LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਬੰਬੀਹਾ ਗਰੁੱਪ ਨੇ ਸ਼ੇਅਰ ਕੀਤੀ ਪੋਸਟ, ਡਿਪਟੀ ਮਰਡਰ ਦੀ ਲਈ ਜ਼ਿੰਮੇਵਾਰੀ

social media post

ਜਲੰਧਰ (ਇੰਟ.)- ਜਲੰਧਰ (Jalandhar) ਵਿਚ ਸਾਬਕਾ ਕੌਂਸਲਰ ਅਤੇ ਸਾਬਕਾ ਜ਼ਿਲਾ ਯੂਥ ਦਿਹਾਤੀ ਕਾਂਗਰਸ ਪ੍ਰਧਾਨ ਸੁਖਮੀਤ ਸਿੰਘ ਡਿਪਟੀ (Sukhmeet Singh Deputy) ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ (Gangster Davinder Bambiha Group) ਨੇ ਕਤਲਕਾਂਡ (Murder Case) ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲਿਸ (Police) ਨੇ ਪੋਸਟ ਨੂੰ ਫੇਕ ਦੱਸਿਆ ਸੀ। ਵੀਰਵਾਰ ਸਵੇਰੇ ਫੇਸਬੁੱਕ ਪੇਜ (Facebook Page) ਜੋ ਦਵਿੰਦਰ ਬੰਬੀਹਾ ਦਾ ਦੱਸਿਆ ਜਾ ਰਿਹਾ ਹੈ, 'ਤੇ ਇਕ ਪੋਸਟ ਹੋਰ ਵਾਇਰਲ ਹੋਈ, ਜਿਸ ਵਿਚ ਲਿਖਿਆ ਗਿਆ ਕਿ ਡਿਪਟੀ ਦਾ ਕਤਲ ਉਨ੍ਹਾਂ ਦੇ ਗਰੁੱਪ ਨੇ ਹੀ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਬੰਬੀਹਾ ਗਰੁੱਪ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਹ ਹਵਾਬਾਜ਼ੀ ਨਹੀਂ ਹੈ। ਪੁਨੀਤ ਨੇ ਡਿਪਟੀ ਦਾ ਕਤਲ ਕੀਤਾ ਹੈ। ਇਹ ਵੀ ਲਿਖਿਆ ਗਿਆ ਕਿ ਕਾਰਣ ਸਭ ਨੂੰ ਪਤਾ ਹੀ ਹੈ। ਇਸ ਪੋਸਟ ਵਿਚ ਪੁਲਿਸ ਨੂੰ ਕਿਹਾ ਗਿਆ ਹੈ ਕਿ ਇਹ ਪੋਸਟ ਇਸ ਲਈ ਪਾਈ ਜਾ ਰਹੀ ਹੈ ਕਿ ਪੁਲਿਸ ਬੇਕਸੂਰ ਲੜਕਿਆਂ ਨੂੰ ਫੜ ਕੇ ਕੇਸ ਪਾ ਰਹੀ ਹੈ। ਨਾਲ ਹੀ ਲਿਖਿਆ ਕਿ ਜੋ ਵੀ ਕੇਸ ਬਣਦਾ ਹੈ ਉਨ੍ਹਾਂ 'ਤੇ ਬਣਦਾ ਹੈ ਅਤੇ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੇਕਸੂਰ ਲੜਕਿਆਂ ਨੂੰ ਨਾ ਫੜੋ। ਇਹ ਪੋਸਟ ਵੀ ਫੇਸਬੁੱਕ 'ਤੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਥੇ ਹੀ ਪੁਲਿਸ ਇਸ ਨੂੰ ਵੀ ਸਹੀ ਨਹੀਂ ਮੰਨ ਰਹੀ ਹੈ। 

ਜਲੰਧਰ 'ਚ ਵੱਡੀ ਵਾਰਦਾਤ, ਗੋਪਾਲ ਨਗਰ ਵਿਖੇ ਸ਼ਰੇਆਮ ਗੋਲ਼ੀਆਂ ਨਾਲ ਭੁੰਨਿਆ ਨੌਜਵਾਨ

Read this- ਬਿਜਲੀ ਸੰਕਟ- ਵੀਕਲੀ ਆਫ ਡੇ 'ਤੇ ਰਹੇਗੀ ਇੰਡਸਟਰੀ, ਸਰਕਾਰੀ-ਪ੍ਰਾਈਵੇਟ ਦਫਤਰਾਂ ਨੂੰ ਅਪੀਲ 'ਇਲੈਕਟ੍ਰੀਸਿਟੀ ਸੇਵ ਪਲੀਜ਼'

ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਪੋਸਟ ਵੀ ਸਿਰਫ ਇਸ ਲਈ ਪਾਈ ਗਈ ਹੈ ਤਾਂ ਜੋ ਪੁਲਿਸ ਦੀ ਜਾਂਚ ਬਦਲ ਸਕੇ। ਪੁਲਿਸ ਕਤਲਕਾਂਡ ਨੂੰ ਸੁਲਝਾਉਣ ਦੇ ਕਾਫੀ ਨੇੜੇ ਹੈ, ਇਸ ਲਈ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਇਸ ਸਬੰਧ ਵਿਚ ਨਾਭਾ ਜੇਲ ਤੋਂ ਸੰਗਤ ਸਿੰਘ ਨਗਰ ਵਿਚ ਹੋਏ ਜੱਸਾ ਕਤਲਕਾਂਡ ਦੇ ਦੋਸ਼ੀਆਂ ਕਾਲੂ ਅਤੇ ਕਾਕੂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬੰਬੀਹਾ ਗਰੁੱਪ ਦੇ ਦੱਸੇ ਜਾਣ ਵਾਲੇ ਫੇਸਬੁੱਕ 'ਤੇ ਅਜਿਹੀ ਪੋਸਟ ਵਾਇਰਲ ਹੋਣ ਲੱਗੀ ਹੈ। ਡੀ.ਸੀ.ਪੀ. ਗੁਰਮੀਤ ਸਿਂਘ ਨੇ ਦੱਸਿਆ ਕਿ ਪੁਲਿਸ ਹਰ ਐਂਗਲ 'ਤੇ ਜਾਂਚ ਕਰ ਰਹੀ ਹੈ। ਫੇਸਬੁੱਕ 'ਤੇ ਜੋ ਪੋਸਟ ਵਾਇਰਲ ਹੋ ਰਹੀ ਹੈ, ਉਨ੍ਹਾਂ ਦੀ ਟੈਕਨੀਕਲ ਟੀਮ ਤੋਂ ਜਾਂਚ ਕਰਵਾਈ ਜਾਵੇਗੀ। ਬੀਤੇ ਐਤਵਾਰ ਸ਼ਹਿਰ ਦੇ ਗੋਪਾਲ ਨਗਰ ਇਲਾਕੇ ਵਿਚ ਸਾਬਕਾ ਕੌਂਸਲਰ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਿਪਟੀ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਪਿੱਛੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ।

In The Market