ਜਲੰਧਰ ‘ਚ ਗੁਰੂ ਤੇਗ ਬਹਾਦਰ ਗੁਰਦੁਆਰੇ ਵਿਚੋਂ ਕੁਰਸੀਆਂ ‘ਤੇ ਸੋਫਿਆਂ ਨੂੰ ਬਾਹਰ ਕੱਢ ਕੇ ਲਗਾਈ ਅੱਗ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੜਕ ਤੇ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰ ਇਕ ਧਾਰਮਿਕ ਸਥਾਨ ’ਚ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਬੈਠਣ ਲਈ ਕੁਰਸੀਆਂ ਅਤੇ ਸੋਫੇ ਲੱਗੇ ਹੁੰਦੇ ਹਨ। ਇਸ ਸਬੰਧੀ ਥਾਣਾ ਨੰਬਰ 6 ਦੀ ਪੁਲਸ ਕੋਲ ਵੀ ਇਸ ਮਾਮਲੇ ਦੀ ਸ਼ਿਕਾਇਤ ਪਹੁੰਚ ਚੁੱਕੀਹੈਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। S.H.O.ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਗੁਰਦੁਆਰਾ ਸਾਹਿਬ ’ਚ ਕੁਰਸੀਆਂ ਅਤੇ ਸੋਫਿਆਂ ਨੂੰ ਲਾਈ ਗਈ ਅੱਗ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਕਮੇਟੀ ਵੱਲੋਂ ਕੋਈ ਵੀ ਕਾਰਵਾਈ ਸਬੰਧੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਲਾਏ ਜਾਣ ਸਮੇਂਅੰਮ੍ਰਿਤਪਾਲ ਸਿੰਘ ਵੀ ਗੁਰਦੁਆਰਾ ਸਾਹਿਬ ’ਚ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੁਰਸੀਆਂ ਅਤੇ ਸੋਫਿਆਂ ਨੂੰ ਅੱਗ ਨਹੀਂ ਸੀ ਲਾਉਣਾ ਚਾਹੁੰਦੇ ਪਰਤੂੰ ਅੱਗ ਲੱਗ ਗਈ ਹੈ। Also read:ਬਟਾਲਾ ‘ਚ ਟ੍ਰੈਵਲ ਏਜੰਟ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਫਾਹਾ ਲਾ ਕੇ ਖੁਦਕੁਸ਼ੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ ਅਨੁਸਾਰ ਇਸ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਆਏ ਸਨ ਪਰ ਜਦੋਂ ਉਨ੍ਹਾਂ ਨੇ ਕੁਰਸੀਆਂ ਅਤੇ ਬੈਂਚਾਂ ਨੂੰ ਕਾਫ਼ੀ ਨੀਵੀਂ ਜਗ੍ਹਾ ਤੇ ਰੱਖਿਆ ਹੋਇਆ ਦੇਖਿਆ ਤਾਂ ਉਹ ਉਥੋਂ ਚਲੇ ਗਏ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਕਿ ਉਹ ਕਿਸੇ ਵੀ ਤਰ੍ਹਾਂ ਦੇ ਬੈਂਚ ਅਤੇ ਕੁਰਸੀਆਂ ਨੂੰ ਗੁਰਦੁਆਰਿਆਂ ’ਚ ਨਹੀਂ ਲੱਗਣ ਦੇਣਗੇ ਤੇ ਕਿਹਾ ਹੈ ਕਿ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਸੰਗਤ ਵਿਚਕਾਰ ਨੀਵੇਂ ਹੋ ਕੇ ਹੀ ਬੈਠਣਾ ਪਵੇਗਾ ਨਹੀਂ ਤਾਂ ਉਹ ਗੁਰਦੁਆਰੇ ਦੇ ਬਾਹਰ ਜਾ ਕੇ ਬੈਠਣਗੇ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਹਿਲਾਂ ਵੀ ਅਜਿਹੀ ਕਾਰਵਾਈ ਕਪੂਰਥਲਾ ਦੇ ਪਿੰਡ ਬਿਹਾਰੀਪੁਰ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਜਾ ਚੁੱਕੀ ਹੈ।...
Punjab News: ਨਕੋਦਰ ਦੇ ਕੱਪੜਾ ਕਾਰੋਬਾਰੀ ਦੇ ਗੰਨਮੈਨ ਮਨਦੀਪ ਸਿੰਘ ਦੀ ਮੋਤ ਨਕੋਦਰ ‘ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵਿਖੇ ਨਕੋਦਰ ਵਿਖੇ ਬੀਤੇ ਦਿਨ ਕੱਪੜਾ ਕਾਰੋਬਾਰੀ ਨੂੰ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੱਪੜਾ ਕਾਰੋਬਾਰ ਦੇ ਗੰਨਮੈਨ ਮਨਦੀਪ ਸਿੰਘ ਵੀ ਇਸ ਬੀਤੀ ਘਟਨਾ ਵਿਚ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਦੀ ਮੋਤ ਹੋ ਗਈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਕੱਪੜਾ ਕਾਰੋਬਾਰ ਦੇ ਗੰਨਮੈਨ ਮਨਦੀਪ ਸਿੰਘ ਨੇ ਆਪਣੀ ਡਿਊਟੀ ਦੌਰਾਨ ਬਹੁਤ ਹੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਐਲਾਨ ਵੀ ਇਸ ਬੀਤੀ ਘਟਨਾ ਵਿਚ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਦੀ ਮੋਤ ਹੋ ਗਈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਕੱਪੜਾ ਕਾਰੋਬਾਰ ਦੇ ਗੰਨਮੈਨ ਮਨਦੀਪ ਸਿੰਘ ਨੇ ਆਪਣੀ ਡਿਊਟੀ ਤੇ ਤੈਨਾਤ ਦੌਰਾਨ ਬਹੁਤ ਹੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਹੈ ਕਿ ਮਨਦੀਪ ਸਿੰਘ ਨੂੰ 1 CRORE ਰੁਪਏ ਦੀ GRATIA ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਬਾਵਜੂਦ ਵੀ HDFC ਬੈਂਕ ਵੱਲੋਂ ਮਨਦੀਪ ਦੇ ਪਰੀਵਾਰ ਨੂੰ 1 ਕਰੋੜ ਦਾ ਬੀਮਾ ਕਰਵਾਉਣ ਦਾ ਭੁਗਤਾਨ ਕੀਤਾ ਜਾਵੇਗਾ। Also Read: ਮੁਕਤਸਰ ‘ਚ ਵਾਪਰੀਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੋਕੇ ਤੇ ਮੋਤ ਕਤਲ ਕਰਨ ਦਾ ਕਾਰਨ ਦੱਸਦਈਏ ਕਿ 30 ਲੱਖ ਰੁਪਏ ਦੀ ਫਿਰੋਤੀ ਮੰਗਨ ਤੋਂ ਇਨਕਾਰ ਕਰ ਦੇਣ ਤੇ ਕਿਸੇ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਰੇਆਮ ਨਕੋਦਰ ਦੇ ਕੱਪੜਾ ਕਾਰੋਬਾਰ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਿਸ ਦੌਰਾਨ ਕੱਪੜਾ ਕਾਰੋਬਾਰ ਦੇ ਗੰਨਮੈਨ ਮਨਦੀਪ ਸਿੰਘ ਵੀ ਇਸ ਮਾਮਲੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਉਥੇ ਹੀ ਮਨਦੀਪ ਸਿੰਘ ਦੀ ਮੋਤ ਹੋ ਚੁੱਕੀ ਸੀ।...
ਕਪੂਰਥਲਾ ‘ਚ Dog Shelter Home ਕਰਦੇ ਨੇ ਅਵਾਰਾ ਕੁੱਤਿਆਂ ਦੀ ਦੇਖ-ਭਾਲ ਅੱਜਕਲ੍ਹ ਦੇ ਸਮੇਂ ‘ਚ ਇਨਸਾਨੀ ਜ਼ਿੰਦਗੀ ਵਿਚ ਅਗਰ ਕਿਸੀ ਜਾਨਵਰ ਨੂੰ ਵਫ਼ਾਦਾਰ ਮੰਨਿਆ ਜਾਂਦਾ ਹੈ ਤਾਂ ਉਹ ਸਿਰਫ ਕੁੱਤੇ ਨੂੰ ਮੰਨਿਆ ਗਿਆ ਹੈ ਤੇ ਉਨ੍ਹਾਂ ਦੀ ਪੂਰੀ ਦੇਖ-ਭਾਲ ਵੀ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਲਤੂ ਕੁੱਤਿਆਂ ਦੀ ਕੀਮਤ ਲੱਖਾਂ- ਹਜ਼ਾਰਾਂ ਵਿਚ ਪਹੁੰਚ ਚੁੱਕੀ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਵਿਚ ਇੱਕ ਇਹੋ ਜਿਹਾ ਸਥਾਨ ਹੈ ਜਿਥੇ ਅਵਾਰਾ ਤੇ ਪਾਲਤੂ ਕੁੱਤਿਆਂ ਦੀ ਜਾਨ ਬਚਾਈ ਜਾਂਦੀ ਹੈ। ਕਪੂਰਥਲਾ ‘ਚ Dog Shelter Home ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਦਿਖਾਈ ਦੇ ਰਹੀ ਹੈ ਜਿਥੇ ਇੱਕ ਹੀ ਛੱਤ ਹੇਠਾਂ ਖਾ-ਪੀ ਰਹੇ ਹਨ। ਉਥੇ ਹੀ ਉਨ੍ਹਾਂ ਦਾ ਇਲਾਜ ਵੀ ਹੋ ਰਿਹਾ ਹੈ। also read: ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਪੁਲਿਸ ਨੇ ਕੀਤੀ ਗਾਇਕ ਬੱਬੂ ਮਾਨ ਤੋਂ ਪੁੱਛ-ਗਿਛ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ Dog Shelter Home ਸਾਲ 2020 ਤੋਂ ਹੀ ਕਪੂਰਥਲਾ ਦੇ ਕੁਝ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਜਗ੍ਹਾ ਦੀ ਘਾਟ ਹੋਣ ਕਾਰਨ ਕਿਰਾਏ ਦੀਆਂ ਜਗ੍ਹਾ ਤੇ ਚਲਾਉਂਦੇ ਸਨ। ਹੁਣ ਕਿਸੇ ਦਾਨੀ ਵੱਲੋਂ ਉਨ੍ਹਾਂ ਨੂੰ ਕਪੂਰਥਲਾ ਵਿਚ ਹੀ ਪੱਕੀ ਜਗ੍ਹਾ ਦਾਨ ਕਰ ਦਿੱਤੀ ਗਈ ਹੈ। ਜਿਸ ਨਾਲ ਉਨ੍ਹਾਂ ਦਾ ਜਾਨਵਰਾਂ ਦੀ ਸੇਵਾ ਕਰਨ ਦਾ ਸੁਪਨਾ ਵੀ ਸਚ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਨ...
