LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 305 ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

banda bahadu

ਚੰਡੀਗੜ੍ਹ: ਸਰਹਿੰਦ ਨੂੰ ਫ਼ਤਿਹ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ, (Baba Banda Singh Bahadur)ਸ੍ਰੀ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨੇ ਜਾਣ ਵਾਲੇ ਯੋਧੇ ਹਨ। ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਪਿਛਲੇ 7 ਸਾਲਾਂ (1709-1715) ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ। ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤਕ ਸਹਿਣ ਨਹੀਂ ਕੀਤੀ ਜਾਂਦੀ। ਇਸ ਨੂੰ ਭਰਨ ਲਈ ਕੋਈ ਨਾ ਕੋਈ ਧਰਤੀ ’ਤੇ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜ਼ਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।

ਜਨਮ ਕਿਥੇ ਹੋਇਆ 
ਬੰਦਾ ਸਿੰਘ ਬਹਾਦਰ (Banda Singh Bahadur)ਜੀ ਦਾ ਜਨਮ 16 ਅਕਤੂਬਰ 1670 ਈ. ਜੰਮੂ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਕਸਬੇ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਰਾਮ ਦੇਵ ਸੀ ਜੋ ਭਾਰਦਵਾਜ ਰਾਜਪੂਤ ਸੀ। ਮਾਤਾ-ਪਿਤਾ ਨੇ ਇਨ੍ਹਾਂ ਦਾ ਨਾਂ ਲਛਮਣ ਦਾਸ ਰਖਿਆ। ਲਛਮਣ ਦਾਸ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਵਿਚ ਬਹੁਤ ਰੁਚੀ ਸੀ। ਇਨ੍ਹਾਂ ਦਾ ਪ੍ਰਵਾਰ ਰਾਜਪੂਤ ਬਰਾਦਰੀ ਨਾਲ ਸਬੰਧਤ ਹੋਣ ਕਰ ਕੇ ਪਿਤਾ ਨੇ ਲਛਮਣ ਦਾਸ ਨੂੰ ਘੁੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਦੀ ਪੂਰੀ ਸਿਖਲਾਈ ਦਿਤੀ। ਉਹ ਨਿੱਕੀ ਉਮਰ ਵਿਚ ਹੀ ਸ਼ਿਕਾਰ ਖੇਡਣ ਲੱਗ ਪਏ।

Read this- ਸੋਨਾ-ਚਾਂਦੀ ਦੀ ਕੀਮਤ ਵਿਚ ਦਰਜ ਕੀਤੀ ਗਈ ਗਿਰਾਵਟ, ਜਾਣੋ ਕੀਮਤ

ਕਿਉਂ ਕੀਤਾ ਸੀ ਸ਼ਿਕਾਰ ਕਰਨਾ ਬੰਦ 
ਇਕ ਵਾਰ ਉਨ੍ਹਾਂ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਜਦ ਉਸ ਨੇ ਹਿਰਨੀ ਦਾ ਪੇਟ ਚੀਰਿਆ ਤਾਂ ਪੇਟ ਵਿਚੋਂ ਦੋ ਬੱਚੇ ਨਿਕਲੇ ਤੇ ਉਸ ਦੇ ਸਾਹਮਣੇ ਹੀ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦਾਸ ਦੇ ਮਨ ਤੇ ਬਹੁਤਾ ਡੂੰਘਾ ਅਸਰ ਕੀਤਾ। ਉਸ ਨੇ ਸ਼ਿਕਾਰ ਕਰਨਾ ਬੰਦ ਕਰ ਦਿਤਾ ਤੇ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਤੇ ਬੈਰਾਗੀ ਸਾਧੂ ਮਾਧੋ ਦਾਸ ਬਣ ਗਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਭੇਂਟ 
ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ। ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਦ ਨਾਂਦੇੜ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਭੇਂਟ ਤੋਂ ਬਾਅਦ ਉਹ ਬੰਦਾ ਬਹਾਦਰ ਦੇ ਨਾਮ ਨਾਲ ਜਾਣਿਆ ਗਿਆ। 

