LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

22 ਥੱਪੜ ਖਾਣ ਵਾਲੇ ਕੈਬ ਡਰਾਈਵਰ ਦੀ ਰਾਜਨੀਤੀ 'ਚ ਐਂਟਰੀ, ਮਰਦਾਂ ਦੇ ਹੱਕ ਦੀ ਲੜਣਗੇ ਲੜਾਈ

23 nov 8

ਨਵੀਂ ਦਿੱਲੀ : ਲਖਨਊ 'ਚ ਪ੍ਰਿਯਦਰਸ਼ਨੀ ਯਾਦਵ (Priyadarshini Yadav) ਦੇ 22 ਥੱਪੜਾਂ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਕੈਬ ਡਰਾਈਵਰ ਸਆਦਤ ਅਲੀ (Saadat Ali) ਨੇ ਰਾਜਨੀਤੀ 'ਚ ਐਂਟਰੀ ਕਰ ਲਈ ਹੈ। ਸਆਦਤ ਅਲੀ ਪੁਰਸ਼ਾਂ ਦੀ ਆਵਾਜ਼ ਬੁਲੰਦ ਕਰਨ ਲਈ ਸ਼ਿਵਪਾਲ ਸਿੰਘ ਯਾਦਵ ਦੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਸ ਦਾ ਕਹਿਣਾ ਹੈ ਕਿ ਉਹ ਮਰਦਾਂ ਦੀ ਲੜਾਈ ਲੜੇਗਾ।ਰਾਜਨੀਤੀ ਵਿਚ ਆਉਣ ਦੇ ਸਵਾਲ 'ਤੇ ਕੈਬ ਡਰਾਈਵਰ(Cab Driver) ਸਆਦਤ ਅਲੀ ਦਾ ਕਹਿਣਾ ਹੈ ਕਿ ਉਹ ਦੇਸ਼ ਵਿਚ ਔਰਤਾਂ ਦੁਆਰਾ ਪਰੇਸ਼ਾਨ ਕੀਤੇ ਗਏ ਮਰਦਾਂ ਲਈ ਖੜ੍ਹੇ ਹੋ ਕੇ ਕੰਮ ਕਰਨਾ ਚਾਹੁੰਦੇ ਹਨ।

Also Read : Dy CM ਸੁਖਜਿੰਦਰ ਰੰਧਾਵਾ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ, ਸਰਹੱਦੀ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਲੈ ਕੇ ਹੋਵੇਗੀ ਚਰਚਾ

ਇੰਨਾ ਹੀ ਨਹੀਂ ਸਆਦਤ ਅਲੀ (Saadat Ali) ਹੁਣ ਦੇਸ਼ ਭਰ ਦੇ ਕੈਬ ਡਰਾਈਵਰਾਂ ਨਾਲ ਵੀ ਖੜ੍ਹੇ ਹੋ ਗਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਮਰਦਾਂ ਦੀ ਆਵਾਜ਼ ਬਣ ਕੇ ਖੜ੍ਹੇ ਹੋਣਗੇ।ਕੈਬ ਡਰਾਈਵਰ ਸਆਦਤ ਅਲੀ ਅਨੁਸਾਰ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ 'ਚ ਮਰਦਾਂ ਦੀ ਸੁਣਵਾਈ ਨਹੀਂ ਹੁੰਦੀ, ਅਜਿਹੇ 'ਚ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਮੇਰੇ ਆਪਣੇ ਮਾਮਲੇ 'ਚ ਪੁਲਿਸ ਨੇ ਅਜੇ ਤੱਕ ਇਨਸਾਫ਼ ਨਹੀਂ ਦਿੱਤਾ, ਹੁਣ ਮੈਂ ਇਸ ਸਿਆਸੀ ਪਾਰਟੀ 'ਚ ਸ਼ਾਮਲ ਹੋ ਗਿਆ ਹਾਂ। ਅਜਿਹਾ ਕਰਨ ਨਾਲ ਮੈਂ ਇਨਸਾਫ਼ ਪ੍ਰਾਪਤ ਕਰ ਸਕਾਂਗਾ ਅਤੇ ਹੋਰ ਆਦਮੀਆਂ ਦੀ ਮਦਦ ਕਰ ਸਕਾਂਗਾ।

Also Read : ਟੀਮ ਇੰਡੀਆ ਸਾਹਮਣੇ ਵੱਡੀ ਮੁਸ਼ਕਲ- ਰੋਹਿਤ ਦੀ ਥਾਂ ਕੌਣ ਕਰੇਗਾ ਓਪਨਿੰਗ 

ਸਆਦਤ ਅਲੀ (Saadat Ali) ਦੇ ਨਾਲ ਆਏ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ, ਇਸ ਲਈ ਸਆਦਤ ਅਲੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਦਰਅਸਲ ਇਸ ਸਾਲ 30 ਜੁਲਾਈ ਨੂੰ ਲਖਨਊ ਦੇ ਬਾਰਬੀਰਵਾ ਚੌਰਾਹੇ 'ਤੇ ਕੈਬ ਡਰਾਈਵਰ ਸਆਦਤ ਅਲੀ ਨੂੰ ਪ੍ਰਿਯਦਰਸ਼ਨੀ ਯਾਦਵ  (Priyadarshini Yadav) ਨੇ 22 ਥੱਪੜ ਮਾਰ ਦਿੱਤੇ ਸਨ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਪ੍ਰਿਯਦਰਸ਼ਨੀ ਯਾਦਵ ਬਿਨਾਂ ਕਿਸੇ ਗਲਤੀ ਦੇ ਚੌਰਾਹੇ 'ਤੇ ਕੈਬ ਡਰਾਈਵਰ ਨੂੰ ਧੱਕਾ ਦਿੱਤਾ ਅਤੇ ਸ਼ਰਟ ਦਾ ਕੋਲਰ ਫੜਣ ਤੋਂ ਬਾਅਦ 22 ਥੱਪੜ ਮਾਰੇ। ਪੁਲਿਸ ਨੇ ਕੈਬ ਚਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਬਾਅਦ 'ਚ ਜਦੋਂ ਜਾਂਚ 'ਚ ਕੈਬ ਡਰਾਈਵਰ ਬੇਕਸੂਰ ਹੋਣ ਦੀ ਗੱਲ ਸਾਹਮਣੇ ਆਈ ਤਾਂ ਲੜਕੀ ਦੇ ਖਿਲਾਫ ਲੁੱਟ-ਖੋਹ, ਕੁੱਟਮਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

In The Market