punjab news: ਦਸੂਹਾ ਦਾ ਰਹਿਣ ਵਾਲਾ ਹਰਪ੍ਰੀਤ ਬਣਿਆ ਆਸਟ੍ਰੇਲੀਆ ‘ਚ ਪੁਲਿਸ ਅਫਸਰ। ਅੱਜ ਦੇ ਸਮੇਂ ਚ ਵਿਦਿਆਰਥੀ ਜ਼ਿਆਦਾਤਰ ਬਾਹਰ ਜਾਣਾ ਤੇ ਬਾਹਰ ਜਾ ਕੇ ਪੜ੍ਹਨਾ ਪਸੰਦ ਕਰਦੇ ਨੇ ਅਤੇ ਕੁਝ ਵਿਦਿਆਰਥੀਆਂ ਦੇ ਮਨ ਵਿਚ ਇਕ ਹੀ ਸੋਚ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਪੁੱਜ ਜਾਣ ਦੀ ਤੇ ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਨੇ ਜੋ ਵਿਦੇਸ਼ ਜਾ ਕੇ ਮਿਹਨਤ ਅਤੇ ਲਗਨ ਸਦਕਾ ਵਧੀਆ ਮੁਕਾਮ ਹਾਸਲ ਕਰਦੇ ਹਨ। ਕੁਝ ਇਹੋ ਜਿਹੀ ਖ਼ਬਰ ਅੱਜ ਮਿਆਨੀ ਰੋਡ ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀ ਸਾਹਮਣੇ ਆ ਰਹੀ ਹੈ ਜਿਸ ਨੇ ਆਸਟ੍ਰੇਲੀਅਨ ਪੁਲਿਸ ਵਿੱਚ ਅਫਸਰ ਬਣ ਕੇ ਸਿਰਫ ਆਪਣੇ ਮਾਤਾ-ਪਿਤਾ ਦਾ ਹੀ ਨਹੀਂ ਬਲਕਿ ਪੂਰੇ ਦਸੂਹਾ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ ਦੱਸ ਦੇਈਏ ਕੀ ਹਰਪ੍ਰੀਤ ਸਿੰਘ ਮਿਆਨੀ ਰੋਡ ਦਸੂਹਾ ਸਥਿਤ ਪਲਾਈਵੁੱਡ ਦਸੂਹਾ ਦੇ ਮਾਲਿਕ ਪਰਮਜੀਤ ਸਿੰਘ ਦਾ ਬੇਟਾ ਹੈ ਜਿਹਨਾਂ ਦਾ ਜੱਦੀ ਪਿੰਡ ਨਰਾਇਣਗੜ੍ਹ ਹੈ। ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਆਪ ਵੀ ਲੰਬਾ ਸਮਾਂ ਪੰਜਾਬ ਪੁਲਸ ਵਿੱਚ ਰਹੇ ਜਿਹਨਾਂ ਤੋਂ ਪ੍ਰੇਰਨਾ ਲੈ ਕੈ ਹਰਪ੍ਰੀਤ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ, ਹਰਪ੍ਰੀਤ ਸਿੰਘ 2007 ਵਿੱਚ ਕਾਨਵੈਂਟ ਸਕੂਲ ਤੋਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਆਈਲੈਟਸ ਕਰਕੇ ਮੇਲਬਰਨ ਆਸਟ੍ਰੇਲੀਆ ਗਿਆ ਸੀ। Also read: NIA ਵੱਲੋਂ ਖਾਲ਼ਿਸਤਾਨੀ ਆਂਤਕੀ ਹਰਪ੍ਰੀਤ ਸਿੰਘ ਨੂੰ ਕੀਤਾ ਹਵਾਈ ਅੱਡੇ ਤੇ ਗ੍ਰਿਫਤਾਰ ਜਿਥੇ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਪੜਾਈ ਪੁਰੀ ਕੀਤੀ ਤੇ ਆਸਟ੍ਰੇਲੀਆ ਪੁਲਿਸ Join ਕੀਤੀ ਤੇ ਅੱਜ ਉਹ ਆਸਟ੍ਰੇਲੀਆ ਪੁਲਿਸ ਵਿੱਚ ਡਿਟੈਕਟਿਵ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਆਪਣੇ ਬੇਟੇ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ।...
punjab news: ਕਪੂਰਥਲਾ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਸਪ੍ਰੇ ਛਿੜਕ ਕੇ ਪਰਸ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ। ਮੰਗਲਵਾਰ ਸ਼ਾਮ ਨੂੰ ਕਪੂਰਥਲਾ ਸ਼ਹਿਰ ਦੇ ਭੀੜ ਵਾਲੇ ਇਲਾਕੇ ਫੁਆਰਾ ਚੋਂਕ ਨਜ਼ਦੀਕ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਬੈਠੀ ਮਹਿਲਾ ਦੇ ਮੂੰਹ ਤੇ ਸਪ੍ਰੇ ਛਿੜਕ ਕੇ ਉਸ ਕੋਲੋਂ ਪਰਸ ਚੋਰੀ ਕੀਤਾ ਗਿਆ। ਪਰਸ ਵਿਚ ਹਜ਼ਾਰਾਂ ਰੁਪਏ, ਮੋਬਾਇਲ ਫੋਨ ਤੇ ਕੁਝ ATM ਕਾਰਡ ਵੀ ਮੋਜੂਦ ਸਨ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸ਼ਾਮ ਨੂੰ NRI ਪਰਿਵਾਰ ਜੋ ਕਿ ਫੁਆਰਾ ਚੋਂਕ ਕੋਲ ਮਿਠਾਈ ਵਾਲੀ ਦੁਕਾਨ ‘ਤੇ ਮਿਠਾਈ ਲੈਣ ਲਈ ਰੁੱਕੇ ਸਨ। ਕਾਰ ‘ਚ ਬੈਠੇ ਦੋ ਵਿਅਕਤੀ ਕਾਰ ‘ਚੋਂ ਉਤਰ ਕੇ ਦੁਕਾਨ ਵਿੱਚ ਚਲੇ ਗਏ ਤੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਬਜ਼ੁਰਗ ਮਹਿਲਾ ਤੇ 2 ਬੱਚੇ ਮੌਜੂਦ ਸਨ। ਮੋਕਾ ਦੇਖ ਕੇ ਅਣਜਾਣ ਵਿਅਕਤੀ ਵੱਲੋਂ ਕਾਰ ਦਾ ਪਿਛਲਾ ਦਰਵਾਜ਼ਾ ਖੋਲਿਆ ਗਿਆ ਤੇ ਕਾਰ ਚ ਬੈਠੀ ਮਹਿਲਾ ਦੇ ਮੂੰਹ ਤੇ ਸਪ੍ਰੇ ਛਿੜਕ ਕੇ ਪਰਸ ਚੋਰੀ ਕਰ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਜਦੋਂ ਪੁਲਿਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜਿਆ ਤਾਂ ਥਾਣੇ ਦੇ ਹਾਲਾਤ ਵੇਖ ਕੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਦੂਜੇ ਪਾਸੇ ਹੀ ਥਾਣਾ ਮੁਖੀ ਕਿਰਪਾਲ ਸਿੰਘ ਦੀ ਗੈਰ ਮੌਜੂਦਗੀ ‘ਚ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਇਸ ਘਟਨਾ ਵਾਰੇ ਕੁਝ ਪਤਾ ਹੀ ਨਹੀਂ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ...
