LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਦੀਆਂ ਵਿਚ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਦੇ ਇਹ ਹਨ ਨੁਕਸਾਨ

91

ਨਵੀਂ ਦਿੱਲੀ: ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਮੌਸਮ ਵਿਚ ਜ਼ਿਆਦਾਤਰ ਲੋਕ ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਨ। ਗਰਮ ਪਾਣੀ (Hot water) ਠੰਡ ਤੋਂ ਬਚਾਉਂਦਾ ਤਾਂ ਹੈ ਹੀ, ਅਜਿਹੇ ਪਾਣੀ ਨਾਲ ਨਹਾਉਣ ਨਾਲ ਪੂਰੇ ਦਿਨ ਦੀ ਥਕਾਨ ਵੀ ਦੂਰ ਹੋ ਜਾਂਦੀ ਹੈ। ਇਕ ਪਾਸੇ ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਿਹਤ ਲਈ ਕਾਫੀ ਫਾਇਦੇਮੰਦ (Quite useful) ਹੈ। ਉਥੇ ਹੀ ਦੂਜੇ ਪਾਸੇ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਨਾਲ ਨਹਾਉਣ ਦੇ ਕਈ ਨੁਕਸਾਨ ਵੀ ਹਨ। ਖਾਸ ਕਰਕੇ ਅੱਖਾਂ ਅਤੇ ਬਾਲਾਂ (Eyes and hair) ਲਈ ਗਰਮ ਪਾਣੀ (Hot water) ਚੰਗਾ ਨਹੀਂ ਮੰਨਿਆ ਜਾਂਦਾ ਹੈ।
ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ (Stanford University) ਦੇ ਡਰਮੇਟੋਲਾਜੀ ਡਿਪਾਰਟਮੈਂਟ (Department of Dermatology) ਦੇ ਅਸਿਸਟੈਂਟ ਪ੍ਰੋਫੈਸਰ ਡਾ. ਗਾਰਡਨ (Assistant Professor Dr. Garden) ਮੁਤਾਬਕ ਨਹਾਉਣ ਲਈ ਪਾਣੀ ਦਾ ਟੈਂਪਰੇਚਰ ਮਾਡਰੇਟ ਹੋਣਾ ਚਾਹੀਦਾ ਹੈ। 30-45 ਡਿਗਰੀ ਵਿਚਾਲੇ। ਇਸ ਦਾ ਮਤਲਬ ਇਹ ਹੈ ਕਿ ਠੰਡ ਵਿਚ ਨਹਾਉਣ ਵਾਲਾ ਨਾ ਜ਼ਿਆਦਾ ਠੰਡਾ ਅਤੇ ਨਾ ਹੀ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਸਗੋਂ ਗੁਨਗਨਾ ਹੋਣਾ ਚਾਹੀਦਾ ਹੈ।
ਠੰਡ ਵਿਚ ਗੁਨਗਨੇ ਪਾਣੀ ਨਾਲ ਨਹਾਉਣ ਦੇ ਫਾਇਦੇ
ਥਕਾਨ ਮਿਟਾਵੇ
ਗੁਨਗੁਨੇ ਪਾਣੀ ਨਾਲ ਨਹਾਉਣ ਨਾਲ ਪੂਰੇ ਦਿਨ ਦੀ ਥਕਾਨ ਦੂਰ ਹੋ ਜਾਂਦੀ ਹੈ ਅਤੇ ਸਵੇਰੇ ਉਠਣ 'ਤੇ ਬਾਡੀ ਪੂਰੀ ਤਰ੍ਹਾਂ ਰਿਲੈਕਸ ਹੁੰਦੀ ਹੈ।
ਬੀਮਾਰੀਆਂ ਤੋਂ ਰਾਹਤ
ਸਰਦੀ, ਖਾਂਸੀ ਅਤੇ ਜ਼ੁਕਾਮ ਨੂੰ ਕੰਟਰੋਲ ਕਰਨ ਲਈ ਗੁਨਗੁਨੇ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੁੰਦਾ ਹੈ।
ਮਾਇਸਚਰ ਸਕਿਨ
ਗੁਨਗੁਨਾ ਪਾਣੀ ਸਕਿਨ ਨੂੰ ਸਾਫਟ ਅਤੇ ਮਾਈਸਚਰਾਈਜ਼ ਬਣਾਉਂਦਾ ਹੈ।
ਦਰਦ ਤੋਂ ਰਾਹਤ 
ਠੰਡ ਕਾਰਣ ਬਾਡੀ ਪੇਨ ਦੀ ਸਥਿਤੀ ਵਿਚ ਗੁਨਗੁਨੇ ਪਾਣੀ ਨਾਲ ਨਹਾਉਣਾ ਬਹੁਤ ਚੰਗਾ ਹੁੰਦਾ ਹੈ।
ਹੈਲਦੀ ਹਾਰਟ
