਾਹਿਬ (Golden Temple) ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ (Reporter) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਮਿਸਗਾਈਡਡ ਮਿਜ਼ਾਈਲ (Sidhu Misguide Missile) ਹੈ ਜੋ ਕਿਸੇ ਦੇ ਵੀ ਕੰਟਰੋਲ (Control) ਹੇਠ ਨਹੀਂ ਹੈ। ਉਹ ਆਪਣੇ-ਆਪ ਸਣੇ ਕਿਸੇ ਵੀ ਦਿਸ਼ਾ ਵਿੱਚ ਵੀ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਐਕਟਿੰਗ ਕਰਨ ਵਾਲੇ ਦੀ ਲੋੜ ਨਹੀਂ ਸਗੋਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ ਹੈ।

Read this- 'ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮੋਮਬੱਤੀਆਂ ਫੜਾਉਣ ਦੀ ਤਿਆਰੀ ਵਿਚ ਕੇਜਰੀਵਾਲ'

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਸਿੱਧੂ ਦੀ ਆਪਣੇ ਕਰੀਅਰ ਵਿਚ ਕਿਸੇ ਨਾਲ ਵੀ ਨਹੀਂ ਬਣੀ। ਉਸ ਨੇ ਕ੍ਰਿਕਟ ਦਾ ਮੈਦਾਨ ਵੀ ਲੜ ਕੇ ਛੱਡਿਆ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਦਾ ਮੁੱਦਾ ਚੁੱਕਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਕਰੰਟ ਦੌੜ ਰਿਹਾ ਹੈ। ਕੇਜਰੀਵਾਲ ਵੱਲੋਂ ਪੰਜਾਬੀਆਂ ਲਈ 300 ਯੂਨਿਟ ਮੁਫਤ ਬਿਜਲੀ ਤੇ 24 ਘੰਟੇ ਦੀ ਸਪਲਾਈ ਦੇ ਵਾਅਦੇ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿਜਲੀ ਦਾ ਨਾਅਰਾ ਲਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਆਰਥਿਕ ਬੁਨਿਆਦੀ ਢਾਂਚਾ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਨੀਅਤ ਸਾਫ ਨਹੀਂ ਹੈ। ਇੱਥੇ ਬਿਜਲੀ ਪੂਰੀ ਨਹੀਂ ਆ ਰਹੀ ਤੇ ਬਿਜਲੀ ਕੱਟ ਲੱਗ ਰਹੇ ਹਨ।

In The Market