ਹੁਸ਼ਿਆਰਪੁਰ 'ਚ 15 ਸਾਲ ਵਿਦਿਆਰਥੀਆਂ ਦੇ ਸਕੂਲ ਨਾ ਪਹੁੰਚਣ ਤੇ ਪਰਿਵਾਰਾਂ ਵੱਲੋਂ ਲਿਖਾਈ ਲਾਪਤਾ ਦੀ ਰਿਪੋਰਟ ਹੁਸ਼ਿਆਰਪੁਰ ਦੇ ਮੁਹੱਲਾ ਸੰਤੋਖ ਨਗਰ ਅਤੇ ਦੀਪ ਨਗਰ ਦੇ ਵਿਦਿਆਰਥੀਆਂ ਦੀ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਅਤੇ ਪਰਿਵਾਰ ਵਾਲੀਆ ਦਾ ਕਹਿਣਾ ਹੈ ਕਿ ਦੋਹਾਂ ਵਿਦਿਆਰਥੀਆਂ ਦੇ ਲਾਪਤਾ ਹੋਇਆਂ ਨੂੰ 24 ਘੰਟਿਆ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਤੇ ਹੁਣ ਤੱਕ ਉਨ੍ਹਾਂ ਦਾ ਕੁਝ ਪਤਾ ਹੀ ਨਹੀਂ ਚੱਲ ਰਿਹਾ। ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਮੌਜੂਦ ਲਕਸ਼ਮੀ ਇਨਕਲੇਵ ਚ ਬਣੇ ਸੈਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਚ ਪੜ੍ਹਦੇ ਨੇ ਤੇ ਦੋਵੇਂ 10 ਜਮਾਤ ਵਿਚ ਪੜ੍ਹਦੇ ਹਨ। ਲਾਪਤਾ ਹੋਏ ਵਿਦਿਆਰਥੀਆਂ ਵਿਚੋ ਇੱਕ ਦਾ ਨਾਮ ਜਸਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਹੈ ਜੋ ਕਿ ਹੁਸਿ਼ਆਰਪੁਰ ਦੇ ਮੁਹੱਲਾ ਸੰਤੋਖ ਨਗਰ ਦਾ ਰਹਿਣ ਵਾਲਾ ਏ, ਤੇ ਦੂਜੇ ਵਿਦਿਆਰਥੀ ਦਾ ਨਾਮ ਧਰੁਵ ਹੈ ਜੋ ਕਿ ਮੁਹੱਲਾ ਦੀਪਨਗਰ ਦਾ ਰਹਿਣ ਵਾਲਾ ਏ। Also Read : ਹੁਸ਼ਿਆਰਪੁਰ ਵਿਦਿਆਰਥੀ ਦੇ ਸਕੂਲ ਨਾ ਪਹੁੰਚਣ ਤੇ ਪਰਿਵਾਰਾਂ ਵੱਲੋਂ ਲਿਖਾਈ ਲਾਪਤਾ ਦੀ ਰਿਪੋਰਟ ਜਾਣਕਾਰੀ ਮੁਤਾਬਕ ਪਰਿਵਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਕੱਲ ਦੋਵੇਂ ਵਿਦਿਆਰਥੀ ਆਪਣੇ ਘਰ ਤੋਂ ਸਵੇਰੇ ਸਕੂਲ ਲਈ ਨਿਕਲੇ ਸਨ ਪਰਤੂੰ ਦੋਵੇਂ ਸਕੂਲ ਨਾ ਪਹੁੰਚੇ ਤੇ ਉਹ ਸਵੇਰੇ ਸਕੂਲ ਤੋਂ ਇਲਾਵਾ ਆਪਣੇ ਦੋਸਤ ਦੇ ਘਰ ਚਲੇ ਗਏ। ਜਿਥੇ ਜਾ ਕੇ ਉਨ੍ਹਾਂ ਨੇ ਕੱਪੜੇ ਬਦਲੇ ਤੇ ਹੋਰ ਪਾਸੇ ਨੂੰ ਰਵਾਨਾ ਹੋ ਗਏ। ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਜਦੋਂ ਪਰਿਵਾਰ ਵਾਲਿਆ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਅੱਜ ਸਕੂਲ ਨਹੀਂ ਪਹੁੰਚੇ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਚੋਕੀਂ ਨੂੰ ਦਿੱਤੀ ਤੇ ਪੁਲਿਸ ਵੱਲੋਂ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀ ਜਸਕਰਨ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ, ਤੇ ਉਨ੍ਹਾਂ ਨੇ ਸ਼ੋਸਲ ਮੀਡੀਆ ਰਾਹੀਂ ਆਪਣੇ ਬੱਚੇ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਹੈ।
punjab news : ਜਲੰਧਰ ਵਿੱਚ ਕੁੱਲ੍ਹੜ PIZZA COUPLE ਵਿਵਾਦਾਂ ‘ਚ, ਵੀਡੀਓ ਹੋ ਰਹੀ ਵਾਇਰਲ !! ਅੱਜ ਕੱਲ ਪੰਜਾਬ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਕਿ ਸ਼ਾਦੀ-ਵਿਆਹ ਦੇ ਪ੍ਰੋਗਰਾਮ ਵਿੱਚ ਹਥਿਆਰ ਚਲਾਉਣੇ ਜਾਂ ਫਿਰ ਸੋਸ਼ਲ ਮੀਡਿਆ ਤੇ ਹਥਿਆਰਾਂ ਨਾਲ ਫ਼ੋਟੋ ਜਾ ਵੀਡੀਓ ਅਪਲੋਡ ਕਰਨ ਤੇ ਸਖ਼ਤ ਪਾਬੰਦੀ ਲਾ ਦਿੱਤੀ ਗਈ ਹੈ। ਪਰ ਉਸ ਦੇ ਬਾਵਜੂਦ ਵੀ ਸੋਸ਼ਲ ਮੀਡਿਆ ਤੇ ਹਥਿਆਰਾਂ ਨਾਲ ਵਿਡਿਓ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤਰ੍ਹਾਂ ਹੀ ਜਲੰਧਰ ਦੇ ਨਕੋਦਰ ਰੋਡ 'ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਅਸਲ 'ਚ ਇਹ ਕੁੱਲ੍ਹੜ ਪੀਜ਼ਾ ਕਪਲ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਮੋਕੇ ਤੇ ਜਲੰਧਰ ਦੇ ਕੁੱਲੜ PIZZA COUPLE ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿਚ ਉਹ ਗਨ ਨਹੀਂ ਹੈ। ਅਸਲ ‘ਚ ਉਹ ਇੱਕ ਖਿਡੌਣਾ ਹੈ ਜਿਸ ਨੂੰ ਉਨ੍ਹਾਂ ਦੇ CUSTOMER MCLEODGANJ ਤੋਂ ਲੈ ਕੇ ਆਏ ਸਨ ਤਾਂ ਉਨ੍ਹਾਂ ਨੇ ਸ਼ੋਕ-ਸ਼ੋਕ ਵਿਚ ਵੀਡੀਓ ਬਣਾਈ ਸੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕੋਈ GUN CULTURE ਨੂੰ ਪ੍ਰਮੋਟ ਨਹੀਂ ਕਰ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ ਤੇ ਅਸੀਂ ਬੱਸ ਮਿਹਨਤ ਨੂੰ ਪ੍ਰਮੋਟ ਕਰਦੇ ਹਾਂ ਤੇ ਹਥਿਆਰ ਸਿਰਫ SELF DEFENCE ਲਈ ਵਰਤੇ ਜਾਂਦੇ ਹਨ ਨਾਂ ਕੀ ਸ਼ੋਸ਼ਾਗਿਰੀ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। Also Read : punjab news...
punjab news : ਹਥਿਆਰਾਂ ਦੇ ਲਾਇਸੈਸਾਂ ਦੀ ਚੈਕਿੰਗ ਪੰਜਾਬ ‘ਚ ਬੀਤੇ ਦਿਨੀਂ ਲਗਾਤਾਰ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਵੱਲੋਂ ਸਾਰੇ ਜਿਲਿਆਂ ਦੇ ਉੱਚ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਦੇ ਲਾਇਸੈਂਸੀ ਅਸਲਿਆਂ ਨੂੰ ਰੀਵਿਊ ਕਰ ਕੇ ਰਿਪੋਰਟ ਤਿਆਰ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦੀ ਖੁੱਲ ਦਿੱਤੀ ਗਈ ਹੈ। ਇਸੇ ਹੁਕਮਾਂ ਅਧੀਨ ਹੁਸ਼ਿਆਰਪੁਰ ਸ਼ਹਿਰ ਦੇ ਤਮਾਮ ਗੰਨ ਹਾਊਸ ਤੇ ਖ਼ੁਦ ਉੱਚ ਅਧਿਕਾਰੀ ਪਹੁੰਚ ਕਰਕੇ ਅਸਲੇ ਅਤੇ ਓਹਨਾਂ ਦੇ ਜਾਰੀ ਹੋਏ ਲਾਇਸੈਸਾਂ ਦੀ ਜਾਣਕਾਰੀ ਅਤੇ ਜਾਂਚ ਵਿੱਚ ਜੁੱਟ ਗਏ ਹਨ। Also Read : Bihar Accident News Today ਇਸ ਮੌਕੇ DSP ਪਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਰ ‘ਚ ਹੋਈਆਂ ਵਾਰਦਾਤਾਂ ਦੇ ਮੱਦੇਨਜ਼ਰ ਅਤੇ ਭਵਿੱਖ ‘ਚ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਨਾਲ ਜੋ ਹੁਕਮ ਸਰਕਾਰ ਵੱਲੋਂ ਆਏ ਹਨ। ਉਸ ਤਹਿਤ ਅਸਲੇ ਦੀਆਂ ਦੁਕਾਨਾਂ ਤੇ ਪਹੁੰਚ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲਾਇਸੈਂਸ ਕਿਸ ਨੂੰ ਅਤੇ ਕਿਹੜੇ ਹਾਲਤਾਂ ਕਾਰਨ ਜਾਰੀ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਲਾਇਸੈਂਸੀ ਅਸਲੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਜਾਂ ਵੀਡੀਉਜ਼ ਅੱਪਲੋਡ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਅਸਲੇ ਦੀ ਇਸ ਤਰਾਂ ਨੁਮਾਇਸ਼ ਕਰਦਾ ਕੋਈ ਪ੍ਰਸ਼ਾਸਨ ਦੀ ਨਜ਼ਰੀਂ ਪਿਆ ਜਾਂ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ Also Read : punjab news...
punjabi khabra : ਫਾਹਾ ਲਾ ਕੇ ਕੀਤੀ ਆਤਮਹੱਤਿਆ, ਮਾਨਸਿਕ ਤੌਰ ਤੇ ਰਹਿੰਦਾ ਸੀ ਪਰੇਸ਼ਾਨ ਦਸੂਹਾ ਦੇ ਪਿੰਡ ਦੋਲੋਵਾਲ 'ਚ ਹੜਕੰਪ ਮਚ ਗਿਆ, ਜਦੋਂ ਇਕ ਵਿਅਕਤੀ ਨੇ ਪਰੇਸ਼ਾਨ ਹੋ ਕੇ ਫਾਹਾ ਲਾ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਦੱਸਿਆ ਜਾ ਰਿਹਾ ਹੈ ਕਿ ਦੋਲੋਵਾਲ ਦਾ ਰਹਿਣ ਵਾਲਾ ਰਾਜਿੰਦਰ ਸਿੰਘ ਪੁੱਤਰ ਹੰਸ ਰਾਜ ਘਰ 'ਚ ਕਲਾ ਰਹਿੰਦਾ ਸੀ ਤੇ ਮ੍ਰਿਤਕ ਰਾਜਿੰਦਰ ਦੀ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਿਤਾ ਘਰ ਚ ਕੱਲੇ ਰਹਿੰਦੇ ਸਨ। ਤੇ ਉਹ ਸਵੇਰੇ ਸਾਡੇ 6 ਵਜੇ ਦੇ ਕਰੀਬ ਆਪਣੇ ਪਿਤਾ ਨੂੰ ਮਿਲਣ ਲਈ ਆਈ ਤਾਂ ਉਸ ਨੇ ਆਪਣੇ ਪਿਤਾ ਦੇ ਕਮਰੇ ਦਾ ਕੁੰਡਾ ਖੜਕਾਇਆ ਤਾਂ ਉਸ ਨੂੰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਜਦੋਂ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਜਵਾਬ ਨਾ ਮਿਲਿਆ ਤਾਂ ਉਸ ਨੇ ਪਿੰਡ ਦੇ ਸਰਪੰਚ ਨੂੰ ਜਾ ਕੇ ਸੂਚਿਤ ਕੀਤਾ। ਤਾਂ ਸਰਪੰਚ ਨੇ ਦਸੂਹਾ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਦੇਖਿਆ ਕਿ ਰਾਜਿੰਦਰ ਦੀ ਲਾਸ਼ ਪੰਖੇ ਨਾਲ ਲਟਕ ਰਹੀ ਸੀ। ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਗਈ ਤੇ ਜਾਂਚ ਅਧਿਕਾਰੀ ਏਐਸਆਈ ਜਗਾ ਰਾਮ ਨੇ ਦੱਸਿਆ ਕਿ ਰਾਜਿੰਦਰ ਸਿੰਘ ਦੇ ਤਿੰਨ ਲੜਕੇ ਤੇ ਇਕ ਲੜਕੀ ਹੈ। ਮਾਂ ਦੇ ਕਤਲ ਤੋਂ ਬਾਅਦ ਬੇਟੇ ਆਪਣੇ ਪਿਤਾ ਤੋਂ ਅਲੱਗ ਰਹਿੰਦੇ ਸੀ। ਬੇਟੀ ਏਕਤਾ ਹੀ ਆਪਣੇ ਪਿਤਾ ਰਾਜਿੰਦਰ ਦਾ ਖਿਆਲ ਰੱਖਦੀ ਸੀ ਤੇ ਰਾਜਿੰਦਰ 3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕਤਲ ਕੇਸ ਵਿਚੋਂ ਜੇਲ੍ਹ ਤੋਂ ਆਇਆ ਸੀ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਪੁਲਿਸ ਵੱਲੋਂ ਰਾਜਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਪੋਸਟਮਾਰਟਮ ਰਿਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Hoshiarpur : Bus Accident In Punjab ਹੁਸ਼ਿਆਰਪੁਰ- ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ 'ਚ ਸ਼ੁੱਕਰਵਾਰ ਨੂੰ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਘਟਨਾ 'ਚ 12 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਹ ਟੱਕਰ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਹੋਈ। ਸਾਰੇ ਜ਼ਖਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਟਾਂਡਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਇਸ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਕੁਝ ਮਾਮੂਲੀ ਜਖਮੀਆਂ ਨੂੰ ਪੱਟੀ ਕਰਵਾ ਕੇ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਕਿ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। Also Read: Punjab News ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਤੋਂ ਬਾਅਦ ਮਿੰਨੀ ਬੱਸ ਸੜਕ 'ਤੇ ਪਲਟ ਗਈ। ਇਹ ਹਾਦਸਾ ਟਾਂਡਾ ਉੜਮੁੜ ਦੇ ਜਾਜਾ ਚੌਕ ਵਿਖੇ ਵਾਪਰਿਆ। ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਅਤੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪਲਟੀ ਹੋਈ ਮਿੰਨੀ ਬੱਸ 'ਚੋਂ ਸਵਾਰੀਆਂ ਨੂੰ ਬਾਹਰ ਕੱਢਿਆ। ਮਿੰਨੀ ਬੱਸ ਵਿੱਚ ਕੋਈ ਵੀ ਅਜਿਹਾ ਯਾਤਰੀ ਨਹੀਂ ਬਚਿਆ ਜਿਸ ਨੂੰ ਸੱਟ ਨਾ ਲੱਗੀ ਹੋਵੇ। ਮੌਕੇ ’ਤੇ ਪਹੁੰਚ ਕੇ ਡੀਐੱਸਪੀ ਸਬ ਡਵੀਜ਼ਨ ਟਾਂਡਾ ਕੁਲਵੰਤ ਸਿੰਘ ਅਤੇ ਐੱਸਐੱਚਓ ਟਾਂਡਾ ਓਂਕਾਰ ਸਿੰਘ ਬਰਾੜ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਐਂਬੂਲੈਂਸ ਅਤੇ ਹੋਰ ਨਿੱਜੀ ਵਾਹਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। Also Read: ਜਦੋਂ ਨੰਗੇ ਪੈਰ ਜਲ੍ਹਿਆਂਵਾਲਾ 'ਚ ਐਲਿਜ਼ਾਬੇਥ II ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਗੋਲਡਨ ਟੈਂਪਲ ਵੀ ਹੋਈ ਨਤਮਸਤਕ ਥਾਣਾ ਟਾਂਡਾ ਉੜਮੁੜ ਦੇ ਇੰਚਾਰਜ ...
ਜਲੰਧਰ- ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਜਲੰਧਰ ਅਤੇ ਕਰਤਾਰਪੁਰ ਸਬ-ਡਵੀਜ਼ਨ ਅਧੀਨ ਪੈਂਦੇ 'ਦਿ ਕਰਨਾਣਾ ਐਗਰੀਕਲਚਰਲ ਕੋਆਪ੍ਰੇਟਿਵ ਸੁਸਾਇਟੀ' 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਸੁਸਾਇਟੀ ਵਿੱਚ 7 ਕਰੋੜ ਰੁਪਏ ਦਾ ਘਪਲਾ ਫੜਿਆ ਹੈ। 7 ਲੋਕਾਂ ਖਿਲਾਫ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਸਾਇਟੀ ਦੇ 1000 ਖਾਤਾਧਾਰਕ ਹਨ। ਇਸ ਤੋਂ ਇਲਾਵਾ ਇਹ ਸੁਸਾਇਟੀ ਇੰਡੀਅਨ ਆਇਲ ਪੈਟਰੋਲ ਪੰਪ ਦੇ ਨਾਲ-ਨਾਲ ਖਾਦ ਡਿਪੂ ਵੀ ਚਲਾਉਂਦੀ ਹੈ। ਸੁਸਾਇਟੀ ਕੀਟਨਾਸ਼ਕ ਅਤੇ ਬੀਜ ਵੀ ਵੇਚਦੀ ਹੈ। ਸੁਸਾਇਟੀ ਕੋਲ ਟਰੈਕਟਰ ਅਤੇ ਵੱਡੀ ਮਾਤਰਾ ਵਿੱਚ ਖੇਤੀ ਸੰਦ ਹਨ। ਇਨ੍ਹਾਂ ਨੂੰ ਵੀ ਸੁਸਾਇਟੀ ਵੇਚਦੀ ਹੈ। ਇਸ ਸੁਸਾਇਟੀ ਵਿੱਚ ਕੁੱਲ 6 ਮੁਲਾਜ਼ਮ ਵੱਖ-ਵੱਖ ਥਾਵਾਂ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਨੇ ਅਧਿਕਾਰੀਆਂ ਨਾਲ 7,14,07,596.23 ਰੁਪਏ ਦਾ ਗਬਨ ਕੀਤਾ।