LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ 'ਚ ਨਹੀਂ ਰੁਕ ਰਹੀ ਪੋਸਟਰਵਾਰ, ਹੁਣ ਪ੍ਰਤਾਪ ਬਾਜਵਾ ਦੇ ਵੀ ਲੱਗੇ ਪੋਸਟਰ

bjwa poster

ਗੁਰਦਾਸਪੁਰ:  ਪੰਜਾਬ ਦੀ ਕਾਂਗਰਸ (Congress) ਵਿਚ ਕਾੰਟੋ-ਕਲੇਸ਼ ਮੁਕਣ ਦਾ ਨਾ ਨਹੀਂ ਲੈ ਰਹੀ, ਪੰਜਾਬ ਦੇ ਵਿੱਚ ਕਾਂਗਰੇਸ ਦੇ ਲੀਡਰਾਂ ਦੀ ਪੋਸਟਰਵਾਰ ਲਗਾਤਾਰ ਹੀ ਜਾਰੀ ਹੈ, ਵਰਕਰ ਅਪਣੇ ਲੀਡਰ ਦੇ ਹੱਕ ਦੇ ਵਿੱਚ ਪੋਟਰ ਲਗਾ ਰਹੇ ਹਨ। ਪਹਿਲਾਂ ਅਮ੍ਰਿਤਸਰ ਦੇ ਵਿੱਚ ਸੀਐਮ (Capt. Amarinder Singh) ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲਗੇ, ਪਟਿਆਲਾ ਦੇ ਵਿੱਚ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਗੇ, ਫਰੀਦਕੋਟ ਦੇ ਵਿੱਚ ਰਾਜਸਭਾ ਮੈਂਬਰ (Poster of Partap Singh Bajwa)ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਲਗੇ ਅਤੇ ਹੁਣ ਫਿਰ ਜਿਲਾ ਗੁਰਦਾਸਪੁਰ ਦੀ ਵਿਧਾਨਸਭਾ ਹਲਕਾ ਕਦੀਆਂ ਦੇ ਵਿੱਚ ਰਾਜਸਭਾ ਮੇਮਬਰ ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸੀ ਵਰਕਰਾਂ ਦੇ ਵਲੋਂ ਪੋਸਟਰ ਲਗਾਏ ਗਏ ਹਨ। 

Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ

ਹਲਕਾ ਕਦੀਆਂ ਦੇ ਵਿੱਚ ਲਗੇ ਪੋਸਟਰਾਂ ਤੇ ਲਿਖਿਆ ਹੋਇਆ ਹੈ, 'ਸਾਰਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਅਤੇ 2022 ਆਵੇਗਾ ਪੰਜਾਬ ਵਿਚ (Partap Singh Bajwa)ਪ੍ਰਪ੍ਰਤਾਪ ਸਿੰਘ ਹੀ ਛਾਵੇਗਾ। ਜਿਸ ਤਰ੍ਹਾਂ ਦਾ ਸਲੋਗਨ ਪੋਸਟਰਾਂ ਦੇ ਉਤੇ ਲਿਖਿਆ ਹੋਇਆ ਹੈ, ਉਸ ਤੋਂ ਲਗਦਾ ਹੈ ਕਿ ਪੰਜਾਬ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਨੇਤ੍ਰਿਤਵ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੱਸਣ ਯੋਗ ਹੈ ਕਿ ਕਦੀਆਂ ਹਲਕਾ ਤੋਂ ਪ੍ਰਤਾਪ ਬਾਜਵਾ ਵਿਧਾਇਕ ਅਤੇ ਮੰਤਰੀ ਰਹਿ ਚੁੱਕੇ ਹਨ, ਉਨ੍ਹਾਂ ਦੀ ਪਤਨੀ ਵੀ ਵਿਧਾਇਕ ਰਹਿ ਚੁੱਕੀ ਹੈ ਅਤੇ ਹੁਣ ਮੌਜੂਦਾ ਸਮੇਂ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤੇਹਜੰਗ ਸਿੰਘ ਬਾਜਵਾ ਵਿਧਾਇਕ ਹਨ। ਪੋਟਰ ਲਗਣ ਤੋਂ ਬਾਅਦ ਕਦੀਆਂ ਵਿਚ ਸਿਆਸੀ ਮਾਹੌਲ ਗਰਮਾਇਆ ਹੈ, ਵਿਰੋਧੀ ਪਾਰਟੀਆਂ ਤੰਜ ਕਸ ਰਹੀਆਂ ਹਨ। 

