LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Petrol and diesel prices: ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਹੋਏ ਔਖੇ

petrl disel price

ਚੰਡੀਗੜ੍ਹ:  ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ (Petrol and diesel prices)ਲਗਾਤਾਰ ਵੱਧ ਰਹੀਆਂ ਹਨ।  ਤੇਲਾਂ ਦੀਆਂ ਕੀਮਤਾਂ (Petrol and diesel prices)ਦੇ ਵਧਣ ਦੇ ਚਲਦੇ ਇਸ ਦਾ ਅਸਰ ਸਿੱਧੇ ਤੌਰ ਤੇ ਲੋਕਾਂ ਦੀਆਂ ਜੇਬਾਂ ਤੇ ਪੈ ਰਿਹਾ ਹੈ।

ਇਸ ਵਿਚਾਲੇ ਅੱਜ ਪੰਜਾਬ, ਬਿਹਾਰ, ਕੇਰਲਾ ਤੇ ਤਾਮਿਲਨਾਡੂ ਦੇ ਸ਼ਹਿਰਾਂ ਵਿੱਚ (Petrol and diesel prices)ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦੇ ਪੱਧਰ ਨੂੰ ਤੋੜ ਕੇ ਅਗਾਂਹ ਲੰਘ ਗਈਆਂ ਹਨ, ਕਿਉਂਕਿ ਸਨਿੱਚਰਵਾਰ ਨੂੰ ਦੇਸ਼ ਭਰ ਵਿੱਚ (Petrol price) ਤੇਲ ਦੀ ਕੀਮਤ 35 ਪੈਸੇ ਪ੍ਰਤੀ ਲਿਟਰ ਦੇ ਵਾਧੇ ਨਾਲ ਵੱਧ ਗਈ, ਜੋ 54 ਦਿਨਾਂ ਵਿੱਚ 30ਵਾਂ ਵਾਧਾ ਹੈ। 

Read this: ਗਵਰਨਰ ਹਾਊਸ ਦਾ ਘਿਰਾਓ ਕਰਨ ਲਈ ਕਿਸਾਨਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਹੋਇਆ ਰਵਾਨਾ

ਪੰਜਾਬ ਵਿੱਚ ਪੈਟਰੋਲ ਮੋਗਾ ਵਿੱਚ 100 ਰੁਪਏ, ਮੁਹਾਲੀ ਵਿੱਚ 100.20 ਰੁਪਏ, ਫ਼ਿਰੋਜ਼ਪੁਰ 100.03 ਤੇ ਰੂਪਨਗਰ ਵਿੱਚ 100.19 ਰੁਪਏ ਵਿਕ ਰਿਹਾ ਹੈ। ਪਠਾਨਕੋਟ (Pathankot) ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋਣ ਦੇ ਚਲਦੇ ਸਰਕਾਰਾਂ ਦੇ ਖਿਲਾਫ ਰੋਸ ਦੇਖਣ ਨੂੰ ਮਿਲਿਆ ਹੈ।

ਇਸ ਸੰਬੰਧ ਲੋਕਾਂ ਵੱਲੋਂ ਕਿਹਾ ਗਿਆ ਕਿ ਇਕ ਤਰਫ ਕੋਰੋਨਾ ਦੇ ਚਲਦੇ ਉਨ੍ਹਾਂ ਦੇ ਕੰਮ ਕਾਜ ਬਿਲਕੁਲ ਬੰਦ ਪਏ ਹਨ ਜਿਸਦੇ ਚਲਦੇ ਉਨ੍ਹਾਂ ਦਾ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਓਥੇ ਹੀ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋਣ ਦੇ ਚਲਦੇ ਉਨ੍ਹਾਂ ਦਿਆਂ ਜੇਬਾਂ ਤੇ ਇਸ ਦਾ ਅਸਰ ਸਿੱਧੇ ਤੌਰ 'ਤੇ ਪੈ ਰਿਹਾ ਹੈ। ਲੋਕਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਤੇਲ ਦੀਆਂ ਕੀਮਤਾਂ ਨੂੰ ਘਟਾ ਦਿੱਤੀ ਜਾਵੇ  ਤਾਂ ਕਿ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। 

Read this: NRI ਨੌਜਵਾਨ ਦੀ ਕਾਰ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਆਰੋਪ ਦੋਸਤਾਂ ਨੇ ਖਵਾਇਆ ਸੀ ਨਸ਼ਾ

In The Market