ਬੁਲਾਰੇ ਨੇ ਦੱਸਿਆ ਕਿ ਪਿੰਡ ਕਰਾਣਾ ਵਿੱਚ ਜ਼ਿਆਦਾਤਰ ਪ੍ਰਵਾਸੀ ਭਾਰਤੀ ਹਨ, ਜਿਨ੍ਹਾਂ ਦੀਆਂ ਸੁਸਾਇਟੀਆਂ ਕੋਲ ਕਰੋੜਾਂ ਰੁਪਏ ਦੀਆਂ ਐਫ.ਡੀ.ਆਰ. ਸੁਸਾਇਟੀ ਦੇ ਸਕੱਤਰ ਇੰਦਰਜੀਤ ਧੀਰ, ਜੋ ਕੈਸ਼ੀਅਰ ਵੀ ਰਹਿ ਚੁੱਕੇ ਹਨ, ਨੇ ਇਸ ਦੇ ਪ੍ਰਧਾਨ ਰਣਧੀਰ ਸਿੰਘ ਅਤੇ ਮੌਜੂਦਾ ਕੈਸ਼ੀਅਰ ਹਰਪ੍ਰੀਤ ਸਿੰਘ ਨਾਲ ਮਿਲੀਭੁਗਤ ਕਰਕੇ ਲੋਕਾਂ ਦੀਆਂ ਬੈਂਕਾਂ ਵਿੱਚ ਐਫ.ਡੀ.ਆਰ. ਸੀਮਤ ਕਰਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ। ਮਿਤੀ 01-04-18 ਤੋਂ 31-03-20 ਤੱਕ ਦੇ ਰਿਕਾਰਡ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸਭਾ ਦੇ ਮੈਂਬਰਾਂ ਵੱਲੋਂ ਲੋਕਾਂ ਦੀਆਂ ਜਮ੍ਹਾਂ ਰਾਸ਼ੀਆਂ 'ਤੇ 7,14,07,596.23 ਰੁਪਏ ਦਾ ਕਰਜ਼ਾ ਲਿਆ ਗਿਆ ਸੀ।ਇਸ ਤੋਂ ਇਲਾਵਾ 36,36,71,952.55 ਰੁਪਏ ਦਾ ਘਪਲਾ ਵੀ ਸਾਹਮਣੇ ਆਇਆ ਹੈ। ਸੁਸਾਇਟੀ ਦੇ ਸਕੱਤਰ ਇੰਦਰਜੀਤ ਧੀਰ ਵੱਲੋਂ ਦੋ ਕੰਪਿਊਟਰ ਲਗਾਏ ਗਏ। ਇੱਕ ਵਿੱਚ ਜਾਅਲੀ ਐਂਟਰੀਆਂ ਪਾ ਕੇ ਮੈਂਬਰਾਂ ਨਾਲ ਧੋਖਾ ਕੀਤਾ ਜਾਂਦਾ ਸੀ, ਜਦਕਿ ਸਹੀ ਕੰਪਿਊਟਰ ’ਤੇ ਐਂਟਰੀਆਂ ਕਿਸੇ ਨੂੰ ਨਹੀਂ ਦਿਖਾਈਆਂ ਜਾਂਦੀਆਂ ਸਨ। ਦੂਜੇ ਕੰਪਿਊਟਰ ਦਾ ਡਾਟਾ ਪੜ੍ਹ ਕੇ ਪਤਾ ਲੱਗਾ ਕਿ ਸੈਕਟਰੀ ਇਸ ਕੰਪਿਊਟਰ ਵਿੱਚ ਠੱਗੀ ਮਾਰਦਾ ਸੀ। ਉਹ ਇਸ ਨੂੰ ਆਡਿਟ ਅਫਸਰ ਅਤੇ ਹੋਰ ਅਫਸਰਾਂ ਦੇ ਸਾਹਮਣੇ ਪੇਸ਼ ਕਰਦਾ ਸੀ।ਸੁਸਾਇਟੀ ਦੇ ਸਾਬਕਾ ਸਕੱਤਰ ਇੰਦਰਜੀਤ ਧੀਰ, ਹਰਪ੍ਰੀਤ (ਵਾਧੂ ਚਾਰਜ) ਕੈਸ਼ੀਅਰ, ਰਣਧੀਰ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਕਮੇਟੀ ਮੈਂਬਰ, ਮਹਿੰਦਰ ਲਾਲ ਕਮੇਟੀ ਮੈਂਬਰ ਅਤੇ ਕਮਲਜੀਤ ਸਿੰਘ ਕਮੇਟੀ ਮੈਂਬਰ ਸਾਰੇ ਵਾਸੀ ਪਿੰਡ ਕਰਨਾਣਾ ਨੇ 7 ਕਰੋੜ ਰੁਪਏ ਦਾ ਗਬਨ ਕੀਤਾ। ਇਨ੍ਹਾਂ ਸਾਰਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਤਹਿਤ ਥਾਣਾ ਵਿਜੀਲੈਂਸ ਬਿਊਰੋ ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਲਾਲ ਅਤੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...
ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਸ਼ਾਮ ਚਾਰ ਵਜੇ 'ਖੇਡਣ ਵਤਨ ਪੰਜਾਬ ਦੀਆ' ਦੀ ਸ਼ੁਰੂਆਤ ਲਈ ਜਲੰਧਰ ਪਹੁੰਚੇ। ਇੱਥੇ ਉਨ੍ਹਾਂ ਦਾ ਸਵਾਗਤ ਮੀਂਹ ਨਾਲ ਹੋਇਆ। ਮੀਂਹ ਕਾਰਨ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮੁੱਖ ਮੰਤਰੀ ਅਤੇ ਹੋਰ ਵੀਵੀਆਈਪੀਜ਼ ਲਈ ਸਮਾਗਮ ਲਈ ਬਣਾਈ ਗਈ ਗੈਲਰੀ ਵਿੱਚ ਪਾਣੀ ਭਰ ਗਿਆ। ਸ਼ੁੱਕਰਵਾਰ ਨੂੰ ਸਟੇਡੀਅਮ ਵਿੱਚ ਸਿੱਖ ਮਾਰਸ਼ਲ ਆਰਟ ਗਤਕਾ ਸ਼ੁਰੂ ਹੋ ਗਿਆ ਸੀ ਜਦੋਂ ਮੀਂਹ ਪੈ ਗਿਆ। ਇਸ ਕਾਰਨ ਗੱਤਕੇ ਨੂੰ ਅੱਧ ਵਿਚਕਾਰ ਬੰਦ ਕਰਨਾ ਪਿਆ। ਮੀਂਹ ਰੁਕਣ ਤੋਂ ਬਾਅਦ ਸਟੇਜ ਤੋਂ ਪਾਣੀ ਦੀ ਨਿਕਾਸੀ ਕੀਤੀ ਗਈ। ਭਿੱਜੀਆਂ ਕੁਰਸੀਆਂ ਅਤੇ ਸੋਫੇ ਹਟਾ ਕੇ ਨਵੀਆਂ ਕੁਰਸੀਆਂ ਲਗਾਈਆਂ ਗਈਆਂ। ਇਸ ਸਭ ਕਾਰਨ ਚਾਰ ਵਜੇ ਸ਼ੁਰੂ ਹੋਣ ਵਾਲਾ ਪ੍ਰੋਗਰਾਮ ਲੇਟ ਹੋ ਗਿਆ। ਇਸ ਸਭ ਤੋਂ ਬਾਅਦ ਮੁੜ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ। Also Read: ਪੰਜਾਬ 'ਚ ਜਲਦ ਖੁੱਲ੍ਹੇਣਗੀਆਂ ਰਜਿਸਟ੍ਰੀਆਂ, ਅਮਨ ਅਰੋੜਾ ਨੇ ਕਿਹਾ- 10 ਦਿਨਾਂ 'ਚ ਤਿਆਰ ਹੋ ਜਾਵੇਗਾ ਨੀਤੀ ਦਾ ਖਰੜਾ ਪੰਜਾਬ ਦੇ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆ' ਦੀ ਸ਼ੁਰੂਆਤ ਲਈ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸਵੇਰ ਤੋਂ ਹੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਸਟੇਡੀਅਮ ਵਿੱਚ ਕੱਢੇ ਜਾਣ ਵਾਲੇ ਮਸ਼ਾਲ ਮਾਰਚ ਲਈ 13 ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮੇ ਜੇਤੂਆਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚ ਬਲਜੀਤ ਸਿੰਘ ਢਿੱਲੋਂ, ਸਿਮਰਨਜੀਤ ਕੌਰ ਚਕਰ, ਰਜਿੰਦਰ ਸਿੰਘ ਰਹੇਲੂ, ਮਨਜੀਤ ਕੌਰ, ਵਿਕਾਸ ਠਾਕੁਰ, ਗੁਰਜੀਤ ਕੌਰ, ਦਮਨੀਤ ਸਿੰਘ ਮਾਨ, ਸਵਰਨ ਸਿੰਘ ਵਿਰਕ, ਸੁਖਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਹੈਪੀ, ਸੁਮਨ ਸ਼ਰਮਾ, ਪ੍ਰਣਵ ਚੋਪੜਾ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਮੁੱਖ ਮੰਤਰੀ ਵੱਲੋਂ ਉਦਘਾਟਨ ਕਰਨ ਉਪਰੰਤ ਖੇਡਾਂ ਦੀ ਰਸਮੀ ਸ਼ੁਰੂਆਤ ਪਹਿਲੀ ਸਤੰਬਰ ਤੋਂ ਹੋਵੇਗੀ। 1 ਸਤੰਬਰ ਤੋਂ 7 ਸਤੰਬਰ ਤੱਕ ਬਲਾਕ ਪੱਧਰ 'ਤੇ ਖੇਡ ਮੇਲੇ ਲਗਾਏ ਜਾਣਗੇ। ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਦੂਜੇ ਪੜਾਅ ਵਿੱਚ ਜ਼ਿਲ੍ਹਾ ਪੱਧਰ ’ਤੇ 12 ਤੋਂ 22 ਸਤੰਬਰ ਤੱਕ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟ ਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਸ਼ਾਮਲ ਹਨ। ਟੈਨਿਸ ਅਤੇ ਵੇਟ ਲਿਫਟਿੰਗ ਦੇ ਖਿਡਾਰੀ ਸ਼ਾਮਲ ਹੋਣਗੇ। Also Read: Artemis ...
