ਗੁਰਦਾਸਪੁਰ: ਪੰਜਾਬ ਵਿਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਤਾਜਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ (Gurdaspur)ਸਾਹਮਣੇ ਆਇਆ ਹੈ ਜਿਥੇ ਇਕ ਕਾਰ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕਾਰ ਕਰੀਬ 2 ਘੰਟੇ ਤੋਂ ਇਕ ਥਾਂ 'ਤੇ ਖੜੀ ਸੀ ਅਤੇ ਜਦੋਂ ਕਾਰ ਦੇ ਕੋਲ ਜਾ ਕੇ ਦੇਖਿਆ ਤਾਂ, ਕਾਰ ਵਿਚ ਇਕ ਨੌਜਵਾਨ ਲੇਟਿਆ ਹੋਇਆ ਸੀ ਅਤੇ ਕਾਰ ਸਟਾਰਟ ਸੀ।
ਜਦੋ ਲੋਕਾਂ ਵੱਲੋਂ ਨੌਜਵਾਨ ਨੂੰ ਕਾਰ ਵਿਚੋਂ ਕੱਢਿਆ ਗਿਆ ਤੇ ਫਿਰ ਉਸਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਲੇਕਿਨ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸ ਦੇਈਏ ਕਿ ਇਹ ਵਾਰਦਾਤ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੀ ਹੈ। ਇਸ ਦੀ ਸੂਚਣਾ ਜਦ ਪੁਲਿਸ ਨੂੰ ਦਿੱਤੀ ਗਈ, ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਿਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਬਲਜਿੰਦਰ ਸਿੰਘ ਵਾਸੀ ਬੇਲੂਵਾਲ ਦੇ ਤੌਰ ਤੇ ਹੋਈ ਹੈ।
ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤ ਥੋੜੀ ਦੇਰ ਪਹਿਲਾਂ ਹੀ ਸੌਦੀ ਅਰਬ ਤੋਂ ਆਇਆ ਸੀ, ਅੱਜ ਉਹ ਕਿਸੇ ਕੰਮ ਬਟਾਲਾ ਆਇਆ ਸੀ, ਲੇਕਿਨ ਕਾਰ ਵਿਚੋਂ ਉਸਦੀ ਲਾਸ਼ ਮਿਲੀ ਹੈ। ਕਿਸੇ ਨੇ ਉਸ ਨੂੰ ਜਿਆਦਾ ਨਸ਼ਾ ਖਵਾ ਦਿੱਤਾ, ਜਿਸ ਕਰਕੇ ਉਸਦੇ ਪੁੱਤ ਦੀ ਮੌਤ ਹੋਈ ਹੈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜਮਾਂ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ।
ਜਾਣਕਾਰੀ ਦਿੰਦੇ ਹੋਏ ਬਸ ਸਟੈਂਟ ਪੁਲਿਸ ਕੌਂਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ, ਕਿ ਕਾਰ ਵਿਚ ਕਿਸੇ ਨੌਜਵਾਨ ਦੀ ਲਾਸ਼ ਮਿਲੀ ਹੈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੇ ਕਰਵਾਈ ਕੀਤੀ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट