LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਜਰੀਵਾਲ ਦਾ ਅਧਿਆਪਕਾਂ ਲਈ ਵੱਡਾ ਐਲਾਨ, ਦਿੱਤੀਆਂ 8 ਗਰੰਟੀਆਂ

23 nov 12

ਅੰਮ੍ਰਿਤਸਰ : ਅਰਵਿੰਦ ਕੇਜਰੀਵਾਲ (Arvind Kejriwal) ਦਾ ਪੰਜਾਬ ਫੇਰੀ ਦਾ ਅੱਜ ਦੂਜਾ ਦਿਨ ਹੈ। ਜਿਸ ਦੇ ਤਹਿਤ ਉਹ ਅੱਜ ਅੰਮ੍ਰਿਤਸਰ ਪਹੁੰਚੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ (Press Conference) ਕੀਤੀ ਜਾ ਰਹੀ ਹੈ। ਜਿਸ  ਵਿਚ ਅਧਿਆਪਕਾਂ ਦਾ ਮੁੱਦਾ ਚੁੱਕਿਆ ਗਿਆ ਹੈ। 

Also Read : PNB ਦਾ ਖਾਤਾਧਾਰਕਾਂ ਨੂੰ ਵੱਡਾ ਝਟਕਾ, 1 ਦਸੰਬਰ ਤੋਂ ਕਰਨ ਜਾ ਰਿਹਾ ਹੈ ਵੱਡੇ ਬਦਲਾਅ

ਇਥੇ ਬੋਲਦੇ ਹੋਏ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਮੈਂ ਖੁਦ ਇਕ ਅਧਿਆਪਕ ਦਾ ਪੁੱਤਰ ਹਾਂ। ਮੈਂ ਖ਼ੁਦ ਇਕ ਅਧਆਿਪਕ ਦਾ ਪੁੱਤਰ ਹਾਂ।  ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਨੇ ਆਉਣ ਵਾਲੇ ਪੰਜ ਸਾਲ ਦੇ ਭਵਿੱਖ ਦਾ ਫ਼ੈਸਲਾ ਕਰਨਾ ਹੈ।ਸਿਰਫ਼ ਸਕੂਲ ਦੇ ਬਾਹਰ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੋ ਜਾਂਦਾ ਸਕੂਲ ਖ਼ਾਲੀ ਹਨ ਤੇ ਸਕੂਲ ਦੇ ਬਾਹਰ ਪਾਣੀ ਵਾਲੀ ਟੈਂਕੀ ਅਧਿਆਪਕਾਂ ਨਾਲ ਭਰੀ ਹੈ।

ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ : ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ 'ਚ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਅਸੀਂ ਠੇਕੇ 'ਤੇ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ ਪੱਕਾ ਕਰਾਂਗੇ। ਅਸੀਂ ਚੰਨੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹਨਾਂ ਅਧਿਆਪਕਾਂ ਦੀ ਮੰਗ ਪੂਰੀ ਕਰੋ। ਜੇਕਰ ਤੁਸੀਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੀ ਸਰਕਾਰ ਆਉਣ 'ਤੇ ਅਸੀਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ।

Also Read : ਖੇਤ ਮਜ਼ਦੂਰ ਜੱਥੇਬੰਦੀਆਂ ਨਾਲ ਸੀ.ਐੱਮ. ਚੰਨੀ ਕਰਨਗੇ ਮੀਟਿੰਗ

 ਅਧਿਆਪਕਾਂ ਲਈ 8 ਗਰੰਟੀਆਂ

-ਕੱਚੇ ਅਧਿਆਪਕਾਂ ਨੂੰ ਕਰਾਂਗੇ  ਪੱਕਾ
-ਪਾਰਦਰਸ਼ੀ ਟਰਾਂਸਫਰ ਪਾਲਿਸੀ ਸੂਬੇ 'ਚ ਲਾਗੂ ਕੀਤੀ ਜਾਵੇਗੀ
-ਅਧਿਆਪਕਾਂ ਲਈ ਹੋਵੇਗੀ ਕੈਸ਼ਲੈਸ਼ ਮੇਡੀਕਲ ਸੁਵਿਧਾ
-ਸਮੇਂ ਸਿਰ ਮਿਲੇਗੀ ਪ੍ਰਮੋਸ਼ਨ 
-ਸ਼ਾਨਦਾਰ ਸਿੱਖਿਆ ਦਾ ਪ੍ਰਬੰਧ ਕਰਾਂਗੇ
-ਅਧਿਆਪਕਾਂ ਤੋਂ ਸਿਰਫ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇਗਾ।ਉਨ੍ਹਾਂ ਤੋਂ ਕੋਈ ਵੀ ਨਾਨ-ਟੀਚਿੰਗ ਦਾ ਕੰਮ ਨਹੀਂ ਕੀਤਾ ਜਾਵੇਗਾ।
-ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ
-ਪੰਜਾਬ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ਾਂ 'ਚ ਭੇਜਿਆ ਜਾਵੇਗਾ।

 

In The Market