LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ 'ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰ

klf police

ਖੰਨਾ (ਬਿਪਨ ਭਾਰਦਵਾਜ)- ਪੰਜਾਬ ਪੁਲਸ (Punjab Police) ਨੇ ਮੰਗਲਵਾਰ ਨੂੰ ਵਿਦੇਸ਼ ਵਿਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (Khalistan libration Force) ਦੀ ਸ਼ਹਿ 'ਤੇ ਯੋਜਨਾਬੱਧ ਤਰੀਕੇ ਨਾਲ ਕਤਲ ਕਰਨ ਲਈ 4 ਗੁਰਗਿਆਂ ਨੂੰ ਗ੍ਰਿਫਤਾਰ (Arrest) ਕਰ ਕੇ ਇਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਵਿਚ ਅਪ੍ਰੈਲ 2021 ਦੌਰਾਨ ਪਟਿਆਲਾ ਜੇਲ ਵਿਚੋਂ ਫਰਾਰ ਹੋਣ ਵਾਲਾ ਭਾਰਤੀ ਫੌਜ ਦਾ ਇਕ ਸਾਬਕਾ ਸਿਪਾਹੀ ਵੀ ਸ਼ਾਮਲ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ  (SSP Gursharandeep Singh Garewal) ਨੇ ਦੱਸਿਆ ਕਿ ਪੁਲਿਸ ਪਾਰਟੀ (Police Party) ਵੱਲੋ ਪ੍ਰਿਸਟਾਇਨ ਮਾਲ ਜੀ.ਟੀ ਰੋਡ ਖੰਨਾ ਨੇੜੇ ਨਾਕਾਬੰਦੀ ਕਰਕੇ ਇਕ ਕਾਰ ਨੂੰ ਰੋਕਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਕਾਰ ਸਵਾਰਾਂ ਨੇ ਪੁਲਿਸ ਪਾਰਟੀ 'ਤੇ ਇੱਕ ਰੌਂਦ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ।

Read this- ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ

ਜਿਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜ਼ਿਲਾ ਰੋਪੜ ਅਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਥਾਣਾ ਕਾਲਿਆਵਾਲਾ ਜ਼ਿਲਾ ਸਿਰਸਾ ਦੱਸਿਆ। ਗ੍ਰਿਫਤਾਰ ਵਿਅਕਤੀਆਂ ਨੇ ਆਪਣੇ ਤੀਸਰੇ ਸਾਥੀ ਅਤੇ ਗੈਂਗ ਮੁੱਖੀ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਦੱਸਿਆ। ਜਿਸਨੂੰ ਵੀ ਤਕਨੀਕੀ ਮਦਦ ਨਾਲ ਸੂਆ ਪੁਲੀ ਮਾਜਰੀ ਨੇੜਿਓਂ ਇਸਦੇ ਇੱਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਨ ਉਰਫ ਕਬੀਰ ਵਾਸੀ ਵਾਲਮੀਕ ਬਸਤੀ ਸੂਰਜਕੁੰਡ ਰਾਮਬਾਗ ਮੇਰਠ ਥਾਣਾ ਸਿਵਲ ਲਾਈਨ ਮੇਰਠ ਯੂ.ਪੀ ਸਮੇਤ ਕਾਬੂ ਕੀਤਾ ਗਿਆ।  ਵਾਰਦਾਤ ਵਿੱਚ ਵਰਤੀ ਗਈ ਕਾਰ ਇਟੀਓਸ 'ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ। ਦੋਸ਼ੀਆਂ ਨੇ ਇਹ ਕਾਰ ਹਥਿਆਰਾਂ ਦੀ ਨੋਕ 'ਤੇ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਸੀ। ਪੁੱਛਗਿੱਛ ਦੌਰਾਨ ਗੈਂਗ ਮੁਖੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਦੱਸਿਆ ਕਿ ਉਹ ਕਤਲ ਕੇਸ ਤਹਿਤ ਪਟਿਆਲਾ ਜੇਲ ਵਿੱਚ ਬੰਦ ਸੀ, ਜੋ ਆਪਣੇ ਦੋ ਸਾਥੀਆਂ ਸਮੇਤ 28 ਅਪ੍ਰੈਲ ਨੂੰ ਪਟਿਆਲਾ ਜੇਲ ਵਿੱਚੋਂ ਫਰਾਰ ਹੋ ਗਿਆ ਸੀ।

An0m' Encrypted-Chat Sting Leads to Arrest of 800 | Threatpost

Read this- ਪੰਜਾਬ ਕਾਂਗਰਸ 'ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ

ਨੂਪੀ ਨੇ ਮੰਨਿਆ ਕਿ ਉਸਨੇ ਪਟਿਆਲਾ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਕਾਰ ਇਟੀਓਸ ਹਥਿਆਰਾਂ ਦੇ ਜ਼ੋਰ 'ਤੇ ਏਅਰਪੋਰਟ ਰੋਡ ਜੀਰਕਪੁਰ ਤੋਂ ਖੋਹ ਕੀਤੀ ਸੀ। ਖਰੜ ਵਿਖੇ ਇੱਕ ਪੈਟਰੋਲ ਪੰਪ ਤੋਂ ਆਪਣੇ ਸਾਥੀਆਂ ਦੀ ਮਦਦ ਨਾਲ 50 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਇਸੇ ਦੌਰਾਨ ਉਸਦੇ ਕੇ.ਐੱਲ.ਐੱਫ ਸੰਗਠਨ ਦੇ ਹੈਂਡਲਰ (ਜਰਮਨੀ) ਨਾਲ ਗਹਿਰੇ ਸਬੰਧ ਸਥਾਪਤ ਹੋ ਗਏ, ਜੋ ਉਸਨੂੰ ਆਰਥਿਕ ਤੌਰ 'ਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ "ਟਾਰਗੇਟ ਕਿਲਿੰਗ" ਲਈ ਤਿਆਰ ਕਰ ਰਿਹਾ ਸੀ। ਜਿਸਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ/ਮਹੱਤਵਪੂਰਨ ਵਿਅਕਤੀਆਂ ਦੀ ਰੇਕੀ ਵੀ ਕੀਤੀ। ਕੇ.ਐੱਲ.ਐੱਫ ਸੰਗਠਨ ਨੇ ਉਸਨੂੰ ਵੈਸਟਰਨ ਯੂਨੀਅਨ ਅਤੇ ਪੇ.ਟੀ.ਐੱਮ ਰਾਹੀਂ ਕਾਫੀ ਵਾਰ ਫੰਡਿੰਗ ਕੀਤੀ ਅਤੇ ਉਸਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸ਼ਹਿਰ ਰੂਦਰਪੁਰ, ਉੱਤਰਾਖੰਡ ਤੋਂ ਮੁਹੱਈਆ ਕਰਵਾਏ।

In The Market