LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

punjab news : ਹੁਸ਼ਿਆਰਪੁਰ ‘ਚ ਹੋ ਰਹੀ ਹਥਿਆਰਾਂ ਦੇ ਲਾਇਸੈਸਾਂ ਦੀ ਚੈਕਿੰਗ

punjab news today 21 11 2022

punjab news :  ਹਥਿਆਰਾਂ ਦੇ ਲਾਇਸੈਸਾਂ ਦੀ ਚੈਕਿੰਗ

ਪੰਜਾਬ ‘ਚ ਬੀਤੇ ਦਿਨੀਂ ਲਗਾਤਾਰ ਹੋਈਆਂ ਵੱਡੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਸੂਬਾ ਸਰਕਾਰ ਵੱਲੋਂ ਸਾਰੇ ਜਿਲਿਆਂ ਦੇ ਉੱਚ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਦੇ ਲਾਇਸੈਂਸੀ ਅਸਲਿਆਂ ਨੂੰ ਰੀਵਿਊ ਕਰ ਕੇ ਰਿਪੋਰਟ ਤਿਆਰ ਕਰਨ ਅਤੇ ਲੋੜੀਂਦੇ ਕਦਮ ਚੁੱਕਣ ਦੀ ਖੁੱਲ ਦਿੱਤੀ ਗਈ ਹੈ।

ਇਸੇ ਹੁਕਮਾਂ ਅਧੀਨ ਹੁਸ਼ਿਆਰਪੁਰ ਸ਼ਹਿਰ ਦੇ ਤਮਾਮ ਗੰਨ ਹਾਊਸ ਤੇ ਖ਼ੁਦ ਉੱਚ ਅਧਿਕਾਰੀ ਪਹੁੰਚ ਕਰਕੇ ਅਸਲੇ ਅਤੇ ਓਹਨਾਂ ਦੇ ਜਾਰੀ ਹੋਏ ਲਾਇਸੈਸਾਂ ਦੀ ਜਾਣਕਾਰੀ ਅਤੇ ਜਾਂਚ ਵਿੱਚ ਜੁੱਟ ਗਏ ਹਨ।

Also Read : Bihar Accident News Today

ਇਸ ਮੌਕੇ DSP ਪਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਰ ‘ਚ ਹੋਈਆਂ ਵਾਰਦਾਤਾਂ ਦੇ ਮੱਦੇਨਜ਼ਰ ਅਤੇ ਭਵਿੱਖ ‘ਚ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਨਾਲ ਜੋ ਹੁਕਮ ਸਰਕਾਰ ਵੱਲੋਂ ਆਏ ਹਨ। ਉਸ ਤਹਿਤ ਅਸਲੇ ਦੀਆਂ ਦੁਕਾਨਾਂ ਤੇ ਪਹੁੰਚ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲਾਇਸੈਂਸ ਕਿਸ ਨੂੰ ਅਤੇ ਕਿਹੜੇ ਹਾਲਤਾਂ ਕਾਰਨ ਜਾਰੀ ਹੋਏ ਸਨ।

ਇਸ ਤੋਂ ਇਲਾਵਾ ਉਨ੍ਹਾਂ ਲਾਇਸੈਂਸੀ ਅਸਲੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਜਾਂ ਵੀਡੀਉਜ਼ ਅੱਪਲੋਡ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਅਸਲੇ ਦੀ ਇਸ ਤਰਾਂ ਨੁਮਾਇਸ਼ ਕਰਦਾ ਕੋਈ ਪ੍ਰਸ਼ਾਸਨ ਦੀ ਨਜ਼ਰੀਂ ਪਿਆ ਜਾਂ ਕੋਈ ਸ਼ਿਕਾਇਤ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ

Also Read : punjab news

In The Market