ਪੰਜਾਬ : ਝੋਨੇ ਦੀ ਖਰੀਦ ਵਿਚ ਦੇਰੀ ਤੋਂ ਖਫਾ ਕਿਸਾਨਾਂ ਨੇ ਸੂਬੇ ਭਰ ਵਿਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।ਕਿਸਾਨਾਂ ਵੱਲੋਂ ਵਿਧਾਇਕਾਂ-ਸੰਸਦਾਂ ਦੇ ਘਰਾਂ ਅੱਗੇ ਪੱਕੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।ਪੰਜਾਬ ਸਮੇਤ ਹਰਿਆਣਾ ‘ਚ ਵੀ ਕਿਸਾਨਾਂ ਨੇ ਹੱਲਾ ਬੋਲ ਕਰਨ ਦਾ ਐਲਾਨ ਕੀਤਾ ਹੈ।ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਦੋਂ ਤਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਤਦ ਤਕ ਇਹ ਧਰਨਾ ਜਾਰੀ ਰਹੇਗਾ।ਦੱਸ ਦਈਏ ਕਿ ਕਿਸਾਨਾਂ ਵੱਲੋਂ ਬਠਿੰਡਾ ‘ਚ ਮਨਪ੍ਰੀਤ ਬਾਦਲ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸੀਐਮ ਚੰਨੀ ਵੱਲੋਂ ਕੱਲ੍ਹ ਪੀਐਮ ਮੋਦੀ ਨਾਲ ਝੋਨੇ ਦੀ ਖਰੀਦ ਜਲਦ ਸ਼ੁਰੂ ਕਰਨ ਨੂੰ ਲੈਕੇ ਮੁਲਾਕਾਤ ਕੀਤੀ ਗਈ ਸੀ।
Also Read : ਹਰੀਸ਼ ਰਾਵਤ ਤੋਂ ਬਾਅਦ ਹਰੀਸ਼ ਚੌਧਰੀ ਹੋ ਸਕਦੇ ਨੇ ਪੰਜਾਬ ਇੰਚਾਰਜ ਦੇ ਨਵੇਂ ਅਹੁਦੇਦਾਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨੀ ਸੀ ਪਰ ਕੇਂਦਰ ਵੱਲੋਂ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਸਿਆਸੀ ਧਿਰਾਂ ਨੇ ਕੇਂਦਰ ਦੇ ਇਸ ਫ਼ੈਸਲੇ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਬਿਨਾਂ ਕਿਸੇ ਦੇਰੀ ਤੋਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ’ਤੇ ਖ਼ਰੀਦ ਪਹਿਲਾਂ ਸ਼ੁਰੂ ਕਰਾਉਣ ਦੀ ਅਪੀਲ ਕਰਨ ਵਾਸਤੇ ਦਿੱਲੀ ਪੁੱਜ ਗਏ