ਗੁਨਗੁਨੇ ਪਾਣੀ ਨਾਲ ਨਹਾਉਣ ਨਾਲ ਬਲੱਡ ਸਰਕੂਲੇਸ਼ਨ ਵੱਧਦਾ ਹੈ, ਜਿਸ ਨਾਲ ਹਾਰਟ ਹੈਲਦੀ ਰਹਿੰਦੀ ਹੈ।
ਚੰਗੀ ਨੀਂਦ 
ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਚਣ ਲਈ ਗੁਨਗੁਨੇ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੁੰਦਾ ਹੈ।
ਗਰਮ ਪਾਣੀ ਨਾਲ ਨਹਾਉਣਾ ਇਸ ਤਰ੍ਹਾਂ ਨੁਕਸਾਨਦੇਹ ਹੋ ਸਕਦਾ ਹੈ
ਰੈੱਡ ਸਕਿਨ 
ਜ਼ਿਆਦਾ ਗਰਮ ਪਾਣੀ ਨਾਲ ਸਕਿਨ 'ਤੇ ਰੈਸ਼ੇਜ਼ ਜਾਂ ਐਲਰਜੀ ਹੋ ਸਕਦੀ ਹੈ
ਖਾਰਿਸ਼
ਗਰਮ ਪਾਣੀ ਨਾਲ ਸਕਿਨ ਡ੍ਰਾਈ ਹੋਣ ਕਾਰਣ ਖਾਰਿਸ਼ ਦੀ ਸਮੱਸਿਆ ਹੁੰਦੀ ਹੈ।
ਝੁਰੀਆਂ ਨੂੰ ਸੱਦਾ
ਗਰਮ ਪਾਣੀ ਵਿਚੋਂ ਨਿਕਲਣ ਵਾਲੀ ਭਾਫ ਨਾਲ ਚਿਹਰੇ ਦੇ ਪੋਰਸ ਵੱਡੇ ਹੋ ਸਕਦੇ ਹਨ, ਜੋ ਝੁਰੀਆਂ ਲਈ ਜ਼ਿੰਮੇਵਾਰ ਹਨ।
ਵਾਲਾਂ ਦਾ ਝੜਣਾ
ਗਰਮ ਪਾਣੀ ਵਾਲਾਂ ਅਤੇ ਸਕੈਲਪ ਨੂੰ ਡਰਾਈ ਕਰ ਦਿੰਦਾ ਹੈ, ਇਸ ਨਾਲ ਉਹ ਆਸਾਨੀ ਨਾਲ ਟੁੱਟਣ ਲੱਗਦੇ ਹਨ।
ਅੱਖਾਂ ਦੀ ਨਮੀ
ਗਰਮ ਪਾਣੀ ਨਾਲ ਅੱਖਾਂ ਵਿਚ ਰੈੱਡਨੈੱਸ, ਖਾਰਿਸ਼ ਅਤੇ ਵਾਰ-ਵਾਰ ਪਾਣੀ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਹੱਥ ਅਤੇ ਪੈਰਾਂ ਦੇ ਨਹੁੰ
ਜ਼ਿਆਦਾ ਗਰਮ ਪਾਣੀ ਦੀ ਵਰਤੋਂ ਨਾਲ ਨਹੁੰ ਦੇ ਟੁੱਟਣ ਅਤੇ ਆਸ-ਪਾਸ ਦੀ ਸਕਿਨ ਫੱਟਣ ਦੀ ਪ੍ਰਾਬਲਮ ਹੋ ਸਕਦੀ ਹੈ।
ਐਗਜ਼ਿਮਾ ਜਾਂ ਸੋਰਾਇਸਸ ਵਾਲੇ ਰੱਕਣ ਖਾਸ ਖਿਆਲ
ਜਿਨ੍ਹਾਂ ਲੋਕਾਂ ਨੂੰ ਐਗਜ਼ਿਮਾ ਜਾਂ ਸੋਰਾਇਸਿਸ ਵਰਗੀ ਸਕਿਨ ਪ੍ਰਾਬਲਮ ਹੈ। ਉਨ੍ਹਾਂ ਦੀ ਸਕਿਨ ਵਾਰ-ਵਾਰ ਰੁੱਖੀ-ਸੁੱਕੀ, ਫਟੀ ਅਤੇ ਬੇਜਾਨ ਹੋ ਜਾਂਦੀ ਹੈ। ਉਨ੍ਹਾਂ ਨੂੰ ਗਰਮ ਪਾਣੀ ਨਾਲ ਖਾਰਿਸ਼ ਵੱਧਣ ਦਾ ਖਤਰਾ ਹੋ ਸਕਦਾ ਹੈ।
ਇਨ੍ਹਾਂ ਲੋਕਾਂ ਲਈ ਪਾਣੀ ਦਾ ਟੈਂਪਰੇਚਰ ਬਰਾਬਰ ਹੋਣਾ ਚਾਹੀਦਾ ਹੈ।
ਨਵਜਾਤ ਅਤੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਨਵਾਓ
ਸਰਦੀਆਂ ਵਿਚ ਨਵਜਾਤ ਅਤੇ ਛੋਟੇ ਬੱਚਿਆਂ ਨੂੰ ਗੁਨਗੁਨੇ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ। ਧਿਆਨ ਰੱਖੋ ਕਿ ਬੱਚੇ ਨੂੰ ਨਵਾਉਣ ਸਮੇਂ ਪਾਣੀ ਦਾ ਟੈਂਪਰੇਚਰ ਜ਼ਿਆਦਾ ਨਾ ਹੋਵੇ। ਜ਼ਿਆਦਾ ਗਰਮ ਪਾਣੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਵਾਉਣ ਤੋਂ ਪਹਿਲਾਂ ਬਾਥ ਟੱਬ ਦਾ ਟੈਂਪਰੇਚਰ ਜ਼ਰੂਰ ਚੈੱਕ ਕਰ ਲਓ। ਬੱਚੇ ਦੇ ਉਪਰ ਪਾਣੀ ਪਾਉਣ ਤੋਂ ਪਹਿਲਾਂ ਆਪਣੇ ਹੱਥ 'ਤੇ ਪਾਣੀ ਚੈੱਕ ਕਰੋ।

In The Market