ਜਲੰਧਰ : ਜਲੰਧਰ ਮਾਡਲ ਟਾਊਨ (Jalandhar Model Town) ਸਥਿਤ ਪੀ.ਪੀ.ਆਰ. ਮਾਰਕੀਟ (P.P.R. Market) ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਵਾਲੰਟੀਅਰਾਂ (Volunteers) ਨੇ ਦੋ ਟਰੱਕਾਂ ਨੂੰ ਫੜਿਆ ਹੈ। ਇਨ੍ਹਾਂ ਟਰੱਕਾਂ ਵਿਚ ਟ੍ਰੈਕ ਸੂਟ (Track suit) ਲੱਦੇ ਹੋਏ ਸਨ। ਟ੍ਰੈਕ ਸੂਟ (Track suit) ਦੀ ਬੈਕ 'ਤੇ ਪੰਜਾਬੀ ਭਾਸ਼ਾ ਵਿਚ ਸਾਡਾ ਚੰਨੀ ਲਿਖਿਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟ੍ਰੈਕ ਸੂਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ (Assembly constituency Chamkaur Sahib) ਵਿਚ ਵੰਡਣ ਲਈ ਜਾ ਰਹੇ ਸਨ, ਜਿਨ੍ਹਾਂ ਨੂੰ ਜਲੰਧਰ ਵਿਚ ਫੜ ਲਿਆ। Also Read : Budget 2022-23 : ਇਲੈਕਟ੍ਰਿਕ ਵ੍ਹੀਕਲ ਸੈਕਟਰ ਨੂੰ ਬਜਟ 'ਚ ਸੌਗਾਤ, ਬੈਟਰੀ ਸਵੈਪਿੰਗ ਫੈਸੀਲਿਟੀ ਵਧਾਉਣ 'ਤੇ ਰਹੇਗਾ ਜ਼ੋਰ
ਟਰੱਕਾਂ ਨੂੰ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨੇ ਫੜਿਆ ਹੈ। ਟਰੱਕਾਂ ਨੂੰ ਫੜਣ ਤੋਂ ਬਾਅਦ ਇਸ ਦੀ ਸ਼ਿਕਾਇਤ ਜ਼ਿਲਾ ਚੋਣ ਅਧਿਕਾਰੀ ਨੂੰ ਵੀ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਇਸੇ ਵਿਚਾਲੇ ਮੌਕੇ 'ਤੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਦੀ ਜ਼ਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਬਲਰਾਜ ਠਾਕੁਰ ਵੀ ਮੌਕੇ 'ਤੇ ਪਹੁੰਚ ਗਏ ਹਨ। Also Read : Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਪ੍ਰਲੋਭਨ ਦੀ ਰਾਜਨੀਤੀ ਕਰ ਰਹੀ ਹੈ। ਵੋਟਰਾਂ ਨੂੰ ਆਪਣੇ ਪੱਖ ਵਿਚ ਭੁਗਤਾਨ ਲਈ ਉਨ੍ਹਾਂ ਨੂੰ ਟ੍ਰੈਕ ਸੂਟ ਵੰਡ ਰਹੀ ਹੈ। ਕਾਂਗਰਸ ਦੇ ਟ੍ਰੈਕ ਸੂਟਾਂ ਦੇ ਦੋ ਟਰੱਕ ਫੜੇ ਹਨ। ਇਨ੍ਹਾਂ ਵਿਚੋਂ ਹਜ਼ਾਰਾਂ ਟ੍ਰੈਕ ਸੂਟ ਹਨ। ਇਨ੍ਹਾਂ 'ਤੇ ਸਾਡਾ ਚੰਨੀ ਲਿਖਿਆ ਹੋਇਆ ਹੈ। ਪੰਜ ਸਾਲ ਤਾਂ ਕਾਂਗਰਸ ਨੇ ਕਿਸੇ ਨੂੰ ਕੁਝ ਦਿੱਤਾ ਨਹੀਂ ਹੁਣ ਲੋਕਾਂ ਨੂੰ ਪ੍ਰਲੋਭਨ ਦੇ ਕੇ ਵੋਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚਾਲੇ ਰਾਜਵਿੰਦਰ ਕੌਰ ਨੇ ਕਿਹਾ ਕਿ ਚੋਣਾਂ ਵਿਚ ਕਿਸੇ ਵੀ ਤਰੀਕੇ ਦਾ ਪ੍ਰਲੋਭਨ ਦੇਣਾ ਨਿਯਮਾਂ ਦੇ ਖਿਲਾਫ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਪ੍ਰਲੋਭਨ ਦਾ ਤਰੀਕਾ ਅਪਣਾਇਆ ਹੈ ਉਸ ਦੀ ਸ਼ਿਕਾਇਤ ਚੋਣ ਕਮਿਸ਼ਨ ਨਾਲ ਵੀ ਕੀਤੀ ਜਾਵੇਗੀ। ਸਾਡਾ ਚੰਨੀ ਲਿਖੇ ਟ੍ਰੈਕ ਸੂਟਰਾਂ ਦੇ ਦੋ ਟਰੱਕ ਫੜੇ ਜਾਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਬਲਰਾਜ ਠਾਕੁਰ ਵੀ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪ੍ਰਲੋਭਨ ਦਾ ਰਾਜਨੀਤੀ ਨਹੀਂ ਕਰਦੀ ਹੈ ਸਗੋਂ ਵਿਕਾਸ ਅਤੇ ਲੋਕਾਂ ਦੇ ਕੰਮ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਟ੍ਰੈਕ ਸੂਟ ਫੜੇ ਗਏ ਹਨ ਉਨ੍ਹਾਂ ਦੇ ਸਬੰਧ ਵਿਚ ਸਾਰੇ ਦਸਤਾਵੇਜ਼ ਉਹ ਨਾਲ ਲੈਕੇ ਆਏ ਹਨ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀ ਟੀਮ ਨੂੰ ਵੀ ਦਿਖਾਉਣ ਜਾ ਰਹੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर