LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਵਾਲਿਆਂ ਦੀ 'ਕੁੰਡੀ' 'ਤੇ PSPCL ਦੀ ਸਖਤੀ: 23 ਮੁਲਾਜ਼ਮਾਂ ਘਰੇ ਫੜੀ ਚੋਰੀ, ਵਸੂਲਿਆ ਜੁਰਮਾਨਾ

19 may kundi

ਜਲੰਧਰ- ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਅਚਾਨਕ ਵੱਧ ਗਈ ਹੈ। ਮੰਗ ਵਧਣ ਨਾਲ ਬਿਜਲੀ ਚੋਰੀ ਵੀ ਵਧ ਗਈ ਹੈ। ਇਸ ਚੋਰੀ ਨੂੰ ਫੜਨ ਲਈ ਪੰਜਾਬ ਬਿਜਲੀ ਵਿਭਾਗ ਨੇ ਟੀਮਾਂ ਬਣਾਈਆਂ ਹਨ, ਜੋ ਰੋਜ਼ਾਨਾ ਛਾਪੇਮਾਰੀ ਕਰਕੇ ਲੱਖਾਂ ਰੁਪਏ ਦਾ ਜੁਰਮਾਨਾ ਵਸੂਲ ਰਹੀਆਂ ਹਨ। ਇਸੇ ਤਰ੍ਹਾਂ ਜਲੰਧਰ ਦੇ ਬਿਜਲੀ ਵਿਭਾਗ ਦੀ ਛਾਪੇਮਾਰੀ ਦੌਰਾਨ 23 ਪੁਲਿਸ ਮੁਲਾਜ਼ਮ ਬਿਜਲੀ ਚੋਰੀ ਕਰਦੇ ਫੜੇ ਗਏ ਹਨ। ਉਨ੍ਹਾਂ ਨੇ ਘਰ ਦਾ ਏਸੀ-ਕੂਲਰ ਚਲਾਉਣ ਲਈ ਕੁੰਡੀਆਂ ਪਾਈਆਂ ਹੋਈਆਂ ਸਨ।

Also Read: ਜਾਖੜ ਹੋਣਗੇ ਭਾਜਪਾ 'ਚ ਸ਼ਾਮਲ? ਕੁਝ ਦਿਨ ਪਹਿਲਾਂ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਚੋਰੀ ਰੋਕਣ ਲਈ 5 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਹਰ ਰੋਜ਼ ਸ਼ਿਕਾਇਤ ਮਿਲਣ 'ਤੇ ਜਾਂ ਆਪਣੇ ਪੱਧਰ 'ਤੇ ਛਾਪੇਮਾਰੀ ਕਰਦੀਆਂ ਹਨ। ਹਾਲ ਹੀ ਵਿੱਚ ਟੀਮ ਨੇ ਪੰਜਾਬ ਪੁਲਿਸ ਦੇ ਪੀਏਪੀ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ ਸੀ। ਇਸ ਕੰਪਲੈਕਸ ਵਿੱਚ ਪੁਲਿਸ ਕਲੋਨੀ ਹੈ। ਇਸ ਕਲੋਨੀ ਵਿੱਚ ਪੀਐੱਸਪੀਸੀਐੱਲ ਦੀ ਗੁਰੀਲਾ ਟੀਮ ਨੇ 23 ਪੁਲਿਸ ਮੁਲਾਜ਼ਮਾਂ ਦੇ ਘਰਾਂ ਵਿਚ ਕੁੰਡੀ ਲਾ ਕੇ ਬਿਜਲੀ ਚੋਰੀ ਦੇ ਮਾਮਲੇ ਫੜੇ।

23 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ 'ਤੇ 6.50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਪੀਏਪੀ ਕੰਪਲੈਕਸ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਚੋਰੀ ਕਰ ਰਹੇ ਹਨ। ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਨੇ ਪੀਏਪੀ ਅਹਾਤੇ ਦੇ ਕਰੀਬ 150 ਘਰਾਂ ਦੀ ਚੈਕਿੰਗ ਕੀਤੀ ਸੀ, ਜਿਨ੍ਹਾਂ 'ਚੋਂ 23 ਘਰਾਂ 'ਚ ਕੁੰਡੀ ਪਾਈ ਗਈ ਸੀ।

Also Read: ਬੱਸ ਮੁਸਾਫਰ ਜ਼ਰਾ ਧਿਆਨ ਦੇਣ! ਪੰਜਾਬ ਭਰ 'ਚ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਦਾ ਚੱਕ ਜਾਮ

85 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ
ਗਰਮੀਆਂ ਦੇ ਮੌਸਮ ਵਿੱਚ ਚੱਲ ਰਹੀ ਛਾਪੇਮਾਰੀ ਮੁਹਿੰਮ ਤਹਿਤ ਬਿਜਲੀ ਵਿਭਾਗ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ ਕਰੀਬ 85 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਪੁਲਿਸ ਵੱਲੋਂ ਸਾਢੇ ਛੇ ਲੱਖ ਰੁਪਏ ਬਰਾਮਦ ਕੀਤੇ ਗਏ, ਜਦਕਿ ਦੋ ਵੱਡੀਆਂ ਫੈਕਟਰੀਆਂ 'ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਫੜੀ ਗਈ। ਬੁਲੰਦਪੁਰ 'ਚ ਪਲਾਸਟਿਕ ਦੇ ਦਾਣੇ ਬਣਾਉਣ ਵਾਲੀ ਫੈਕਟਰੀ 'ਚ ਬਿਜਲੀ ਚੋਰੀ ਫੜਨ ਤੋਂ ਬਾਅਦ 30 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਫੋਕਲ ਪੁਆਇੰਟ ਵਿਖੇ ਇਕ ਹੋਰ ਪਲਾਸਟਿਕ ਸਮੱਗਰੀ ਬਣਾਉਣ ਵਾਲੀ ਫੈਕਟਰੀ ਨੂੰ ਵੀ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਅਤੇ 48 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਦੋਵਾਂ ਫੈਕਟਰੀਆਂ ਵਿੱਚ ਬਿਜਲੀ ਚੋਰੀ ਬਹੁਤ ਹੀ ਚਲਾਕੀ ਨਾਲ ਕੀਤੀ ਜਾ ਰਹੀ ਸੀ, ਜਿਸ ਦਾ ਆਮ ਆਦਮੀ ਜਜ ਵੀ ਨਹੀਂ ਕਰ ਸਕਦਾ ਸੀ ਪਰ ਪੀਐੱਸਪੀਸੀਐੱਲ ਦੀ ਟੀਮ ਨੇ ਦੋਵਾਂ ਦੀ ਚੋਰੀ ਨੂੰ ਫੜ ਲਿਆ।

In The Market