ਜਲੰਧਰ- ਜਲੰਧਰ ਸ਼ਹਿਰ ਵਿੱਚ ਅੱਜ ਤੋਂ ਪੌਲੀਥੀਨ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਜੇਕਰ ਤੁਸੀਂ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਘਰੋਂ ਨਿਕਲਦੇ ਹੋ ਤਾਂ ਆਪਣੇ ਨਾਲ ਕੱਪੜੇ ਜਾਂ ਜੂਟ ਦਾ ਬੈਗ ਜ਼ਰੂਰ ਰੱਖੋ। ਜੇਕਰ ਪੌਲੀਥੀਨ ਦਾ ਲਿਫਾਫਾ ਹੱਥ 'ਚ ਨਜ਼ਰ ਆਉਂਦਾ ਹੈ ਤਾਂ ਜੁਰਮਾਨਾ ਭਰਨਾ ਪੈ ਸਕਦਾ ਹੈ। ਪੌਲੀਥੀਨ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ ਅੱਜ ਤੋਂ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ। Also Read: 9/11 ਹਮਲੇ 'ਚ ਸ਼ਾਮਲ ਲਾਦੇਨ ਦਾ ਸਾਥੀ ਅਲ-ਜ਼ਵਾਹਿਰੀ ਢੇਰ, ਅਮਰੀਕਾ ਨੇ ਕਾਬੁਲ 'ਚ ਦਾਖਲ ਹੋ ਕੇ ਕੀਤੀ ਕਾਰਵਾਈ ਨਗਰ ਨਿਗਮ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਤੋਂ ਪੌਲੀਥੀਨ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਹੁਣ ਨਹੀਂ ਪੁੱਛਿਆ ਜਾਵੇਗਾ, ਸਗੋਂ ਸਿੱਧੇ ਚਲਾਨ ਕੱਟ ਕੇ ਉਸ ਨੂੰ ਹੱਥਾਂ ਵਿਚ ਫੜਾ ਦਿੱਤਾ ਜਾਵੇਗਾ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੁਕਾਨਦਾਰ ਮਾਲ ਦੇਣਾ ਚਾਹੁੰਦੇ ਹਨ ਤਾਂ ਉਹ ਜੂਟ ਦੇ ਥੈਲਿਆਂ ਜਾਂ ਕੱਪੜਿਆਂ ਦੇ ਥੈਲਿਆਂ 'ਚ ਦੇਣ। ਸਿੰਗਲ ਯੂਜ਼ ਪੌਲੀਥੀਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹਿਰ ਨੂੰ ਪੌਲੀਥੀਨ ਮੁਕਤ ਬਣਾਉਣ ਲਈ ਨਗਰ ਨਿਗਮ ਨੇ 'ਜ਼ਿੰਦਗੀ ਨੂੰ ਹਾਂ, ਪੌਲੀਥੀਨ ਨੂੰ ਨਾ' ਦਾ ਨਾਅਰਾ ਦੇ ਕੇ ਸ਼ਹਿਰ ਵਿਚ ਮੁਹਿੰਮ ਚਲਾਈ ਹੈ। ਇਸ ਮੁਹਿੰਮ ਵਿਚ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਆਪਣੀ ਭੂਮਿਕਾ ਨਿਭਾਉਣਗੇ। ਸ਼ਹਿਰ ਨੂੰ ਪੌਲੀਥੀਨ ਮੁਕਤ ਬਣਾਉਣ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੇ ਵੀ ਸ਼ਹਿਰ ਨੂੰ ਪੌਲੀਥੀਨ-ਪਲਾਸਟਿਕ ਦੇ ਕੂੜੇ ਤੋਂ ਮੁਕਤ ਕਰਵਾਉਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੌਲੀਥੀਨ ਦੀ ਵਰਤੋਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਬੀਤੇ ਦਿਨੀਂ ਜਲੰਧਰ ਵਿਖੇ ਦੁਕਾਨਦਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਗੈਰ ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਆਦਿ ਨਾਲ ਮੀਟਿੰਗ ਵੀ ਕੀਤੀ ਅਤੇ ਵਰਕਸ਼ਾਪ ਲਗਾ ਕੇ ਉਨ੍ਹਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਸਾਰਿਆਂ ਨੂੰ ਪੌਲੀਥੀਨ ਦੀ ਵਰਤੋਂ ਬੰਦ ਕਰਨ ਲਈ ਕਿਹਾ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਘਰੋਂ ਕੋਈ ਵੀ ਚੀਜ਼ ਖਰੀਦਣ ਲਈ ਬਾਹਰ ਜਾਂਦੇ ਹੋ ਤਾਂ ਆਪਣੇ ਨਾਲ ਕੱਪੜੇ ਦਾ ਬੈਗ ਰੱਖਣ ਦੀ ਆਦਤ ਬਣਾਓ।...
ਜਲੰਧਰ- ਪੰਜਾਬ ਸਰਕਾਰ ਵੱਲੋਂ ਅੱਜ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਏਸੀ ਵੋਲਵੋ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਲਵੋ ਬੱਸਾਂ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਦਾ ਕਿਰਾਇਆ 1170 ਰੁਪਏ ਪ੍ਰਤੀ ਸਵਾਰੀ ਹੋਵੇਗਾ। Also Read: ਕੈਨੇਡਾ ਦਾ ਵੱਡਾ ਫੈਸਲਾ, ਇਨ੍ਹਾਂ ਲੋਕਾਂ ਨੂੰ ਦਿੱਤੀ ਲਾਜ਼ਮੀ ਵੈਕਸੀਨ ਦੀ ਲੋੜ ਤੋਂ ਛੋਟ ਹੁਣ ਤੱਕ ਪ੍ਰੀਮੀਅਮ ਬੱਸ ਸੇਵਾ ਰਾਹੀਂ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਨਿਰਭਰਤਾ ਪ੍ਰਾਈਵੇਟ ਬੱਸਾਂ 'ਤੇ ਸੀ। ਇਨ੍ਹਾਂ ਦਾ ਕਿਰਾਇਆ 3000 ਤੋਂ 3500 ਰੁਪਏ ਹੈ। ਅਜਿਹੇ 'ਚ ਇੱਕ ਯਾਤਰੀ ਨੂੰ ਕਰੀਬ 2 ਹਜ਼ਾਰ ਤੋਂ 2300 ਰੁਪਏ ਦੀ ਬਚਤ ਹੋਵੇਗੀ। ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਲਈ ਰੋਡਵੇਜ਼ ਅੰਮ੍ਰਿਤਸਰ-1 ਦੀ ਬੱਸ ਸਵੇਰੇ 9:20 ਤੋਂ ਅਤੇ ਜਲੰਧਰ ਤੋਂ 11:40 ਤੇ ਚੱਲ ਕੇ ਰਾਤ 20:10 ਵਜੇ ਦਿੱਲੀ ਏਅਰਪੋਰਟ ’ਤੇ ਪੁੱਜੇਗੀ ਅਤੇ ਸਵੇਰੇ 2.40 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ। Also Read: 10 ਲੱਖ ਨੌਕਰੀਆਂ ਦਾ ਰੋਡਮੈਪ ਤਿਆਰ, ਰੇਲਵੇ, ਰੱਖਿਆ, ਪੋਸਟ ਸਣੇ ਇਨ੍ਹਾਂ ਵਿਭਾਗਾਂ 'ਚ ਸਭ ਤੋਂ ਵਧੇਰੇ ਭਰਤੀ ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਦੀ ਬੱਸ ਦੁਪਹਿਰ 13.40 ਤੇ ਅੰਮ੍ਰਿਤਸਰ ਤੋਂ ਅਤੇ 16.20 ਤੇ ਜਲੰਧਰ ਤੋਂ ਚੱਲ ਕੇ ਰਾਤ 00.35 ਤੇ ਦਿੱਲੀ ਏਅਰਪੋਰਟ ’ਤੇ ਪੁੱਜੇਗੀ ਅਤੇ ਸਵੇਰੇ 05.00 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ। ਇਨ੍ਹਾਂ ਏਸੀ ਵੋਲਵੋ ਬੱਸਾਂ ਦੀਆਂ ਟਿਕਟਾਂ ਦੀ ਬੁਕਿੰਗ ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੀ ਵੈਬਸਾਈਟ ਤੇ ਉਪਲੱਬਧ ਹੋਵੇਗੀ।...
ਜਲੰਧਰ- ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਿਵਨਗਰ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ ਵਿੱਚ ਦਾਖਲ ਹੋ ਕੇ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਕਰਨ ਵਾਲਾ ਵਿਅਕਤੀ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ। ਸੁਰੱਖਿਆ ਗਾਰਡ ਕੋਲ ਆਪਣਾ ਲਾਇਸੰਸੀ ਹਥਿਆਰ ਸੀ ਜਿਸ ਨਾਲ ਉਸ ਨੇ ਆਪਣੀ ਪਤਨੀ ਸ਼ਿਲਪੀ, ਸੱਸ ਕ੍ਰਿਸ਼ਨਾ ਅਤੇ ਸਹੁਰੇ ਅਸ਼ੋਕ ਦਾ ਕਤਲ ਕਰ ਦਿੱਤਾ। ਮੁਲਜ਼ਮ ਸੁਨੀਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। Also Read: ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਲੋਕ, ਕੁਝ ਹੀ ਦੇਰ 'ਚ ਹੋਵੇਗਾ ਅੰਤਿਮ ਸੰਸਕਾਰ ਇਹ ਟ੍ਰਿਪਲ ਮਰਡਰ ਥਾਣਾ ਡਵੀਜ਼ਨ ਨੰਬਰ ਇੱਕ ਅਧੀਨ ਪੈਂਦੇ ਸ਼ਿਵਨਗਰ ਵਿੱਚ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਸੁਨੀਲ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਪਤਨੀ ਦੇ ਮਾਮੇ ਅਤੇ ਸੁਨੀਲ ਦਾ ਘਰ ਨੇੜੇ ਹੀ ਹੈ। ਇਸੇ ਲਈ ਸੁਨੀਲ ਦੀ ਪਤਨੀ ਦੇ ਮਾਮੇ ਦੇ ਰਿਸ਼ਤੇਦਾਰ ਧੀ ਨੂੰ ਮਿਲਣ ਆਉਂਦੇ ਸਨ, ਜੋ ਕਿ ਸੁਨੀਲ ਨੂੰ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਹ ਰੋਜ਼ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ। Also Read: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਪੰਜਾਬ 'ਚੋਂ ਗੈਰ-ਕਾਨੂੰਨੀ ਮਾਈਨਿੰਗ ਹੋਈ ਖਤਮ ਬੀਤੀ ਰਾਤ ਵੀ ਸੁਨੀਲ ਦੀ ਆਪਣੀ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਚਲੀ ਗਈ। ਸੁਨੀਲ ਦੇਰ ਰਾਤ ਆਪਣਾ ਲਾਇਸੈਂਸੀ ਰਿਵਾਲਵਰ ਚੁੱਕ ਕੇ ਨਾਗਰਾ ਫਾਟਕ ਨੇੜੇ ਸ਼ਿਵਨਗਰ ਦੀ ਗਲੀ ਨੰਬਰ 5 ਵਿੱਚ ਪਹੁੰਚ ਗਿਆ। ਉਹ ਆਪਣੇ ਸਹੁਰੇ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਰਿਵਾਲਵਰ ਨਾਲ ਆਪਣੀ ਪਤਨੀ, ਸੱਸ ਅਤੇ ਸਹੁਰੇ 'ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਆਏ ਤਾਂ ਸੁਨੀਲ ਮੌਕੇ 'ਤੇ ਮੌਜੂਦ ਸੀ।...
