Intelligence Bureau Recruitment 2023 : ਇੰਟੈਲੀਜੈਂਸ ਬਿਊਰੋ 'ਚ ਸਰਕਾਰੀ ਨੌਕਰੀਆਂ ਦੇ ਚਾਹਵਾਨ ਉਮੀਦਵਾਰਾਂ ਲਈ ਵੱਡੀ ਖਬਰ ਹੈ। ਟੀਅਰ 1 ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਇੰਟੈਲੀਜੈਂਸ ਬਿਊਰੋ vs ਜੂਨੀਅਰ ਇੰਟੈਲੀਜੈਂਸ ਅਫਸਰ ਗ੍ਰੇਡ-2/ਤਕਨੀਕੀ ਦੀਆਂ ਕੁੱਲ 797 ਅਸਾਮੀਆਂ ਲਈ ਨਵੀਂ ਭਰਤੀ ਕੱਢੀ ਹੈ। ਇੰਪਲਾਇਮੈਂਟ ਨਿਊਜ਼ ਵੀਕ 14-20 ਅਕਤੂਬਰ 2023 'ਚ ਪ੍ਰਕਾਸ਼ਨ ਲਈ ਆਈਬੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਸੁਰੱਖਿਆ ਸਹਾਇਕ / ਮੋਟਰ ਟ੍ਰਾਂਸਪੋਰਟ (SA/MT) ਤੇ ਮਲਟੀ-ਟਾਸਕਿੰਗ ਸਟਾਫ / ਜਨਰਲ (MTS/ਜਨਰਲ) ਦੀਆਂ ਕੁੱਲ 677 ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ।
14 ਅਕਤੂਬਰ ਤੋਂ ਕਰੋ ਅਪਲਾਈ
ਇੰਟੈਲੀਜੈਂਸ ਬਿਊਰੋ ਵੱਲੋਂ ਜਾਰੀ ਕੀਤੀ ਗਈ 677 SA/MT ਅਤੇ MTS ਦੀ ਭਰਤੀ ਲਈ ਬਿਨੈ ਕਰਨ ਦੇ ਇੱਛੁਕ ਤੇ ਨਿਰਧਾਰਤ ਯੋਗਤਾਵਾਂ ਵਾਲੇ ਉਮੀਦਵਾਰ MHA ਦੀ ਅਧਿਕਾਰਤ ਵੈੱਬਸਾਈਟ mha.gov.in 'ਤੇ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ। ਇਸ਼ਤਿਹਾਰ ਅਨੁਸਾਰ ਅਰਜ਼ੀ ਪ੍ਰਕਿਰਿਆ ਸ਼ਨਿਚਰਵਾਰ ਅਕਤੂਬਰ 14 ਤੋਂ ਸ਼ੁਰੂ ਹੋਵੇਗੀ ਤੇ ਉਮੀਦਵਾਰ 13 ਨਵੰਬਰ 2023 ਨੂੰ ਰਾਤ 11.59 ਵਜੇ ਤਕ ਆਪਣੀਆਂ ਅਰਜ਼ੀਆਂ ਦਾਖਲ ਕਰ ਸਕਣਗੇ। ਇਸ ਮਿਆਦ ਤੋਂ ਪਹਿਲਾਂ ਤੇ ਬਾਅਦ 'ਚ ਅਪਲਾਈ ਕੀਤੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਆਈਬੀ ਨੇ ਇਸ ਭਰਤੀ ਲਈ 500 ਰੁਪਏ ਫੀਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਜਨਰਲ, ਈਡਬਲਯੂਐਸ ਅਤੇ ਓਬੀਸੀ ਉਮੀਦਵਾਰਾਂ ਨੂੰ ਛੱਡ ਕੇ, ਬਾਕੀ ਸਾਰੇ ਉਮੀਦਵਾਰਾਂ ਨੂੰ ਸਿਰਫ 50 ਰੁਪਏ ਦੀ ਪ੍ਰੀਖਿਆ ਫੀਸ ਅਦਾ ਕਰਨੀ ਪਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
मशहूर पंजाबी सिंगर Garry Sandhu का ऑस्ट्रेलिया में लाइव शो हुआ खराब; व्यक्ति ने स्टेज पर चढ़कर पकड़ा गला
IndiGo Airlines : कोहरे के कारण बढ़ी यात्रियों की दिक्कतें; IndiGo ने जारी की एडवाइजरी
PM Modi in Brazil: G-20 शिखर सम्मेलन में शामिल होने ब्राजील पहुंचे पीएम मोदी, मंत्रोच्चारण के साथ हुआ जोरदार स्वागत