LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਸਰ 'ਚ 4 ਫੈਕਟਰੀਆਂ 'ਤੇ ਪੁਲਿਸ ਦੀ ਰੇਡ, ਲੋਕਾਂ ਨੂੰ ਵੇਚਿਆ ਜਾ ਰਿਹੈ ਸੀ ਜਾਨਵਰਾਂ ਵਾਲਾ ਲੂਣ

salt

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਵਿਚ ਪੁਲਿਸ ਨੇ ਜੁਆਇੰਟ ਆਪ੍ਰੇਸ਼ਨ ਚਲਾ ਕੇ 4 ਥਾਵਾਂ ਤੋਂ ਨਕਲੀ ਨਮਕ ਬਣਾਉਣ ਵਾਲੀਆਂ ਫੈਕਟਰੀਆਂ (Factories) ਵਿਚ ਰੇਡ ਕੀਤੀ। ਚਾਰੋ ਥਾਈਂ ਸਸਤੇ ਨਮਕ ਦੇ ਪੈਕੇਟਸ (Packets of salt) ਪਏ ਸਨ। ਜ਼ਬਤ ਕੀਤੇ ਗਏ ਨਮਕ ਦਾ ਭਾਰ ਕੁਇੰਟਲਾਂ (Quintals) ਵਿਚ ਹੈ। ਪੁਲਿਸ ਨੇ ਚਾਰਾਂ ਫੈਕਟਰੀਆਂ (Four factories) ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। Also Read : ਪਿਆਰ, ਲਿਵ-ਇਨ ਤੇ ਧੋਖਾ, ਕਿਤੇ ਨਾ ਮਿਲਿਆ ਇਨਸਾਫ, ਲੜਕਾ ਫਰਾਰ  

नकली बिक रहा टाटा साल्ट। - Dainik Bhaskar

ਕੰਪਨੀ ਦੇ ਅਧਿਕਾਰੀ ਰੋਮੇਸ਼ ਦੱਤ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਲਾਕੇ ਵਿਚ ਨਕਲੀ ਨਮਕ ਦੇ ਵਿਕਣ ਦੀ ਸੂਚਨਾਵਾਂ ਮਿਲ ਰਹੀਆਂ ਸਨ। ਇਸ 'ਤੇ ਕੰਪਨੀ ਵਲੋਂ ਜਾਂਚ ਕੀਤੀ ਗਈ ਅਤੇ ਚਾਰਾਂ ਥਾਵਾਂ ਬਾਰੇ ਪੁਖ਼ਤਾ ਜਾਣਕਾਰੀਆਂ ਹਾਸਲ ਹੋ ਗਈਆਂ। ਇਸ ਤੋਂ ਬਾਅਦ ਰੂਰਲ ਪੁਲਿਸ ਐੱਸ.ਐੱਸ.ਪੀ. ਸਤੀਸ਼ ਕੌਸ਼ਿਕ ਦੇ ਨਾਲ ਸੰਪਰਕ ਕੀਤਾ ਗਿਆ। ਜਿਨ੍ਹਾਂ ਵਲੋਂ ਤਿੰਨ ਟੀਮਾਂ ਦਾ ਗਠਨ ਕਰਕੇ ਰੇਡ ਕੀਤੀ ਗਈ। ਤਿੰਨੋ ਟੀਮਾਂ ਨੇ ਇਕੱਠਿਆਂ 4 ਥਾਵਾਂ 'ਤੇ ਰੇਡ ਕਰਕੇ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਨਮਕ ਜ਼ਬਤ ਕੀਤਾ ਹੈ।  Also Read : ਸੁਖਬੀਰ ਬਾਦਲ ਨੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ

क्विंटलों में चारों दुकानों से नकली नमक जब्त किया गया।

ਮੁਲਜ਼ਮ ਜਾਨਵਰਾਂ ਨੂੰ ਪਾਉਣ ਵਾਲਾ ਨਮਕ ਇਸਤੇਮਾਲ ਕਰ ਰਹੇ ਸਨ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਟਾ ਸਾਲਟ 20 ਤੋਂ 25 ਰੁਪਏ ਪ੍ਰਤੀ ਕਿਲੋ ਮਿਲਦਾ ਹੈ ਪਰ ਮੁਲਜ਼ਮ ਬਾਜ਼ਾਰ ਤੋਂ ਸਸਤਾ 6-7 ਰੁਪਏ ਪ੍ਰਤੀ ਕਿਲੋ ਜਾਨਵਰਾਂ ਨੂੰ ਪਾਇਆ ਜਾਣ ਵਾਲਾ ਨਮਕ ਖਰੀਦ ਕੇ ਟਾਟਾ ਦੇ ਪੈਕੇਟਸ ਵਿਚ ਪੈਕ ਕਰ ਰਹੇ ਸਨ। ਜਿਸ ਦੀ ਨਾ ਤਾਂ ਸਹੀ ਤਰ੍ਹਾਂ ਸਫਾਈ ਹੁੰਦੀ ਹੈ ਅਤੇ ਨਾ ਹੀ ਉਹ ਆਇਓਡਾਈਜ਼ਡ ਹੁੰਦਾ ਹੈ। ਅਜਿਹਾ ਨਮਕ ਖਾਣ ਨਾਲ ਗੰਭੀਰ ਬੀਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ।

In The Market