Read this: ਘਰ 'ਚ ਦਾਖਲ ਹੋ ਨੌਜਵਾਨਾਂ ਨੇ ਪਰਿਵਾਰ ਨਾਲ ਕੀਤੀ ਕੁੱਟਮਾਰ, ਨਾਬਾਲਗ ਨੂੰ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਿਆ

4 ਸਤੰਬਰ 1708 ਨੂੰ ਖੰਡੇ ਦੀ ਪਾਹੁਲ ਤੋਂ ਲੈ ਕੇ ਅਪਣੀ ਸ਼ਹੀਦੀ ਤਕ ਉਸ ਨੇ ਸਿੱਖ ਕੌਮ ਵਿਚ ਨਵੀਂ ਰੂਹ ਫੂਕੀ। ਮੁਗ਼ਲਾਂ ਦੁਆਰਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਹੋਏ ਜ਼ੁਲਮਾਂ ਨੇ ਪੂਰੀ ਸਿੱਖ ਕੌਮ ਅੰਦਰ ਇਕ ਵੱਡਾ ਰੋਸ ਪੈਦਾ ਕਰ ਦਿਤਾ ਸੀ। ਬੰਦਾ ਬਹਾਦਰ  ਦੀ ਅਗਵਾਈ ਨੇ ਸਿੱਖਾਂ ਦੇ ਇਸ ਰੋਸ ਤੇ ਰੋਹ ਭਰਪੂਰ ਚੇਤਨਾ ਨੂੰ ਇਕ ਵੱਡੀ ਸੁਨਾਮੀ ਵਿਚ ਬਦਲ ਕੇ ਰੱਖ ਦਿਤਾ।  

ਲੜਾਈਆਂ
26 ਨਵੰਬਰ 1709 ਈ. ਸਵੇਰੇ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਹਮਲਾ ਕਰ ਦਿੱਤਾ। ਇਸ ਸ਼ਹਿਰ ਵਿਚ ਅਮੀਰ ਲੋਕ ਵਸਦੇ ਸਨ। ਤਿੰਨ ਦਿਨ ਤਕ ਜੰਗ ਚਲਦੀ ਰਹੀ। ਬੰਦਾ ਸਿੰਘ ਨੇ ਇਹ ਸ਼ਹਿਰ ਬਿਲਕੁਲ ਉਜਾੜ ਦਿਤਾ। ਹੁਣ ਬੰਦਾ ਸਿੰਘ ਦੀ ਫ਼ੌਜ ਹੋਰ ਵੱਧ ਰਹੀ ਸੀ। ਹੁਣ ਅਗਲੇ ਨਿਸ਼ਾਨੇ ਤੇ ਨਗਰ ਸੀ ਸਢੌਰਾ (ਸਢੌਰੇ ਦਾ ਪਹਿਲਾ ਨਾਂ ਸਾਧੂ ਵਾੜਾ ਸੀ)। ਉਸ ਤੋਂ ਉਪਰੰਤ ਹੌਲੀ-ਹੌਲੀ ਬੰਦਾ ਬਹਾਦਰ ਅੱਗੇ ਹੀ ਅੱਗੇ ਵਧਦੇ ਰਹੇ ਤੇ ਮੁਗ਼ਲਾਂ ਦਾ ਸਫ਼ਾਇਆ ਕਰਦੇ ਗਏ ਤੇ ਅਖ਼ੀਰ ਸਰਹਿੰਦ ਫ਼ਤਿਹ ਕਰ ਲਿਆ। ਹੁਣ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਸਤਲੁਜ ਤੋਂ ਯਮੁਨਾ ਤਕ ਫੈਲ ਗਿਆ। 

Read this: CM ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਪੈਰਾ ਐਥਲੀਟ, ਮਿਲਿਆ ਨੌਕਰੀ ਦਾ ਭਰੋਸਾ

ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ 
ਸਿੰਘਾਂ ਦੇ ਹੌਸਲੇ ਬੁਲੰਦ ਸਨ ਤੇ ਕੋਈ ਵੀ ਸੂਬਾ ਇਨ੍ਹਾਂ ਨਾਲ ਟੱਕਰ ਲੈਣ ਨੂੰ ਤਿਆਰ ਨਹੀਂ ਸੀ। ਕੁੱਝ ਸਮੇਂ ਬਾਅਦ ਬੰਦਾ ਸਿੰਘ ਬਹਾਦਰ ਮੁਖਲਸਗੜ੍ਹ ਕਿਲ੍ਹੇ ਵਿਖੇ ਰਹਿਣ ਲੱਗੇ, ਇਸ ਦਾ ਨਾਂ ਲੋਹਗੜ੍ਹ ਰਖਿਆ ਤੇ ਇਸ ਨੂੰ ਸਿੱਖਾਂ ਦੀ ਪਹਿਲੀ ਰਾਜਧਾਨੀ ਥਾਪਿਆ ਗਿਆ। ਲੋਕ ਬੰਦਾ ਸਿੰਘ ਬਹਾਦਰ ਜੀ ਨੂੰ 'ਸੱਚਾ ਪਾਤਸ਼ਾਹ' ਕਹਿੰਦੇ ਸਨ।  ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ ਸੁਣ ਕੇ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਸੁਣ ਕੇ ਕੁੱਝ ਕੁ ਮੁਸਲਮਾਨਾਂ ਨੇ ਅਤੇ ਕਾਫ਼ੀ ਹਿੰਦੂਆਂ ਨੇ ਸਿੱਖੀ ਅਪਣਾ ਲਈ। ਸਿੰਘਾਂ ਨਾਲ ਲੁੱੱਕ ਛਿੱਪ, ਜਿੱਤ-ਹਾਰ ਤੇ ਮਾਰ-ਕਾਟ ਦੀ ਖੇਡ 1716 ਤਕ ਚੱਲੀ।

ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਮਾਰਨਾ ਸੀ, ਕਿਉਂਕਿ ਸਰਹੰਦ ਇਕ ਤਾਕਤਵਰ ਸੂਬਾ ਸੀ ਅਤੇ ਉਸਦੀ ਆਪਣੀ ਫੌਜ ਵੀ ਕਾਫ਼ੀ ਸੀ। ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਸਕਦਾ ਸੀ। ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋਂ ਪਹਿਲਾ ਆਲੇ-ਦੁਆਲੇ ਦੀਆਂ ਬਾਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦਿਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਇਹ ਮੁਗਲ ਰਾਜ ਦੇ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰ, ਜੋ ਸਯੀਦਾਂ ਦਾ ਤਕੜਾ ਗੜ੍ਹ ਅਤੇ ਮਹੱਤਵਪੂਰਨ ਅਸਥਾਨ ਸੀ। 


800 ਸਿੱਖਾਂ ਨੂੰ ਬਣਾਇਆ ਕੈਦੀ 
ਬੰਦਾ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਸੋ, ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਏ।ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗ਼ਲ ਫੌਜ ਦੇ ਘੇਰੇ ਵਿੱਚ ਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ ਫਿਰ ਅਤਿ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ। 

ਇਹ ਜਲੂਸ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ। ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ‘ਤੇ ਕੈਦ ਵਿੱਚ ਰੱਖਿਆ ਗਿਆ।

1716 'ਚ ਰੋਜ਼ਾਨਾ 100 ਸਿੱਖਾਂ ਦਾ ਹੋਇਆ ਕਤਲ 
1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤੱਕ ਕਤਲੇਆਮ ਜਾਰੀ ਰਿਹਾ। 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। 

ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ। ਉਨ੍ਹਾਂ ਦੇ ਬਾਕੀ ਸਾਥੀ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਦੇ ਅਜਿਹੇ ਸਿਦਕੀ ਸਿੱਖਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

In The Market