Read this: Petrol and diesel prices: ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਹੋਏ ਔਖੇ

ਜਾਣਕਾਰੀ ਦਿੰਦੇ ਹੋਏ ਸ਼ੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਅਪਣੇ ਘਰ ਹੀ ਕਲੇਸ਼ ਪਿਆ ਹੋਇਆ ਹੈ, ਇਨ੍ਹਾਂ ਨਾਲ ਸਾਰਾ ਪੰਜਾਬ ਕਿਦਾ ਚਲ ਸਕਦਾ ਹੈ। ਜਦੋ ਪ੍ਰਤਾਪ ਸਿੰਘ ਰਾਜਸਭਾ ਮੈਂਬਰ ਬਣ ਕੇ ਕਦੀਆਂ ਆਏ ਸਨ, ਤਾਂ ਇਨ੍ਹਾਂ ਦਾ ਭਰਾ ਫਤੇਹਜੰਗ ਸਿੰਘ ਬਾਜਵਾ, ਇਨ੍ਹਾਂ ਨੂੰ ਬੁਰਾ-ਬਲਾ ਕਿਹਾ ਕੇ ਚਲਾ ਗਿਆ ਸੀ, ਜਦੋ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਨੂੰ ਪਾਰਟੀ ਵੱਲੋਂ ਟਿਕਟ ਮਿਲੀ ਸੀ, ਤਾਂ ਤਦ ਹੀ ਇਨ੍ਹਾਂ ਦੇ ਘਰ ਵਿਚ ਕਲੇਸ਼ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜਦੋ ਕਾਂਗਰੇਸ ਦੇ ਪੰਜਾਬ ਪ੍ਰਧਾਨ ਬਣੇ ਸਨ, ਤਾਂ ਸਭ ਤੋਂ ਜਿਆਦਾ ਵਿਰੋਧ ਗੁਰਦਾਸਪੁਰ ਵਿੱਚ ਹੋਇਆ ਸੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਸਿਰਫ ਵਰਕਰਾਂ ਨੂੰ ਵਰਤਦੇ ਹਨ, ਅੱਜ ਤਕ ਕਿਸੇ ਵੀ ਵਰਕਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਨਹੀਂ ਦਿੱਤਾ। 

ਹੁਣ ਵੀ ਬਾਜਵਾ ਦੇ ਭਰਾ ਫਤੇਹਜੰਗ ਸਿੰਘ ਬਾਜਵਾ ਕਦੀਆਂ ਤੋਂ ਵਿਧਾਇਕ ਹਨ, ਅਤੇ ਹੁਣ ਫਿਰ ਕਦੀਆਂ ਵਿੱਚ ਹੀ ਪ੍ਰਤਾਪ ਸਿੰਘ ਬਾਜਵਾ ਦੇ ਪੋਸਟਰ ਲਗੇ ਹਨ ਕਿ ਸਾਰਾ ਪੰਜਾਬ ਪ੍ਰਤਾਪ ਬਾਜਵਾ ਦੇ ਨਾਲ ਹੈ।

ਇਸ ਤੋਂ ਅਲਾਵਾ ਕਦੀਆਂ ਦੇ ਪਿੰਡ ਸੂਚ ਦੀ ਕਾਂਗਰੇਸ ਦੀ ਸਰਪੰਚ ਮਨਦੀਪ ਕੌਰ ਦੇ ਪਤੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਪੋਸਟਰ ਉਨ੍ਹਾਂ ਦੇ ਵਲੋਂ ਲਗਵਾਏ ਗਏ ਹਨ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਸਾਡੇ ਲੀਡਰ ਹਨ ਅਤੇ ਅਸੀਂ ਹੀ ਚਾਹੁਣੇ ਹਾਂ ਕਿ ਹਾਈ ਕਮਾਂਡ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੀ ਕਮਾਂਡ ਸੌਂਪੀ ਜਾਵੇ ਅਤੇ 2022 ਦੀਆਂ ਚੋਣਾਂ ਵਿਚ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦਾ ਮੁਖਮੰਤਰੀ ਬਣਾਇਆ ਜਾਵੇ।

In The Market