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਸੀਚੇਵਾਲ ’ਚ ਸੰਤ ਬਾਬਾ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਿਰਕਤ ਕਰਨ ਪੁੱਜੇ। ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਭਗੰਵਤ ਮਾਨ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਇੰਨੀ ਗਰਮੀ ’ਚ ਵੀ ਲੋਕ ਇਥੇ ਵੱਡੀ ਗਿਣਤੀ ’ਚ ਮੌਜੂਦ ਹੋਏ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਬੇਹੱਦ ਖ਼ੁਸ਼ੀ ਹੋਈ ਹੈ। ਇਥੇ ਵਾਤਾਵਰਣ ਪ੍ਰੇਮੀ ਲੋਕ ਰਹਿੰਦੇ ਹਨ, ਕਿਉਂਕਿ ਇਥੇ ਕੁਦਰਤ ਨੂੰ ਬਚਾਇਆ ਗਿਆ ਹੈ। Also Read: ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 28 ਜੇਲ੍ਹ ਅਫਸਰਾਂ ਦੇ ਤਬਾਦਲੇ ਇਥੇ ਪਾਣੀ ਨੂੰ ਪਿਤਾ ਦਾ ਦਰਜਾ, ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਝੋਨੇ ਤੋਂ ਬਦਲਵੀਆਂ ਫਸਲਾਂ ਵੀ ਕਿਸਾਨਾਂ ਨੂੰ ਦੇਈਏ ਅਤੇ ਐੱਮ. ਐੱਸ. ਪੀ. ਵੀ ਦੇਈਏ। ਅਸੀਂ ਮੂੰਗੀ ਦੀ ਸ਼ੁਰੂਆਤ ਕੀਤੀ ਹੈ ਅਗਲੀ ਵਾਰ ਬਾਜਰਾ, ਮੱਕੀ, ਸੂਰਜਮੁਖੀ, ਦਾਲਾਂ ਅਤੇ ਸਰ੍ਹੋਂ ਵੀ ਚੱਕਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 20 ਲੱਖ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਇਸ ਮੌਕੇ ਸੰਤ ਸੀਚੇਵਾਲ ਨੂੰ ਬੋਲਦਿਆਂ ਕਿਹਾ ਕਿ ਵਾਤਾਵਰਣ ਨੂੰ ਸੁਧਾਰਨ ਲਈ ਤੁਸੀਂ ਸਾਨੂੰ ਸੁਝਾਅ ਦਿਓ ਅਤੇ ਉਨ੍ਹਾਂ ਨੂੰ ਲਾਗੂ ਜ਼ਰੂਰ ਕਰਾਂਗੇ। Also Read: ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖਾਨ ਨੂੰ ਕਲੀਨ ਚਿੱਟ, NCB ਦੀ ਚਾਰਜਸ਼ੀਟ 'ਚ ਨਹੀਂ ਸ਼ਾਹਰੁਖ ਦੇ ਬੇਟੇ ਦਾ ਨਾਂ ਪਿਛਲੀਆਂ ਸਰਕਾਰਾਂ ’ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਸਮੈਕੀਆ, ਬਲੈਕੀਆ ਦਾ ਬਣਾ ਕੇ ਰੱਖ ਦਿੱਤਾ ਹੈ ਪਰ ਅਸੀਂ ਪੰਜਾਬ ਨੂੰ ਦੋਬਾਰਾ ਰੰਗਲਾ ਬਣਾਉਣਾ ਹੈ। ਪੰਜਾਬ ਨੂੰ ਕੋਈ ਕੈਲੀਫੋਨੀਆ, ਲੰਡਨ ਬਣਾਉਣ ਦੀ ਲੋੜ ਨਹੀਂ ਹੈ। ਸਾਡੇ ਕੋਲ ਅਜਿਹਾ ਖਜਾਨਾ ਪਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਪੰਕਤੀ ’ਤੇ ਵੀ ਜੇਕਰ ਗੌਰ ਕਰ ਲਈਏ ਤਾਂ ਸੁਧਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੱਟੜੀ ’ਤੇ ਚੜ੍ਹੇਗੀ ਗੱਡੀ, ਮੇਰੇ ’ਤੇ ਯਕੀਨ ਰੱਖੀਓ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਪੰਜਾਬੀ ਇਥੇ ਹੀ ਰਹਿਣਗੇ। ਪੰਜਾਬ ਦੀ ਪਾਣੀ, ਹਵਾ ਅਤੇ ਮਿੱਟੀ ਨੂੰ ਬਚਾਓ। ਇਥੇ ਧਰਤੀ ’ਤੇ ਰੌਣਕ ਆਵੇਗੀ ਅਤੇ ਗਿੱਦੇ ਪੈਣਗੇ। ਦੇਸ਼ ਲਈ ਅਤੇ ਪੰਜਾਬ ਲਈ ਜਾਨ ਵੀ ਹਾਜ਼ਰ ਹੈ। ...
ਗੜ੍ਹਦੀਵਾਲਾ- ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿਚ ਇਕ 6 ਸਾਲਾ ਬੱਚੇ ਦੇ ਬੋਰਵੈੱਲ ’ਚ ਡਿੱਗਣ ਦੀ ਖ਼ਬਰ ਹੈ। ਇਹ ਘਟਨਾ ਬੈਰਮਪੁਰ ਵਿਚ ਵਾਪਰੀ ਹੈ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹ ਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਫਿਲਹਾਲ ਬੱਚੇ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। Also Read: ਸਿੱਧੂ ਨੂੰ ਹਜ਼ਮ ਨਹੀਂ ਹੋ ਰਹੀ ਜੇਲ੍ਹ ਦੀ ਦਾਲ-ਰੋਟੀ, Special Diet ਲਈ ਪਹੁੰਚੇ ਅਦਾਲਤ ਦੱਸਿਆ ਜਾ ਰਿਹਾ ਹੈ ਕਿ ਬੱਚਾ ਕਿਸੇ ਕੁੱਤੇ ਤੋਂ ਬੱਚਦਾ ਹੋਇਆ ਬੋਰਵੈੱਲ ਵਿਚ ਜਾ ਡਿੱਗਿਆ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ, ਪੁਲਿਸ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚ ਗਏ ਹਨ। ਜਿਸ ਬੋਰਵੈੱਲ ਵਿਚ ਮਾਸੂਮ ਡਿੱਗਿਆ ਹੈ ਉਹ ਲਗਭਗ 100 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। Also Read: ਬਰਾਤੀਆਂ ਨਾਲ ਭਰੀ ਬੋਲੈਰੋ ਹਾਦਸੇ ਦੀ ਸ਼ਿਕਾਰ, 8 ਹਲਾਕ
ਜਲੰਧਰ- ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਅਚਾਨਕ ਵੱਧ ਗਈ ਹੈ। ਮੰਗ ਵਧਣ ਨਾਲ ਬਿਜਲੀ ਚੋਰੀ ਵੀ ਵਧ ਗਈ ਹੈ। ਇਸ ਚੋਰੀ ਨੂੰ ਫੜਨ ਲਈ ਪੰਜਾਬ ਬਿਜਲੀ ਵਿਭਾਗ ਨੇ ਟੀਮਾਂ ਬਣਾਈਆਂ ਹਨ, ਜੋ ਰੋਜ਼ਾਨਾ ਛਾਪੇਮਾਰੀ ਕਰਕੇ ਲੱਖਾਂ ਰੁਪਏ ਦਾ ਜੁਰਮਾਨਾ ਵਸੂਲ ਰਹੀਆਂ ਹਨ। ਇਸੇ ਤਰ੍ਹਾਂ ਜਲੰਧਰ ਦੇ ਬਿਜਲੀ ਵਿਭਾਗ ਦੀ ਛਾਪੇਮਾਰੀ ਦੌਰਾਨ 23 ਪੁਲਿਸ ਮੁਲਾਜ਼ਮ ਬਿਜਲੀ ਚੋਰੀ ਕਰਦੇ ਫੜੇ ਗਏ ਹਨ। ਉਨ੍ਹਾਂ ਨੇ ਘਰ ਦਾ ਏਸੀ-ਕੂਲਰ ਚਲਾਉਣ ਲਈ ਕੁੰਡੀਆਂ ਪਾਈਆਂ ਹੋਈਆਂ ਸਨ। Also Read: ਜਾਖੜ ਹੋਣਗੇ ਭਾਜਪਾ 'ਚ ਸ਼ਾਮਲ? ਕੁਝ ਦਿਨ ਪਹਿਲਾਂ ਕਾਂਗਰਸ ਨੂੰ ਕਿਹਾ ਸੀ ਅਲਵਿਦਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਚੋਰੀ ਰੋਕਣ ਲਈ 5 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਹਰ ਰੋਜ਼ ਸ਼ਿਕਾਇਤ ਮਿਲਣ 'ਤੇ ਜਾਂ ਆਪਣੇ ਪੱਧਰ 'ਤੇ ਛਾਪੇਮਾਰੀ ਕਰਦੀਆਂ ਹਨ। ਹਾਲ ਹੀ ਵਿੱਚ ਟੀਮ ਨੇ ਪੰਜਾਬ ਪੁਲਿਸ ਦੇ ਪੀਏਪੀ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ ਸੀ। ਇਸ ਕੰਪਲੈਕਸ ਵਿੱਚ ਪੁਲਿਸ ਕਲੋਨੀ ਹੈ। ਇਸ ਕਲੋਨੀ ਵਿੱਚ ਪੀਐੱਸਪੀਸੀਐੱਲ ਦੀ ਗੁਰੀਲਾ ਟੀਮ ਨੇ 23 ਪੁਲਿਸ ਮੁਲਾਜ਼ਮਾਂ ਦੇ ਘਰਾਂ ਵਿਚ ਕੁੰਡੀ ਲਾ ਕੇ ਬਿਜਲੀ ਚੋਰੀ ਦੇ ਮਾਮਲੇ ਫੜੇ। 23 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ 'ਤੇ 6.50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਪੀਏਪੀ ਕੰਪਲੈਕਸ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਚੋਰੀ ਕਰ ਰਹੇ ਹਨ। ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਨੇ ਪੀਏਪੀ ਅਹਾਤੇ ਦੇ ਕਰੀਬ 150 ਘਰਾਂ ਦੀ ਚੈਕਿੰਗ ਕੀਤੀ ਸੀ, ਜਿਨ੍ਹਾਂ 'ਚੋਂ 23 ਘਰਾਂ 'ਚ ਕੁੰਡੀ ਪਾਈ ਗਈ ਸੀ। Also Read: ਬੱਸ ਮੁਸਾਫਰ ਜ਼ਰਾ ਧਿਆਨ ਦੇਣ! ਪੰਜਾਬ ਭਰ 'ਚ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਦਾ ਚੱਕ ਜਾਮ 85 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆਗਰਮੀਆਂ ਦੇ ਮੌਸਮ ਵਿੱਚ ਚੱਲ ਰਹੀ ਛਾਪੇਮਾਰੀ ਮੁਹਿੰਮ ਤਹਿਤ ਬਿਜਲੀ ਵਿਭਾਗ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਕਰੀਬ 85 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਪੁਲਿਸ ਵੱਲੋਂ ਸਾਢੇ ਛੇ ਲੱਖ ਰੁਪਏ ਬਰਾਮਦ ਕੀਤੇ ਗਏ, ਜਦਕਿ ਦੋ ਵੱਡੀਆਂ ਫੈਕਟਰੀਆਂ 'ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਫੜੀ ਗਈ। ਬੁਲੰਦਪੁਰ 'ਚ ਪਲਾਸਟਿਕ ਦੇ ਦਾਣੇ ਬਣਾਉਣ ਵਾਲੀ ਫੈਕਟਰੀ 'ਚ ਬਿਜਲੀ ਚੋਰੀ ਫੜਨ ਤੋਂ ਬਾਅਦ 30 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਫੋਕਲ ਪੁਆਇੰਟ ਵਿਖੇ ਇਕ ਹੋਰ ਪਲਾਸਟਿਕ ਸਮੱਗਰੀ ਬਣਾਉਣ ਵਾਲੀ ਫੈਕਟਰੀ ਨੂੰ ਵੀ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਅਤੇ 48 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਦੋਵਾਂ ਫੈਕਟਰੀਆਂ ਵਿੱਚ ਬਿਜਲੀ ਚੋਰੀ ਬਹੁਤ ਹੀ ਚਲਾਕੀ ਨਾਲ ਕੀਤੀ ਜਾ ਰਹੀ ਸੀ, ਜਿਸ ਦਾ ਆਮ ਆਦਮੀ ਜਜ ਵੀ ਨਹੀਂ ਕਰ ਸਕਦਾ ਸੀ ਪਰ ਪੀਐੱਸਪੀਸੀਐੱਲ ਦੀ ਟੀਮ ਨੇ ਦੋਵਾਂ ਦੀ ਚੋਰੀ ਨੂੰ ਫੜ ਲਿਆ।...
ਜਲੰਧਰ- ਦਿਨੋਂ ਦਿਨ ਵੱਧ ਰਹੀਆਂ ਅਰਾਜਕ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਜਲੰਧਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਦਿਖਾਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਦੇਰ ਰਾਤ ਤੱਕ ਕੋਈ ਵੀ ਪੱਬ-ਬਾਰ, ਰੈਸਟੋਰੈਂਟ ਜਾਂ ਹੋਟਲ ਨਹੀਂ ਖੁੱਲ੍ਹੇਗਾ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਕਿਤੇ ਵੀ ਆਰਕੈਸਟਰਾ ਜਾਂ ਡੀਜੇ ਦੀ ਧੁਨ 'ਤੇ ਨੱਚਣ ਦੀ ਇਜਾਜ਼ਤ ਨਹੀਂ ਹੋਵੇਗੀ। ਨਹੀਂ ਤਾਂ ਥਾਣੇ 'ਚ ਪੁਲਿਸ ਭੰਗੜਾ ਕਰਵਾਏਗੀ। Also Read: ਸੈਂਟਰ ਪੈਨਲ ਨੇ EV ਸਕੂਟਰਾਂ ਨੂੰ ਅੱਗ ਲੱਗਣ ਪਿੱਛੇ ਦੀ ਲੱਭੀ ਖਾਮੀ, ਨਿਰਮਾਤਾਵਾਂ ਦੀਆਂ ਵਧੀਆਂ ਮੁਸ਼ਕਿਲਾਂ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨ ਜੀਤ ਸਿੰਘ ਤੇਜਾ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਵਿੱਚ ਹਾਰਨ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਬੇਲੋੜਾ ਗਲੀਆਂ ਵਿੱਚ ਹਾਰਨ ਵਜਾਉਂਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਆਵਾਜ਼ 7.5 ਡੀਬੀ (ਏ) ਤੱਕ ਅਤੇ ਲਾਊਡ ਸਪੀਕਰਾਂ, ਪਟਾਕਿਆਂ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਨੂੰ ਨਿਰਧਾਰਤ ਸੀਮਾ ਤੱਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਤੇਜਾ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕਿਹਾ ਹੈ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸਾਰਾ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ। Also Read: ਘਰੇਲੂ ਗੈਸ ਸਿਲੰਡਰ ਫਿਰ ਹੋਇਆ ਮਹਿੰਗਾ, ਹਜ਼ਾਰ ਰੁਪਏ ਤੱਕ ਪਹੁੰਚ ਗਈ ਕੀਮਤ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਵੀ ਹੁਕਮ ਹਨ ਕਿ ਜਨਤਕ ਥਾਵਾਂ ਦੇ ਨੇੜੇ ਪਟਾਕਿਆਂ ਅਤੇ ਲਾਊਡ ਸਪੀਕਰਾਂ ਜਾਂ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੀ ਆਵਾਜ਼ 10 ਡੀਬੀ (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਖੇਤਰ ਅਨੁਸਾਰ, 7.5 dB(A) ਜਾਂ ਜੋ ਵੀ ਘੱਟ ਹੈ, ਆਰਡਰ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਵੀ ਵਿਅਕਤੀ ਨੂੰ ਢੋਲ ਜਾਂ ਸਾਇਰਨ, ਕੋਈ ਵੀ ਆਵਾਜ਼ ਪੈਦਾ ਕਰਨ ਵਾਲੇ ਯੰਤਰ, ਸਾਊਂਡ ਸਿਸਟਮ ਵਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ ਮੈਰਿਜ ਪੈਲੇਸਾਂ ਅਤੇ ਹੋਟਲਾਂ 'ਤੇ ਵੀ ਲਾਗੂ ਹੋਵੇਗਾ। ਇਸੇ ਤਰ੍ਹਾਂ, ਪ੍ਰਾਈਵੇਟ ਸਾਊਂਡ ਸਿਸਟਮਾਂ ਦੀ ਤਰਫੋਂ 7.5 ਡੀਬੀ (ਏ) ਤੋਂ ਵੱਧ ਨਹੀਂ ਰੱਖੇ ਜਾਣਗੇ ਅਤੇ ਜੇਕਰ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਾਊਂਡ ਸਿਸਟਮ ਅਤੇ ਹੋਰ ਸਮਾਨ ਜ਼ਬਤ ਕਰ ਲਿਆ ਜਾਵੇਗਾ। ਸ਼ੋਰ ਪੈਦਾ ਕਰਨ ਵਾਲੇ ਯੰਤਰ ਜਿਵੇਂ ਡੀ.ਜੇ., ਲਾਈਵ ਆਰਕੈਸਟਰਾ, ਲਾਈਵ ਕੰਸਰਟ ਆਦਿ ਨੂੰ ਰਾਤ 10 ਵਜੇ ਤੋਂ ਬਾਅਦ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਹਨਾਂ ਦੀ ਆਵਾਜ਼ ਨੂੰ ਨਿਰਧਾਰਤ ਸੀਮਾ ਤੱਕ ਘਟਾ ਦੇਣਾ ਚਾਹੀਦਾ ਹੈ। ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਾਂ ਖਾਣ-ਪੀਣ ਦੀਆਂ ਹੋਰ ਥਾਵਾਂ ਅੱਧੀ ਰਾਤ 12 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ।...
ਜਲੰਧਰ- ਮਨੀ ਲਾਂਡਰਿੰਗ ਅਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। Also Read: ਬਟਾਲਾ ਸਕੂਲ ਬੱਸ ਹਾਦਸੇ 'ਤੇ ਸਿੱਖਿਆ ਮੰਤਰੀ ਨੇ ਜਤਾਇਆ ਦੁੱਖ, ਦਿੱਤੇ ਇਹ ਹੁਕਮ ਜ਼ਿਲਾ ਸੈਸ਼ਨ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵੱਲੋਂ ਭੁਪਿੰਦਰਦ ਹਨੀ ਅਤੇ ਉਸ ਦੇ ਪਾਰਟਨਰ ਕੁਦਰਤ ਦੀਪ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਵੱਲੋਂ ਬੁੱਧਵਾਰ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰੱਦ ਕਰਨ ਦਾ ਹੁਕਮ ਸੁਣਾਇਆ। ਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ। 9 ਮਈ ਨੂੰ ਈ. ਡੀ. ਹਨੀ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਇਥੇ ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਨੂੰ ਈ. ਡੀ. ਵੱਲੋਂ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ 4 ਫਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर