LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PNB ਦਾ ਖਾਤਾਧਾਰਕਾਂ ਨੂੰ ਵੱਡਾ ਝਟਕਾ, 1 ਦਸੰਬਰ ਤੋਂ ਕਰਨ ਜਾ ਰਿਹਾ ਹੈ ਵੱਡੇ ਬਦਲਾਅ

23 nov 10

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (PNB) ਦੇ ਗਾਹਕਾਂ ਲਈ ਕੰਮ ਦੀ ਖਬਰ ਹੈ। ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਆਪਣੇ ਖਾਤਾਧਾਰਕਾਂ ਨੂੰ ਵੱਡਾ ਝਟਕਾ ਦੇਣ ਜਾ ਰਿਹਾ ਹੈ। ਦਰਅਸਲ, ਬੈਂਕ ਨੇ ਬਚਤ ਖਾਤੇ ਦੀਆਂ ਵਿਆਜ ਦਰਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ 1 ਦਸੰਬਰ ਤੋਂ ਬਚਤ ਖਾਤੇ ਦੀਆਂ ਵਿਆਜ ਦਰਾਂ ਘਟਾਏਗਾ। ਇਸ ਦੀ ਜਾਣਕਾਰੀ PNB ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ।

Also Read : 22 ਥੱਪੜ ਖਾਣ ਵਾਲੇ ਕੈਬ ਡਰਾਈਵਰ ਦੀ ਰਾਜਨੀਤੀ 'ਚ ਐਂਟਰੀ, ਮਰਦਾਂ ਦੇ ਹੱਕ ਦੀ ਲੜਣਗੇ ਲੜਾਈ

ਨਵੀਂ ਵਿਆਜ ਦਰ ਬਾਰੇ ਜਾਣੋ
ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ PNB ਬੈਂਕ ਦੇ ਬਚਤ ਖਾਤਿਆਂ 'ਤੇ ਵਿਆਜ ਦਰਾਂ ਨੂੰ 2.90 ਫੀਸਦੀ ਤੋਂ ਘਟਾ ਕੇ 2.80 ਫੀਸਦੀ ਸਾਲਾਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਅਸਰ ਨਵੇਂ ਅਤੇ ਪੁਰਾਣੇ ਗਾਹਕਾਂ 'ਤੇ ਪਵੇਗਾ।

Also Read : ਕੰਗਨਾ ਰਣੋਤ ਖਿਲਾਫ ਅੰਮ੍ਰਿਤਸਰ ਵਿਚ ਸਮਾਜ ਸੇਵੀ ਸੰਸਥਾ ਨੇ ਕੀਤਾ ਵਿਰੋਧ

ਜਾਣੋ ਕਿੰਨੇ ਬੈਲੇਂਸ 'ਤੇ ਕਿੰਨਾ ਮਿਲੇਗਾ ਵਿਆਜ  
ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 1 ਦਸੰਬਰ 2021 ਤੋਂ, ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਘੱਟ ਬਚਤ ਖਾਤੇ ਦੇ ਬੈਲੇਂਸ ਲਈ ਸਾਲਾਨਾ ਵਿਆਜ ਦਰ 2.80 ਪ੍ਰਤੀਸ਼ਤ ਹੋਵੇਗੀ। ਇਸ ਦੇ ਨਾਲ ਹੀ, 10 ਲੱਖ ਰੁਪਏ ਅਤੇ ਇਸ ਤੋਂ ਵੱਧ ਲਈ, ਸਾਲਾਨਾ ਵਿਆਜ ਦਰ 2.85 ਪ੍ਰਤੀਸ਼ਤ ਹੋਵੇਗੀ। 

Also Read : Dy CM ਸੁਖਜਿੰਦਰ ਰੰਧਾਵਾ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਸਰਹੱਦੀ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਲੈ ਕੇ ਹੋਵੇਗੀ ਚਰਚਾ

PNB ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ, ਜਦੋਂ ਕਿ SBI ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ। SBI ਦੇ ਬਚਤ ਖਾਤੇ 'ਤੇ 2.70 ਫੀਸਦੀ ਪ੍ਰਤੀ ਸਾਲ ਵਿਆਜ ਮਿਲਦਾ ਹੈ। ਆਓ ਜਾਣਦੇ ਹਾਂ ਕਿਸ ਬੈਂਕ 'ਚ ਕਿੰਨੀ ਹੈ ਵਿਆਜ ਦਰ?

ਜਨਤਕ ਖੇਤਰ ਦੇ ਬੈਂਕਾਂ ਵਿੱਚ ਵਿਆਜ ਦਰਾਂ
   ਬੈਂਕ                                 ਵਿਆਜ ਦਰ (%)
IDBI ਬੈਂਕ                     3  ਫੀਸਦੀ - 3.25 ਫੀਸਦੀ
ਕੇਨਰਾ ਬੈਂਕ                   2.90 ਫੀਸਦੀ - 3.20 ਫੀਸਦੀ
ਬੈਂਕ ਆਫ ਬੜੌਦਾ            2.75 ਫੀਸਦੀ - 3.20 ਫੀਸਦੀ
ਪੰਜਾਬ ਐਂਡ ਸਿੰਧ ਬੈਂਕ      3.10 ਫੀਸਦੀ

Also Read : ਸਰਦੀਆਂ ਵਿਚ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਦੇ ਇਹ ਹਨ ਨੁਕਸਾਨ

ਪ੍ਰਾਈਵੇਟ ਬੈਂਕ ਕਿੰਨਾ ਵਿਆਜ ਅਦਾ ਕਰ ਰਹੇ ਹਨ?
    ਬੈਂਕ                       ਵਿਆਜ ਦਰ (%)
HDFC ਬੈਂਕ               3 - 3.5 ਫੀਸਦੀ
ICICI ਬੈਂਕ                 3 - 3.5  ਫੀਸਦੀ
ਕੋਟਕ ਮਹਿੰਦਰਾ ਬੈਂਕ      3.5 ਫੀਸਦੀ
ਇੰਡਸਇੰਡ ਬੈਂਕ            4 - 5 ਫੀਸਦੀ

In The Market