LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਮੀਨ ਵੇਚ ਲਾਇਆ ਸੀ 21 ਲੱਖ, ਵਿਦੇਸ਼ ਪਹੁੰਚੀ ਕੁੜੀ ਨੇ ਦਿੱਤਾ ਵੱਡਾ ਧੋਖਾ

videsh wife3

ਕਪੂਰਥਲਾ: ਪੰਜਾਬ ਵਿੱਚ ਵਧ ਰਹੀ ਬੇਰੋਜ਼ਗਾਰੀ ਜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਵਿੱਚ ਜਾ ਕੇ ਵਸਣ ਦਾ ਚਾਅ ਵਧ ਰਿਹਾ ਹੈ। ਇਸੇ ਦੇ ਚੱਲਦਿਆਂ ਠੱਗੀ ਤੇ ਧੋਖਾਧੜੀਆਂ ਦੇ ਬਹੁਤ ਸਾਰੇ ਮਾਮਲੇ ਰੋਜਾਨਾ ਵੇਖਣ ਨੂੰ ਮਿਲਦੇ ਹਨ। ਅੱਜਕਲ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਉੱਤੇ ਪੈਸੇ ਖਰਚ ਕਰ ਕੇ ਉਸ ਨੂੰ ਆਈਲੈਟਸ ਵੀ ਕਰਵਾਈ ਜਾਂਦੀ ਹੈ ਫਿਰ ਉਸ ਦੀ ਵਿਦੇਸ਼ ਵਿੱਚ ਪੜ੍ਹਾਈ ਦਾ ਪੂਰਾ ਖਰਚ ਵੀ ਚੱਕਿਆ ਜਾਂਦਾ ਪਰ ਨਹੁੰਆਂ  ਬਾਹਰ  ਜਾ ਕੇ ਧੋਖਾ ਕਰਦੀਆਂ ਹਨ।  

ਧੋਖਾਧੜੀ ਦੇ ਰੋਜਾਨਾ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਸ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਨੇ ਪੈਸੇ ਵੀ ਗਵਾਲੇ ਘਰ ਦੀ ਇੱਜ਼ਤ ਵੀ ਗਵਾਈ ਪਰ ਘਰ ਦੀਆਂ ਨੂੰਹਾਂ ਵੀ ਵਿਦੇਸ਼ਾਂ ਵਿੱਚ ਜਾ ਕੇ ਮੁੱਕਰ ਜਾਂਦੀਆਂ ਹਨ। ਪਰਿਵਾਰ ਦੇ ਲੜਕੇ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਉਨ੍ਹਾਂ ਦੇ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤੇ ਜਾਂਦੇ ਹਨ।  

Read this:  WhatsApp ਨੇ ਇਕ ਮਹੀਨੇ 'ਚ 20 ਲੱਖ ਭਾਰਤੀ ਅਕਾਊਂਟ ਕੀਤੇ ਬਲੌਕ

ਇਸ ਵਿਚਾਲੇ ਅੱਜ ਤਾਜਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਦੇ ਲਵਜੀਤ ਸਿੰਘ ਦਾ ਹੈ ਜਿਸ ਦੀ ਪਤਨੀ ਜੈਸਮੀਨ ਕੌਰ ਨੂੰ 21 ਲੱਖ ਤੋਂ ਵੱਧ ਪੈਸੇ ਖਰਚ ਕੇ ਆਈਲੈੱਟਸ ਅਧਾਰ ਤੇ ਆਸਟ੍ਰੇਲੀਆ ਭੇਜਿਆ ਜਿਸ ਵਿੱਚ ਲਵਜੀਤ ਦੇ ਪਿਤਾ ਜੀ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਬੇਟੇ ਦੇ ਭਵਿੱਖ ਲਈ ਆਪਣੀ ਨੂੰਹ ਨੂੰ ਪੇਸੈ ਲਾ ਕੇ ਸਾਰੀਆਂ ਫੀਸਾਂ ਆਪਣੇ ਅਕਾਊਟ 'ਚੋਂ ਭਰੀਆਂ ਪਰ ਕੁੜੀ ਨੇ ਅਸਟਰੈਲੀਆ ਜਾ ਕੇ ਧੋਖਾ ਕੀਤਾ। 

ਇਸ ਦੇ ਨਾਲ ਹੀ ਉਹ ਪਤੀ ਨੂੰ ਅਸਟਰੇਲੀਆ ਵੀ ਸੱਦ ਨਹੀਂ ਰਹੀ ਹੈ ਨਾ ਹੀ ਆਪਣੇ ਪਤੀ ਨੂੰ ਫੋਨ ਕਰ ਰਹੀ ਹੈ। ਨਾ ਹੀ ਪਤੀ ਨੂੰ ਪਤਾ ਹੈ ਕਿ ਉਸ ਦੀ ਪਤਨੀ ਆਸਟ੍ਰੇਲੀਆ ਚ ਕਿੱਥੇ ਰਹਿੰਦੀ। ਪਤੀ ਨੇ ਆਪਣੀ ਪਤਨੀ ਦੇ ਪਰਿਵਾਰ ਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾਇਆ ਪਰ ਪੁਲਸ ਵੱਲੋਂ ਵੀ ਕੋਈ ਵੀ 3 ਸਾਲ ਤੋਂ ਇਨਸਾਫ ਨਹੀਂ ਮਿਲਿਆ।

ਪਤੀ ਕੋਲ ਪਤਨੀ ਤੇ ਖਰਚ ਕੀਤੇ ਪੈਸਿਆਂ ਦੇ ਸਾਰੇ ਸਬੂਤ ਮੌਜੂਦ ਹਨ। ਮਾਪਿਆਂ ਨੂੰ ਡਰ ਹੈ ਕਿ ਸਾਡਾ ਇਕਲੌਤਾ ਬੇਟਾ ਲਵਜੀਤ ਕਿਤੇ ਲਵਪ੍ਰੀਤ ਵਾਂਗੂੰ ਗ਼ਲਤ ਕਦਮ ਨਾ ਉਠਾ ਲਵੇ।  ਇਸ ਮਾਮਲੇ ਵਿਚ  ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੱਜ ਮੀਡੀਆ ਦੀ ਟੀਮ ਵੱਲੋਂ ਡੀਐਸਪੀ ਸਰਵਣ ਸਿੰਘ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੇਸ ਨੂੰ ਰੀਓ ਓਪਨ ਕਰਨ ਦੀ ਗੱਲ ਕਹੀ ਹੈ।  

Read this:  ਧੋਖੇ ਦਾ ਸ਼ਿਕਰ ਹੋਏ ਮ੍ਰਿਤਕ ਲਵਪ੍ਰੀਤ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ, ਕੀਤੇ ਵੱਡੇ ਐਲਾਨ

In The Market