LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਘੇਰਿਆ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਘਰ, ਝੋਨੇ ਦੀ ਖਰੀਦ 'ਚ ਦੇਰੀ 'ਤੇ ਹਨ ਨਾਰਾਜ਼

2 oct pargat singh house

ਜਲੰਧਰ :  ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਵਿਚ ਦੇਰੀ ਦੇ ਵਿਰੋਧ ਵਿਚ ਕਿਸਾਨਾਂ ਨੇ ਸ਼ਨੀਵਾਰ ਨੂੰ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘੇਰਾਆ ਕਰ ਦਿੱਤਾ। ਵੱਡੀ ਗਿਣਤੀ ਵਿਚ ਕਿਸਾਨ ਗੱਡੀਆਂ ਵਿਚ ਪਰਗਟ ਸਿੰਘ ਦੇ ਘਰ ਵੱਲ ਵਧ ਰਹੇ ਹਨ। ਪਰਗਟ ਸਿੰਘ ਦੀ ਰਿਹਾਇਸ਼ ਉੱਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਮੰਤਰੀ ਦੇ ਘਰ ਵੱਲ ਜਾਂਦੇ ਰਸਤਿਆਂ ਦੀ ਬੈਰੀਕੇਡਿੰਗ ਕਰ ਦਿੱਤੀ ਹੈ।

Also Read : ਕਿਸਾਨ ਅੰਦੋਲਨ 'ਤੇ ਅਨਿਲ ਵਿਜ ਦੀ ਟਿੱਪਣੀ, ਕਿਹਾ- 'ਦੇਸ਼ 'ਚ ਹਿੰਸਕ ਅੰਦੋਲਨ ਕਰਨ ਦੀ ਇਜ਼ਾਜਤ ਨਹੀਂ'

ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਵਿਚ ਹੋਈ ਦੇਰੀ ਨੂੰ ਲੈ ਕੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੇਲ ਦਿੱਤਾ। ਉਨ੍ਹਾਂ ਨੇ ਇੱਥੇ 120 ਫੁੱਟੀ ਰੋਡ ਉੱਤੇ ਸਥਿਤ ਜਲੰਧਰ ਕੈਂਟ ਦੇ ਵਿਧਾਇਕ ਤੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਨਿਵਾਸ ਉੱਤੇ ਧਰਨਾ ਲਗਾ ਦਿੱਤਾ ਹੈ। ਉਹ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰ ਰਹੇ ਹਨ। ਹਾਲਾਂਕਿ ਪਰਗਟ ਸਿੰਘ ਸਿੱਖਿਆ ਵਿਭਾਗ ਦੀ ਬੈਠਕ ਵਿਚ ਗਏ ਹੋਏ ਹਨ। ਬਾਵਜੂਦ ਗੁੱਸਾਏ ਪ੍ਰਦਰਸ਼ਨਕਾਰੀ ਨਾਅਰੇਬਾਜੀ ਕਰ ਰਹੇ ਹਨ।

Also Read : ਲੱਦਾਖ ਦੀ ਧਰਤੀ ਤੋਂ ਬੋਲੇ ਨਰਵਣੇ, 'ਕੰਟਰੋਲ ਵਿਚ ਹਾਲਾਤ, ਚੁਣੌਤੀ ਲਈ ਤਿਆਰ'

ਪਰਗਟ ਸਿੰਘ ਦੇ ਘਰ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ
ਧਰਨੇ ਤੋਂ ਪਹਿਲਾਂ ਹੀ ਪਰਗਟ ਸਿੰਘ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰ ਕਰ ਦਿੱਤਾ ਗਿਆ ਸੀ। ਇਸ ਮੌਕੇ ਰਾਜੇਵਾਲ ਗਰੁੱਪ ਦੇ ਬੁਲਾਰੇ ਕਸ਼ਮੀਰਾ ਸਿੰਘ ਜੰਡਿਆਲਾ, ਜਿਲਾ ਪ੍ਰਧਾਨ ਮਨਦੀਪ ਸਿੰਘ ਸਮਰਾ, ਪਰਮਿੰਦਰ ਸਿੰਘ, ਅਮਰ ਜੋਤੀ ਸਿੰਘ ਆਦਿ ਨੇ ਕਿਸਾਨਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਿਲਾਫ ਬਣਾਏ ਗਏ ਖੇਤੀ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ। ਮੋਦੀ ਸਰਕਾਰ ਜਾਣਬੁੱਝ ਕੇ ਝੋਨੇ ਦੀ ਖਰੀਬ ਵਿਚ ਦੇਰੀ ਕਰ ਰਹੀ ਹੈ। 

In The Market