LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੱਦਾਖ ਦੀ ਧਰਤੀ ਤੋਂ ਬੋਲੇ ਨਰਵਣੇ, 'ਕੰਟਰੋਲ ਵਿਚ ਹਾਲਾਤ, ਚੁਣੌਤੀ ਲਈ ਤਿਆਰ'

2 oct mm narvane 2

ਨਵੀਂ ਦਿੱਲੀ : ਆਰਮੀ ਚੀਫ ਜਨਰਲ ਐੱਮਐੱਮ ਨਰਵਣੇ ਸ਼ੁੱਕਰਵਾਰ ਨੂੰ ਦੋ ਦਿਨਾਂ ਦੇ ਪੂਰਬੀ ਲੱਦਾਖ ਦੌਰੇ ਉੱਤੇ ਪਹੁੰਚੇ। ਇਥੇ ਉਨ੍ਹਾਂ ਨੇ ਮੌਜੂਦਾ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਆਰਮੀ ਚੀਫ ਨੇ ਕਿਹਾ ਕਿ ਚੀਨ ਸਰਹੱਦ ਉੱਤੇ ਹਾਲਾਤ ਕੰਟਰੋਲ ਵਿਚ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਚੀਨ ਦੀ ਫੌਜ ਨੇ ਆਪਣੀ ਸਰਹੱਦ ਵਿਚ ਕਾਫੀ ਨਿਰਮਾਣ ਕੀਤਾ ਹੈ, ਪਰ ਭਾਰਤੀ ਫੌਜ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।

Also Read : ਹਰੀਸ਼ ਰਾਵਤ ਤੋਂ ਬਾਅਦ ਹਰੀਸ਼ ਚੌਧਰੀ ਹੋ ਸਕਦੇ ਨੇ ਪੰਜਾਬ ਇੰਚਾਰਜ ਦੇ ਨਵੇਂ ਅਹੁਦੇਦਾਰ

ਆਰਮੀ ਚੀਫ ਨਰਵਣੇ ਨੇ ਕਿਹਾ ਕਿ ਚੀਨ ਨੇ ਹੋਰ ਵਧੇਰੇ ਫੌਜੀਆਂ ਦੀ ਤਾਇਨਾਤੀ ਦੇ ਲਈ ਆਪਣੀ ਸਰਹੱਦ ਵਿਚ ਬਹੁਤ ਸਾਰਾ ਨਿਰਮਾਣ ਕਾਰਜ ਕੀਤਾ ਹੈ। ਮੋਹਰੀ ਖੇਤਰਾਂ ਵਿਚ ਉਨ੍ਹਾਂ ਨੇ ਤਾਇਨਾਤੀ ਵਧਾਈ ਹੈ। ਇਹ ਸਾਡੇ ਲਈ ਚਿੰਤਾ ਦੀ ਗੱਲ ਹੈ। ਪਰ ਅਸੀਂ ਉਸ ਉੱਤੇ ਨਜ਼ਰ ਬਣਾਏ ਹੋਏ ਹਾਂ। ਤਾਂਕਿ ਅਸੀਂ ਜਵਾਬ ਦੇਣ ਲਈ ਤਿਆਰ ਰਹੀਏ। ਉਨ੍ਹਾਂ ਨੇ ਦੱਸਿਆ ਕਿ ਭਾਰਤ ਫੌਜ ਨੇ ਆਧੁਨਿਕ ਹਥਿਆਰਾਂ ਦੀ ਤਾਇਨਾਤੀ ਕੀਤੀ ਹੈ। ਅਸੀਂ ਮੌਜੂਦਾ ਹਾਲਾਤ ਵਿਚ ਹਾਂ। ਅਸੀਂ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ।

Also Read : ਝੋਨੇ ਦੀ ਖਰੀਦ ਵਿਚ ਹੋ ਰਹੀ ਦੇਰੀ ਤੋਂ ਖਫਾ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦੀ ਘੇਰਾਬੰਦੀ ਸ਼ੁਰੂ

ਹਰ ਪੱਧਰ ਉੱਤੇ ਗੱਲਬਾਤ ਜਾਰੀ
ਹਾਲਾਂਕਿ ਆਰਮੀ ਚੀਫ ਨੇ ਦੱਸਿਆ ਕਿ ਸਰਹੱਦ ਉੱਤੇ ਹਾਲਾਤ ਕੰਟਰੋਲ ਵਿਚ ਹਨ। ਅਸੀਂ ਲਗਾਤਾਰ ਜਾਂਚ ਕਰਦੇ ਹਾਂ। ਚੀਨ ਨਾਲ ਸਰਹੱਦੀ ਵਿਵਾਦ ਨਿਪਟਾਉਣ ਲਈ ਸਾਰੇ ਪੱਧਰਾਂ ਉੱਤੇ ਗੱਲਬਾਤ ਜਾਰੀ ਹੈ। ਅਜੇ ਤੱਕ 12 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਜਲਦੀ ਹੀ 13ਵੇਂ ਦੌਰ ਦੀ ਗੱਲਬਾਤ ਹੋਵੇਗੀ। ਸਾਨੂੰ ਉਮੀਦ ਹੈ ਕਿ ਜਲਦੀ ਹੀ ਸਾਰੇ ਮੁੱਦੇ ਨਿਪਟ ਜਾਣਗੇ।

Also Read : ਬੀਤੇ 24 ਘੰਟਿਆਂ 'ਚ ਦੇਸ਼ 'ਚ ਸਾਹਮਣੇ ਆਏ 24 ਹਜ਼ਾਰ ਤੋਂ ਵਧੇਰੇ ਮਾਮਲੇ, 234 ਲੋਕਾਂ ਦੀ ਮੌਤ

ਪਾਕਿਸਤਾਨ ਉੱਤੇ ਕੀ ਬੋਲੇ ਆਰਮੀ ਚੀਫ
ਜਨਰਲ ਨਰਵਣੇ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸੀਜ਼ਫਾਇਰ ਸਮਝੌਤਾ ਕਾਫੀ ਚੰਗਾ ਰਿਹਾ। ਪਰ ਪਿਛਲੇ 2 ਮਹੀਨੇ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਪਾਕਿਸਤਾਨੀ ਫੌਜ ਦੀ ਜਾਣਕਾਰੀ ਤੋਂ ਬਿਨਾਂ ਘੁਸਪੈਠ ਦੀਆਂ ਕੋਸ਼ਿਸ਼ਾਂ ਨਹੀਂ ਹੋ ਸਕਦੀਆਂ। ਪਿਛਲੇ 10 ਦਿਨਾਂ ਵਿਚ ਦੋ ਵਾਰ ਸੀਜ਼ਫਾਇਰ ਉਲੰਘਣ ਕੀਤਾ ਗਿਆ ਹੈ। ਅਸੀਂ ਹਰ ਪੱਧਰ ਉੱਤੇ ਗੱਲਬਾਤ ਕੀਤੀ ਹੈ ਤੇ ਇਸ ਉੱਤੇ ਚਿੰਤਾ ਵੀ ਵਿਅਕਤ ਕੀਤੀ ਹੈ।

In The Market