ਗੁਰਦਾਸਪੁਰ: ਸਥਾਨਕ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ (Great success) ਹੱਥ ਲਗੀ, ਜਦੋਂ ਪੁਲਿਸ ਨਾਕੇਬੰਦੀ (Police blockade) ਦੌਰਾਨ ਗੈਂਗਸਟਰ ਗੋਪੀ ਘਨਸ਼ਾਮਪੁਰ (Gangster Gopi Ghanshampur) ਦੇ ਦੋ ਸਾਥੀਆਂ ਨੂੰ ਨਜਾਇਜ ਅਸਲੇ ਅਤੇ 70 ਹਜ਼ਾਰ ਦੀ ਨਗਦੀ (70 thousand in cash) ਸਣੇ ਗਿਰਫ਼ਤਾਰ (Arrested) ਕੀਤਾ ਗਿਆ। ਫੜੇ ਗਏ ਨੌਜਵਾਨ ਗੁਰਦਾਸਪੁਰ ਦੇ ਆਸ-ਪਾਸ ਕੀਤੀਆਂ ਗਈਆਂ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਪੁਲਿਸ ਨੂੰ ਲੋੜੀਂਦੇ ਸਨ।
ਬੜੀ ਮੁਸ਼ੱਕਤ ਮਗਰੋਂ ਪੁਲਿਸ ਹੱਥ ਲੱਗੇ ਗੈਂਗਸਟਰ ਦੇ ਸਾਥੀ
ਗੁਰਦਾਸਪੁਰ ਪੁਲਿਸ ਹੈੱਡ ਕੁਆਰਟਰ ਵਿੱਚ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਐਸ ਪੀ ਡਾਕਟਰ ਮੁਕੇਸ਼ ਨੇ ਦੱਸਿਆ ਕਿ ਗੁਰਦਾਸਪੁਰ ਬਬਰੀ ਬਾਈ ਪਾਸ ਪਰ ਨਾਕੇਬੰਦੀ ਦੌਰਾਨ ਅੰਮ੍ਰਿਤਸਰ ਤੋਂ ਆ ਰਹੀ ਕਰੂਜ਼ ਗੱਡੀ ਨੰਬਰ PB11 CY 8182 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ, ਜਿਸਨੂੰ ਬੜੀ ਮੁਸ਼ੱਕਤ ਤੋਂ ਬਾਅਦ ਫੜਿਆ ਗਿਆ।
ਤਲਾਸ਼ੀ ਦੌਰਾਨ ਮੁਲਜ਼ਮਾਂ ਤੋਂ ਬਰਾਮਦ ਹੋਇਆ ਭਾਰੀ ਅਸਲਾ
ਗੱਡੀ ਨੂੰ ਬਿਕਰਮਜੀਤ ਸਿੰਘ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ 'ਤੇ ਪਰਮਜੀਤ ਸਿੰਘ ਬੈਠਾ ਹੋਇਆ ਸੀ ਕਾਰ ਦੀ ਤਲਾਸ਼ੀ ਦੌਰਾਨ 3 ਪਿਸਤੌਲ 30 ਬੋਰ, 8 ਖਾਲੀ ਮੈਗਜ਼ੀਨ ਅਤੇ 70 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਕਈ ਵਾਰਦਾਤਾਂ ਵਿਚ ਪੁਲਿਸ ਨੂੰ ਲੋੜੀਂਦੇ ਸਨ ਇਨ੍ਹਾਂ 'ਤੇ ਪਹਿਲਾਂ ਤੋਂ ਹੀ ਕਈ ਕੇਸ ਦਰਜ ਹਨ। ਪੁਲਿਸ ਵਲੋਂ ਰਿਮਾਂਡ 'ਤੇ ਲੈਕੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर