LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ ‘ਚ Dog Shelter Home ਕਰਦੇ ਨੇ ਅਵਾਰਾ ਕੁੱਤਿਆਂ ਦੀ ਦੇਖ-ਭਾਲ

kapurthala dog house news

ਕਪੂਰਥਲਾ ‘ਚ Dog Shelter Home ਕਰਦੇ ਨੇ ਅਵਾਰਾ ਕੁੱਤਿਆਂ ਦੀ ਦੇਖ-ਭਾਲ

ਅੱਜਕਲ੍ਹ ਦੇ ਸਮੇਂ ‘ਚ ਇਨਸਾਨੀ ਜ਼ਿੰਦਗੀ ਵਿਚ ਅਗਰ ਕਿਸੀ ਜਾਨਵਰ ਨੂੰ ਵਫ਼ਾਦਾਰ ਮੰਨਿਆ ਜਾਂਦਾ ਹੈ ਤਾਂ ਉਹ ਸਿਰਫ ਕੁੱਤੇ ਨੂੰ ਮੰਨਿਆ ਗਿਆ ਹੈ ਤੇ ਉਨ੍ਹਾਂ ਦੀ ਪੂਰੀ ਦੇਖ-ਭਾਲ ਵੀ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਲਤੂ ਕੁੱਤਿਆਂ ਦੀ ਕੀਮਤ ਲੱਖਾਂ- ਹਜ਼ਾਰਾਂ ਵਿਚ ਪਹੁੰਚ ਚੁੱਕੀ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਵਿਚ ਇੱਕ ਇਹੋ ਜਿਹਾ ਸਥਾਨ ਹੈ ਜਿਥੇ ਅਵਾਰਾ ਤੇ ਪਾਲਤੂ ਕੁੱਤਿਆਂ ਦੀ ਜਾਨ ਬਚਾਈ ਜਾਂਦੀ ਹੈ।

ਕਪੂਰਥਲਾ ‘ਚ Dog Shelter Home ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਦਿਖਾਈ ਦੇ ਰਹੀ ਹੈ ਜਿਥੇ ਇੱਕ ਹੀ ਛੱਤ ਹੇਠਾਂ ਖਾ-ਪੀ ਰਹੇ ਹਨ। ਉਥੇ ਹੀ ਉਨ੍ਹਾਂ ਦਾ ਇਲਾਜ ਵੀ ਹੋ ਰਿਹਾ ਹੈ।

also read: ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਪੁਲਿਸ ਨੇ ਕੀਤੀ ਗਾਇਕ ਬੱਬੂ ਮਾਨ ਤੋਂ ਪੁੱਛ-ਗਿਛ

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ Dog Shelter Home ਸਾਲ 2020 ਤੋਂ ਹੀ ਕਪੂਰਥਲਾ ਦੇ ਕੁਝ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਜਗ੍ਹਾ ਦੀ ਘਾਟ ਹੋਣ ਕਾਰਨ ਕਿਰਾਏ ਦੀਆਂ ਜਗ੍ਹਾ ਤੇ ਚਲਾਉਂਦੇ ਸਨ। ਹੁਣ ਕਿਸੇ ਦਾਨੀ ਵੱਲੋਂ ਉਨ੍ਹਾਂ ਨੂੰ ਕਪੂਰਥਲਾ ਵਿਚ ਹੀ ਪੱਕੀ ਜਗ੍ਹਾ ਦਾਨ ਕਰ ਦਿੱਤੀ ਗਈ ਹੈ। ਜਿਸ ਨਾਲ ਉਨ੍ਹਾਂ ਦਾ ਜਾਨਵਰਾਂ ਦੀ ਸੇਵਾ ਕਰਨ ਦਾ ਸੁਪਨਾ ਵੀ ਸਚ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਜਾਨਵਰ ਦੇ ਸੱਟ ਲੱਗਣ ਦੀ ਖ਼ਬਰ ਮਿਲਦੀ ਹੈ ਉਹ ਉਸ ਵੇਲੇ ਹੀ ਉਸ ਜਗ੍ਹਾ ਤੇ ਮੌਜੂਦ ਹੋ ਜਾਂਦੇ ਹਨ।

ਇਸ Dog Home ਵਿਚ ਕਰੀਬ 250 ਤੋਂ ਵੱਧ ਕੁੱਤੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਫ਼ੀਡ ਵਿਚ ਦੁੱਧ, ਰੋਟੀ ਤੇ ਹੋਰ ਖਾਣ ਦਾ ਸਮਾਨ ਆਦਿ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ Dog Home ਵਿਚ ਆਉਣ ਵਾਲੇ ਸਾਰੇ ਜਾਨਵਰਾਂ ਦਾ ਪੂਰੀ ਤਰ੍ਹਾਂ ਮੈਡੀਕਲ ਚੈਕਅਪ ਵੀ ਕੀਤਾ ਜਾਂਦਾ ਹੈ।

ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਜ਼ਖ਼ਮੀ ਕੁੱਤੇ ਉਤੇ ਪਟਰੋਲ ਜਾਂ ਡੀਜ਼ਲ ਵਰਗੇ ਪਦਾਰਥ ਨਾ ਸੁੱਟੋ ਕਿਉਂਕਿ ਇਨ੍ਹਾਂ  ਪਦਾਰਥਾਂ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਮਹਿਸੂਸ ਹੁੰਦਾ ਹੈ।  

In The Market